ਕੈਨੇਡਾ ਕਬੱਡੀ ਕੱਪ 'ਤੇ ਬੱਬੂ ਮਾਨ ਦੇ ਗੀਤਾਂ ਤੇ ਸਰੋਤਿਆਂ ਨੇ ਪਾਏ ਭੰਗੜੇ
- ਐੱਮ.ਐੱਲ.ਏ ਇਯਾਲੀ, ਪੀਟਰ ਸੰਧੂ, ਹੌਬੀ ਧਾਲੀਵਾਲ ਵਲੋਂ ਇਨਾਮਾਂ ਦੀ ਵੰਡ
ਸੁਖਮਿੰਦਰ ਭੰਗੂ
ਮੁੱਲਾਂਪੁਰ /ਲੁਧਿਆਣਾ 11ਮਾਰਚ 2025 - ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਨਿਯਮਾਂ ਹੇਠ ਕੈਨੇਡਾ ਕਬੱਡੀ ਕੱਪ ਮੁੱਲਾਂਪੁਰ (ਲੁਧਿ:) 'ਤੇ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਖੇਡ ਪ੍ਰੇਮੀਆਂ ਅਤੇ ਮਾਨ ਦੇ ਸਰੋਤਿਆਂ ਲਈ ਯਾਦਗਾਰੀ ਹੋ ਨਿਬੜਿਆ। ਦੇਸ਼ ਵਿਦੇਸ਼ ਟਾਈਮਜ਼ ਕੈਨੇਡਾ ਦੇ ਮੁੱਖ ਸੰਪਾਦਕ ਅਤੇ ਕੈਨੇਡਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਂਪੁਰ ਵਲੋਂ ਆਪਣੀ ਟੀਮ ਬਿਊਰੋ ਚੀਫ ਸੰਜੀਵ ਵਰਮਾ, ਪਰਮਿੰਦਰ ਸਿੰਘ ਬੱਦੋਵਾਲ, ਪਰਵੰਤ ਸਿੰਘ ਸੇਖੋਂ ਕੈਨੇਡਾ, ਕੁਲਦੀਪ ਸਿੰਘ ਗਿੱਲ ਕੈਨੇਡਾ, ਸਨੀ ਗਿੱਲ ਸੁਖਜੀਤ, ਕੇਸਰ ਸਿੰਘ ਸੋਹੀ ਕੈਲਗਰੀ, ਗੋਲੂ ਇਯਾਲੀ ਕਨੇਡਾ, ਲਵੀਸ਼ ਓਬਰਾਏ, ਨਾਗਪਾਲ ਰਾਜਾ ਸਿੱਧਵਾਂਬੇਟ, ਸੈਮੀ ਓਬਰਾਏ, ਅਮਨ ਗਿੱਲ ਝੀਂਗੜ, ਕੁਲਵਿੰਦਰ ਕਿੰਦਾ ਮੰਡੀ ਮੁੱਲਾਂਪੁਰ, ਜਸਕਰਨ ਬਰਾੜ ਕੈਲਗਰੀ, ਕੁਮਾਰ ਸ਼ਰਮਾ, ਕਰਨਵੀਰ ਸਿੰਘ ਸੇਖੋਂ, ਸਰਪੰਚ ਦਾਖਾ ਜਗਜੀਤ ਸਿੰਘ, ਪਵਿੱਤਰ ਸਿੰਘ ਸਿੱਧਵਾਂ ਬੇਟ, ਹਰਚਰਨ ਸਿੰਘ ਤੂਰ, ਜਸਵਿੰਦਰ ਸਿੰਘ ਹੈਪੀ, ਰਾਜੂ ਕਾਂਸਲ ਹੋਰਨਾਂ ਦੇ ਸਹਿਯੋਗ ਨਾਲ ਕਬੱਡੀ ਕੱਪ ਮੌਕੇ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ। ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਬੱਡੀ ਕਲੱਬ ਚਮਕੌਰ ਸਾਹਿਬ, ਭਾਈ ਤਾਰੂ ਸਿੰਘ ਕਬੱਡੀ ਕਲੱਬ ਮਾਝਾ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂੰਆ, ਲਾਲੀ ਢੇਸੀ ਕਬੱਡੀ ਕਲੱਬ ਦੋਆਬਾ ਵਾਰੀਅਰ ਸੁਰਖਪੁਰ, ਰੌਇਲ ਕਿੰਗਜ਼ ਕਬੱਡੀ ਕਲੱਬ ਸ਼ਕਰਪੁਰ, ਬਾਬਾ ਇਕਬਾਲ ਸਿੰਘ ਕਬੱਡੀ ਕਲੱਬ ਬੱਲਪੁਰੀਆ ਟੀਮਾਂ ਵਿਚਕਾਰ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਕਬੱਡੀ ਖਿਡਾਰੀ ਖੇਡਦੇ ਨਜ਼ਰ ਆਏ। ਵੱਖ-ਵੱਖ ਰਾਊਂਡ ਜਿੱਤ ਕੇ ਰੌਇਲ ਕਿੰਗਜ਼ ਸ਼ਕਰਪੁਰ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂੰਆ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਸ਼ੁਰੂ ਕਰਵਾਉਣ ਲਈ ਕੈਨੇਡਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਂਪੁਰ ਨਾਲ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਐਡਮਿੰਟਨ ਮੈਨਿੰਗ ਹਲਕੇ ਤੋਂ ਸਾਬਕਾ ਵਿਧਾਇਕ ਪਰਮਜੀਤ ਸਿੰਘ ਪੀਟਰ ਸੰਧੂ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ, ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਫਿਲਮੀ ਕਲਾਕਾਰ ਹੌਬੀ ਧਾਲੀਵਾਲ, ਪੰਜਾਬੀ ਲਹਿਰਾਂ ਰੇਡਿਓ ਕੈਨੇਡਾ ਦੇ ਸੰਚਾਲਕ ਸਤਿੰਦਰਪਾਲ ਸਿੰਘ ਸਿੱਧਵਾਂ, ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਐੱਮ.ਐੱਲ.ਏ ਕੁਲਵੰਤ ਸਿੰਘ ਸਿੱਧੂ, ਚੇਅਰਮੈਨ ਅਮਨਦੀਪ ਸਿੰਘ ਮੋਹੀ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਰਿਟਾ: ਐੱਸ.ਪੀ ਸੁਰਿੰਦਰ ਸਿੰਘ ਸਿੱਧੂ, ਕਰਨਵੀਰ ਸਿੰਘ ਸੇਖੋਂ ਉਚੇਚਾ ਖੇਡ ਗਰਾਊਂਡਾਂ 'ਚ ਪਹੁੰਚੇ। ਫਾਈਨਲ ਮੈਚ 22.5 ਮੁਕਾਬਲੇ 29 ਅੰਕ ਪ੍ਰਾਪਤ ਕਰਕੇ ਰੌਇਲ ਕਿੰਗਜ਼ ਸ਼ਕਰਪੁਰ ਨੇ ਜਿੱਤਿਆ। ਕੈਨੇਡਾ ਕਬੱਡੀ ਕੱਪ ਸ਼ੁਰੂ ਹੁੰਦਿਆਂ ਪੰਜਾਬ ਦੇ ਨਾਮਵਰ ਕਬੱਡੀ ਕੁਮੈਂਟੇਟਰ ਬਿੱਲਾ ਲਲਤੋਂ ਦੇ ਨਾਲ ਇਕਬਾਲ ਗਾਲਿਬ, ਰੁਪਿੰਦਰ ਸਿੰਘ ਜਲਾਲ, ਸਤਪਾਲ ਸਿੰਘ ਖੜਿਆਲ, ਕਾਲਾ ਰਛੀਨ ਕੁਮੈਂਟੇਟਰਾਂ ਹਰ ਮੁਕਾਬਲੇ 'ਚ ਜਾਫੀ-ਧਾਵੀ ਦੇ ਨਾਂਅ, ਪੁਸ਼ਤੈਨੀ ਪਿੰਡ, ਖੇਡ ਸਫਰ ਦੀ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ।
ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਦੇ ਨਾਲ ਹੀ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਸ਼ੁਰੂ ਹੋ ਗਿਆ। ਹਜ਼ਾਰਾਂ ਦੇ ਵੱਡੇ ਇਕੱਠ 'ਚ ਬੱਬੂ ਮਾਨ ਦੇ ਪ੍ਰਸੰਸ਼ਕ ਦੇਰ ਰਾਤ ਤੱਕ ਇੰਦਰਜੀਤ ਸਿੰਘ ਮੁੱਲਾਂਪੁਰ ਗਾਣਿਆਂ ਦਾ ਅਨੰਦ ਲੈਂਦੇ ਰਹੇ। ਬੱਬੂ ਮਾਨ ਨੇ ਸਟੇਜ ਤੋਂ ਕੈਨੇਡਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਂਪੁਰ, ਯੂ.ਐੱਸ.ਏ ਤੋਂ ਸਨੀ ਮੁੱਲਾਂਪੁਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਕਬੱਡੀ ਖੇਡ ਮੇਲਾ ਤੇ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਮੁੱਲਾਂਪੁਰ ਗਿੱਲ ਪਰਿਵਾਰ ਦੇ ਹਿੱਸੇ ਆਇਆ ।