ਸਰਪੰਚ ਨੇ ਪਿੰਡ ਵਿੱਚ ਬੱਚਿਆਂ ਨੂੰ ਵੰਡਿਆ ਖੇਡਾਂ ਦਾ ਸਮਾਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 19 ਫਰਵਰੀ 2025 - ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਦੇ ਸਰਪੰਚ ਸ਼ੋਭਾ ਸਿੰਘ ਨੇ ਨੌਜਵਾਨਾਂ ਦੀ ਮੰਗ ਤੇ ਤੁਰੰਤ ਉਹਨਾਂ ਨੂੰ ਪਿੰਡ ਦੇ ਖੇਡ ਮੈਦਾਨ ਵਿੱਚ ਖੇਡਣ ਲਈ ਵੱਖ ਵਖ ਖੇਡਾਂ ਦਾ ਸਮਾਨ ਮੁਹਈਆ ਕਰਵਾ ਦਿੱਤਾ ਹੈ ਅਤੇ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਕਿਸੇ ਵੀ ਸਮਾਨ ਦੀ ਉਹਨਾਂ ਨੂੰ ਲੋੜ ਹੋਵੇ ਤਾਂ ਉਹ ਪੰਚਾਇਤ ਵੱਲੋਂ ਦਵਾਉਣ ਦੀ ਕੋਸ਼ਿਸ਼ ਕਰਨਗੇ ਜੇਕਰ ਪੰਚਾਇਤ ਇਸ ਤੇ ਰਾਜ਼ੀ ਨਹੀਂ ਹੁੰਦੀ ਤੇ ਉਹ ਆਪਣੇ ਕੋਲੋਂ ਹੀ ਪੈਸੇ ਖਰਚ ਕਰਕੇ ਨੌਜਵਾਨਾਂ ਨੂੰ ਜਰੂਰਤ ਦਾ ਖੇਡਾਂ ਸਮਾਨ ਮੁਹਈਆ ਕਰਵਾਉਣਗੇ ਤਾਂ ਜੋ ਉਹ ਨੌਜਵਾਨਾਂ ਨੂੰ ਨਸ਼ਾ ਅਤੇ ਮੋਬਾਇਲ ਵਰਗੀਆਂ ਦਿਲਚਸਪੀਆਂ ਤੋਂ ਦੂਰ ਕਰ ਸਕਣ।
ਉੱਥੇ ਹੀ ਨੌਜਵਾਨਾਂ ਨੇ ਵੀ ਸਰਪੰਚ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਪੰਚ ਸਾਹਿਬ ਨੂੰ ਦੱਸਿਆ ਸੀ ਕਿ ਉਹਨਾਂ ਦੇ ਬੈਟ ਚੋਰੀ ਹੋ ਗਏ ਹਨ ਜਿਸ ਕਾਰਨ ਉਹ ਖੇਡ ਨਹੀਂ ਪਾ ਰਹੇ ਤਾਂ ਤੁਰੰਤ ਸਰਪੰਚ ਸਾਹਿਬ ਨੇ ਸਿਰਫ ਬੈਟ ਹੀ ਨਹੀਂ ਕਿੱਟਾਂ ਬਾਲ ਦਾ ਪੂਰਾ ਡਿੱਬਾ,ਦੋ ਬਾਲੀਵਾਲ ਅਤੇ ਹੋਰ ਸਾਰਾ ਸਮਾਨ ਉਹਨਾਂ ਨੂੰ ਤੁਰੰਤ ਮੁਹਈਆ ਕਰਵਾ ਦਿੱਤਾ ਹੈ । ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਯੂਥ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ।