ਲਾਲਪੁਰ ਦੀ ਟੀਮ ਨੇ ਜਿੱਤਿਆ ਮੁਸਲਿਮ ਜਮਾਤ ਅਹਿਮਦੀਆ ਵੱਲੋਂ ਕਰਵਾਇਆ ਗਿਆ ਫੁਟਬਾਲ ਟੂਰਨਾਮੈਂਟ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 14 ਫਰਵਰੀ 2025 - ਮੁਸਲਿਮ ਜਮਾਤ ਅਹਿਮਦੀਆ ਵੱਲੋਂ ਕਰਵਾਏ ਜਾ ਰਹੇ ਮੁਸਲਿਮ ਫੁਟਬਾਲ ਟੂਰਨਾਮੈਂਟ ਵਿੱਚ 16 ਟੀਮਾਂ ਨੇ ਭਾਗ ਲਿਆ। ਕੰਡੀਲੇ ਦੀ ਟੀਮ ਕਾਦੀਆਂ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ। ਇਸੇ ਤਰ੍ਹਾਂ ਦੂਜੇ ਸੈਮੀ ਫਾਈਨਲ ਮੈਚ ਵਿੱਚ ਲਾਲਪੁਰ ਨੇ ਘਣੀਏ ਕੇ ਬਾਂਗਰ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਿਕ ਰਿਹਾ ਅਤੇ ਲਾਲਪੁਰ ਨੇ ਕੰਡੀਲੇ ਨੂੰ ਇੱਕ ਗੋਲ ਨਾਲ ਹਰਾ ਕੇ ਮਸਰੂਰ ਫੁਟਬਾਲ ਟੂਰਨਾਮੈਂਟ ਆਪਣੇ ਨਾਮ ਕੀਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਪਲੈਨਿੰਗ ਬੋਰਡ ਜਗਰੂਪ ਸਿੰਘ ਸੇਖਵਾਂ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਪਹੁੰਚੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਯੋਗ ਉਪਰਾਲੇ ਕਰ ਰਹੀ ਹੈ।