CM ਸੈਣੀ ਨੇ ਪਦਮਸ਼੍ਰੀ ਸਾਹਿਤਕਾਰ ਡਾ. ਸੰਤਰਾਮ ਦੇਸ਼ਵਾਲ ਅਤੇ ਪੈਰਾਲੰਪਿਕ ਸੋਨ ਤਮਗਾ ਜੇਤੂ ਹਰਵਿੰਦਰ ਨੂੰ ਕੀਤਾ ਸਨਮਾਨਿਤ
- ਮੁੱਖ ਮੰਤਰੀ ਨੇ ਪਦਮਸ਼੍ਰੀ ਸਨਮਾਨ ਲਈ ਦਿੱਤੀ ਵਧਾਈ ਅਤੇ ਸ਼ੁਭਕਾਮਨਾਵਾਂ
ਚੰਡੀਗੜ੍ਹ, 09 ਮਾਰਚ 2025 - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅੱਜ ਉਨ੍ਹਾਂ ਦੇ ਨਿਵਾਸ ਸੰਤ ਕਬੀਰ ਕੁਟੀਰ 'ਤੇ ਪਦਮਸ਼੍ਰੀ ਸਨਮਾਨਿਤ ਸਾਹਿਤਕਾਰ ਡਾ. ਸੰਤਰਾਮ ਦੇਸ਼ਵਾਲ ਅਤੇ ਪੈਰਾਲੰਪਿਕ ਸੋਨ ਤਮਗਾ ਜੇਤੂ ਹਰਵਿੰਦਰ ਨਾਲ ਸਪਰਿਵਾਰ ਮੁਲਾਕਾਤ ਕੀਤੀ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਡਾ. ਸੰਤਰਾਮ ਦੇਸ਼ਵਾਲ ਅਤੇ ਸ੍ਰੀ ਹਰਵਿੰਦਰ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਅਤੇੇ ਪਦਮਸ਼੍ਰੀ ਸਨਮਾਨ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੁੱਖ ਮੰਤਰੀ ਦੀ ਧਰਮ ਪਤਨੀ ਸ੍ਰੀਮਤੀ ਸੁਮਨ ਸੈਣੀ ਨੇ ਵੀ ਪਦਮਸ਼੍ਰੀ ਸਨਮਾਨ ਲਈ ਵਧਾਈ ਦਿੱਤੀ।
ਵਰਣਯੋਗ ਹੈ ਕਿ ਡਾ. ਸੰਤਰਾਮ ਦੇਸ਼ਵਾਲ ਹਰਿਆਣਵੀ ਲੋਕ ਸਾਹਿਤ ਦੇ ਨਾਲ-ਨਾਲ ਹਿੰਦੀ ਸਾਹਿਤ ਦੇ ਵੀ ਪ੍ਰਸਿੱਧ ਵਿਦਵਾਨ ਹਨ। ਉਨ੍ਹਾਂ ਦੀ ਪਹਿਚਾਨ ਹਰਿਆਣਾ ਦੀ ਲੋਕਭਾਸ਼ਾ, ਲੋਕ ਸਭਿਆਚਾਰ ਅਤੇ ਲੋਕ ਸਾਹਿਤ ਦੇ ਸਰੰਖਕ ਵੱਜੋਂ ਸਥਾਪਿਤ ਹੋ ਚੁੱਕੀ ਹੈ। ਦੇਸ਼ਵਾਲ ਜੀ ਦਾ ਜੀਵਨ ਅਤੇ ਕਾਰਜ ਹਰਿਆਣਵੀ ਲੋਕ ਸਭਿਆਚਾਰ,ਲੋਕ ਸਾਹਿਤ, ਹਿੰਦੀ ਸਾਹਿਤ, ਸਿੱਖਿਆ, ਪੱਤਰਕਾਰੀ, ਸੰਪਾਦਨ, ਖੋਜ ਕਾਰਜ, ਖੋਜ ਮਾਰਗਦਰਸ਼ਨ ਅਤੇ ਸਮਾਜ ਸੇਵਾ ਦੇ ਪ੍ਰਤੀ ਸਮਰਪਿਤ ਰਿਹਾ ਹੈ।
ਸ੍ਰੀ ਹਰਵਿੰਦਰ ਸਿੰਘ ਪੈਰਾ-ਤੀਰੰਦਾਜ ਹਨ। ਉਹ ਪਹਿਲੇ ਭਾਰਤੀ ਪੈਰਾ-ਤੀਰੰਦਾਜ ਬਣੇ, ਜਿਨ੍ਹਾਂ ਨੂੰ ਪੈਰਾਲੰਪਿਕ ਅਤੇ ਏਸ਼ਿਆਈ ਪੈਰਾ ਖੋਡਾਂ ਵਿੱਚ ਭਾਰਤ ਲਈ ਇਤਿਹਾਸਕ ਤਮਗੇ ਜਿੱਤੇ। ਇਨ੍ਹਾਂ ਨੂੰ ਪੈਰਾ-ਤੀਰੰਦਾਜੀ ਦੇ ਖੇਲ ਵਿੱਚ ਪ੍ਰਸਿੱਧ ਉਪਲਬਦੀਆਂ ਲਈ 2021 ਵਿੱਚ ਪ੍ਰਸਿੱਧ ਅਰਜੁਨ ਪਰਸਕਾਰ ਨਾਲ ਸਨਮਾਨਿਤ ਕੀਤਾ ਗਿਆ।