37ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਧੂਮ ਧੜੱਕੇ ਨਾਲ ਹੋਈਆਂ ਸਮਾਪਤ
6 ਸ਼ਖਸੀਅਤਾਂ ਦਾ ਹੋਇਆ ਸਨਮਾਨ , ਕੈਬਨਿਟ ਮੰਤਰੀ ਅਮਨ ਅਰੋੜਾ , ਗੁਰਮੀਤ ਸਿੰਘ ਖੁੱਡੀਆਂ,ਵਿਧਾਇਕ ਸੰਗੋਵਾਲ ਅਤੇ ਵਿਧਾਇਕ ਸਿੱਧੂ ਮੁੱਖ ਮਹਿਮਾਨ ਵਜੋਂ ਪੁੱਜੇ
ਸੁਖਮਿੰਦਰ ਭੰਗੂ
ਲੁਧਿਆਣਾ 10 ਫਰਵਰੀ
ਰੋਇਲ ਇਨਫੀਲਡ, ਏਵਨ ਸਾਈਕਲ ਅਤੇ ਕੋਕਾ ਕੋਲਾ 37ਵੀਂਆਂ ਮਾਡਰਨ ਪੇਂਡੂ ਮਿੰਨੀ ਓਲੰਪਕ ਜਰਖੜ ਖੇਡਾਂ ਪੇਂਡੂ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵੀਆਂ ਪੈੜਾਂ ਪਾਉਂਦੀਆਂ ਹੋਈਆਂ ਧੂਮ ਧੜੱਕੇ ਨਾਲ ਸਮਾਪਤ ਹੋਈਆਂ।
,ਕਬੱਡੀ ਓਪਨ ਵਿੱਚ ਨਾਇਬ ਸਿੰਘ ਗਰੇਵਾਲ ਯਾਦਗਾਰੀ ਕਬੱਡੀ ਕੱਪ ਲਈ 20 ਟੀਮਾਂ ਦੇ ਆਪਸੀ ਮੁਕਾਬਲੇ ਹੋਏ ਜਿਸ ਵਿੱਚ ਨੰਦਪੁਰ ਦੀ ਟੀਮ ਚੈਂਪੀਅਨ ਅਤੇ ਕਡਿਆਣਾ ਉਪ ਜੇਤੂ ਰਹੀ। ਹਾਕੀ ਸੀਨੀਅਰ ਵਰਗ ਵਿੱਚ ਘਵੱਦੀ ਕਲੱਬ ਨੇ ਲਵਲੀ ਯੂਨੀਵਰਸਿਟੀ ਜਲੰਧਰ ਨੂੰ 7-6 ਨਾਲ ਹਰਾ ਕੇ ਚੈਂਪੀਅਨ ਬਣੀ। ਹਾਕੀ ਕੁੜੀਆਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਠਿੰਡਾ ਨੂੰ 4-2 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ।
ਹਾਕੀ ਸਬ ਜੂਨੀਅਰ ਜਗਤਾਰ ਯਾਦਗਾਰੀ ਹਾਕੀ ਕੱਪ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 4-4 ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਵਿਚ 4-3 ਨਾਲ ਹਰਾਕੇ ਜਿੱਤ ਹਾਸਲ ਕੀਤੀ। ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਕੱਪ ਦੇ ਫਾਈਨਲ ਵਿੱਚ ਖੰਜਰਵਾਲ ਨੇ ਗਿੱਲ ਨੂੰ ਹਰਾਇਆ। ਬਜੁਰਗਾਂ ਦੀ ਕਬੱਡੀ ਵਿੱਚ ਰੋਪੜ ਨੇ ਲੁਧਿਆਣਾ ਨੂੰ 16-15 ਨਾਲ ਹਰਾਇਆ। ਰੱਸਾਕਸੀ ਵਿੱਚ ਜੰਡ ਸਾਹਿਬ ਨੇ ਬੁਰਜ ਦੋਨਾਂ ਨੂੰ ਹਰਾਇਆ।
ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮਨਮੋਹਨ ਗਰੇਵਾਲ ਮੋਹਣਾ ਜੋਧਾ ਸਿਆਟਲ ਨੇ ਦੱਸਿਆ ਕਿ ਇਹਨਾਂ ਖੇਡਾਂ ਦੇ ਗੋਲਡ ਸਪਾਂਸਰ ਰੋਇਲਇਨ ਫੀਲਡ ਮੋਟਰਸਾਈਕਲ ,ਜਦਕਿ ਸਿਲਵਰ ਸਪਾਂਸਰ ਕੋਕਾ ਕੋਲਾ ਅਤੇ ਏਵਨ ਸਾਈਕਲ ਸਨ। ਖੇਡਾਂ ਦੇ ਫਾਈਨਲ ਸਮਾਰੋਹ ਤੇ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਰਵਿੰਦਰ ਕੌਰ ਨੂੰ ਉਹਨਾਂ ਦੀਆਂ ਸਿੱਖਿਆ ਖੇਤਰ ਦੀਆਂ ਸੇਵਾਵਾਂ ਪ੍ਰਤੀ "ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ " ਗਾਇਕੀ ਦੇ ਖੇਤਰ ਵਿੱਚ ਪੰਜ ਦਹਾਕੇ ਪੈੜਾਂ ਪਾਉਣ ਵਾਲੇ ਸਾਫ ਸੁਥਰੇ ਗੀਤਾਂ ਨੂੰ ਗਾਉਣ ਵਾਲੇ ਲੋਕ ਗਾਇਕ ਜਸਵੰਤ ਸੰਦੀਲਾ ਨੂੰ " ਸੱਭਿਆਚਾਰ ਦਾ ਮਾਣ ਐਵਾਰਡ" ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ " ਓਲੰਪੀਅਨ ਸਰਜੀਤ ਸਿੰਘ ਰੰਧਾਵਾ ਐਵਾਰਡ " ਉੱਘੇ ਖੇਡ ਲੇਖਕ ਅਤੇ ਪੰਜਾਬ ਸਰਕਾਰ ਦੇ ਪੀਆਰਓ ਨਵਦੀਪ ਗਿੱਲ ਨੂੰ ਖੇਡ ਜਗਤ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ " ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ" ਕਬੱਡੀ ਦੇ ਸਾਬਕਾ ਸੁਪਰ ਸਟਾਰ ਇੰਗਲੈਂਡ ਵੱਸਦੇ ਤਾਰਾ ਸਿੰਘ ਘਣਗਸ ਸਿੰਘ ਨੂੰ ਸਵਰਗੀ ਕੋਚ, ਕਬੱਡੀ ਸਟਾਰ "ਦੇਵੀ ਦਿਆਲ ਐਵਾਰਡ" ਦੇ ਨਾਲ ਸਨਮਾਨਿਆ ਗਿਆ। ਜਦ ਕਿ 1976 ਓਲੰਪਿਕ ਵਿੱਚ 13 ਸੈਕਿੰਡ ਵਿੱਚ ਗੋਲ ਕਰਨ ਵਾਲੇ ਓਲੰਪੀਅਨ ਅਜੀਤ ਸਿੰਘ ਅਤੇ ਓਲੰਪੀਅਨ ਅਥਲੀਟ ਮਹਿੰਦਰ ਸਿੰਘ ਗਿੱਲ ਦਾ ਵੀ ਵਿਸ਼ੇਸ਼ ਅਵਾਰਡਾਂ ਨਾਲ ਸਨਮਾਨ ਕੀਤਾ ਗਿਆ।ਸਨਮਾਨਿਤ ਸ਼ਖਸੀਅਤਾਂ ਨੂੰ ਇਹ ਐਵਾਰਡ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਪ੍ਰਦਾਨ ਕੀਤੇ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਟੇਟ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦਾ ਵੀ ਸਪੋਰਟਸ ਵਿੰਗ ਆਪ ਵੱਲੋਂ "ਪੰਜਾਬ ਦਾ ਮਾਣ ਅਵਾਰਡ" ਦੇ ਕੇ ਸਨਮਾਨਿਤ ਕੀਤਾ ਗਿਆ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ, ਇਸ ਮੌਕੇ ਉਹਨਾਂ ਨੇ ਜਰਖੜ ਹਾਕੀ ਅਕੈਡਮੀ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਜਦਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ , ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੀਤੀ।
ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਉੱਘੇ ਗਿੱਲ ਹਰਦੀਪ, ਨਿਰਮਲ ਸਿੱਧੂ , ਨੀਟੂ ਸ਼ਟਰਾ ਵਾਲਾ,ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਦੀ ਗੀਤਾਂ ਦੇ ਉੱਤੇ ਕੋਰਿਓਗ੍ਰਾਫੀ ,ਅਤੇ ਡਾਂਸ ਅਤੇ ਹੋਰ ਕਲਾਕਾਰਾਂ ਨੇ ਦਰਸ਼ਕਾਂ ਦਾ ਆਪਣੀ ਗਾਇਕੀ ਨਾਲ ਦੇਰ ਰਾਤ ਤੱਕ ਮਨੋਰੰਜਨ ਕੀਤਾ।
ਏਵਨ ਸਾਈਕਲ ਵੱਲੋਂ ਜੇਤੂਆਂ ਨੂੰ 50 ਸਾਈਕਲ ਅਤੇ ਵਿਸ਼ਾਲ ਸਾਇਕਲ ਵੱਲੋਂ 20 ਸਾਈਕਲ ਇਨਾਮ ਵਜੋਂ ਦਿੱਤੇ ਗਏ ਜਦ ਕਿ ਡਾਬਰ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਸਾਰੇ ਖਿਡਾਰੀਆਂ ਨੂੰ ਵਧੀਆ ਖਾਣ ਪੀਣ ਦੇ ਵਧੀਆ ਤੋਹਫੇ ਦਿੱਤੇ ਗਏ ਸਮੂਹ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਮੰਜੀ ਸਾਹਿਬ ਮਾਤਾ ਸਾਹਿਬ ਕੌਰ ਕਮੇਟੀ ਵੱਲੋਂ ਕੀਤਾ ਗਿਆ।
ਇਸ ਮੌਕੇ ਸ਼ਰਨਪਾਲ ਸਿੰਘ ਮੱਕੜ ਚੈਅਰਮੈਨ ਲੁਧਿਆਣਾ ਯੋਜਨਾ ਬੋਰਡ, ਰਾਜ ਕੁਮਾਰ ਅਗਰਵਾਲ,ਰੋਇਲ ਐਨਫੀਲਡ ਮੋਟਰ ਸਾਈਕਲ ਵੱਲੋਂ ਦਲਜੀਤ ਸਿੰਘ ਨਾਰੰਗ ਦਿੱਲੀ , ਕੋਕਾ ਕੋਲਾ ਵੱਲੋਂ ਦਲਜੀਤ ਸਿੰਘ ਭੱਟੀ ,ਏਵਨ ਸਾਈਕਲ ਵੱਲੋਂ ਸ੍ਰੀ ਸੁਲੇਖ ਜੀ,ਅਸ਼ੋਕ ਕੁਮਾਰ , ਵਿਸ਼ਾਲ ਸਾਈਕਲ ਵੱਲੋਂ ਅਸ਼ੋਕ ਬਾਵਾ ਜੀ , ਅਜਾਇਬ ਸਿੰਘ ਗਰਚਾ ਯੂ ਕੇ, ਹਰਦੀਪ ਸਿੰਘ ਰੇਲਵੇ,ਸ੍ਰੀਮਤੀ ਅਨੂ ਸ਼ਰਮਾ,ਸਰਪੰਚ ਸੰਦੀਪ ਸਿੰਘ ਜਰਖੜ, ਇਕਬਾਲ ਸਿੰਘ ਜੋਧਾ ਮਨੀਲਾ ਜਸਪਾਲ ਸਿੰਘ ਜੋਧਾ ਮਨੀਲਾ,ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ,ਤਜਿੰਦਰ ਸਿੰਘ ਜਰਖੜ , ਸਾਹਿਬ ਜੀਤ ਸਿੰਘ ਸਾਬੀ, ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਸਾਬੀ ਕੁਨਰ ਕੈਨੇਡਾ , ਸੁਰਿੰਦਰ ਸਿੰਘ ਖੰਨਾ,ਇੰਦਰਜੀਤ ਫੁੱਲਾਂਵਾਲ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਸੁਖਮੀਤ ਸਿੰਘ ਖੰਨਾ ਹੋਰ ਪ੍ਰਬੰਧਕ ਹਾਜ਼ਰ ਸਨ।