ਰਮਦਾਸ ਦੀ ਟੀਮ ਦੇ ਨਾਮ ਰਾਹੀਂ ਕਬੱਡੀ ਮੈਚ ਦੀ ਟਰਾਫ਼ੀ
61000 ਰੁਪਏ ਦਾ ਜਿੱਤਿਆ ਨਕਦ ਇਨਾਮ
ਰੋਹਿਤ ਗੁਪਤਾ
ਗੁਰਦਾਸਪੁਰ , 10 ਫਰਵਰੀ 2025 :
ਧੰਨ ਧੰਨ ਬਾਬਾ ਪਰਦੇਸੀ ਰੁਖ ਜੀ ਦੀ ਯਾਦ ਵਿੱਚ ਛੇਵਾਂ ਸਲਾਨਾ ਯਾਦਗਾਰੀ ਖੇਡ ਮੇਲਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਖੁੰਡਾ ਵਿਖੇ ਬਹੁਤ ਹੀ ਧੂਮਧਾਮ ਦੇ ਨਾਲ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੇਲੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜਿਲਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਅਮਰਜੀਤ ਕੌਰ ਸੇਖਵਾ ਬਤੌਰ ਮੁੱਖ ਮਹਿਮਾਨ ਪਹੁੰਚੇ ਜਿੱਥੇ ਉਹਨਾਂ ਨੇ ਪਹੁੰਚ ਕੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦੀ ਵਧਾਈ ਦਿੱਤੀ ਉਥੇ ਹੀ ਉਹਨਾਂ ਨੇ ਕਬੱਡੀ ਖਿਡਾਰੀਆਂ ਦੇ ਨਾਲ ਜਾਣ ਪਹਿਛਾਣ ਕਰਕੇ ਉਹਨਾਂ ਦੀ ਹੌਸਲਾ ਫਜਾਈ ਵੀ ਕੀਤੀ ਗੱਲਬਾਤ ਦੌਰਾਨ ਬੀਬੀ ਅਮਰਜੀਤ ਕੌਰ ਸੇਖਵਾ ਨੇ ਕਿਹਾ ਕਿ ਇਹ ਖੇਡ ਮੇਲੇ ਸਾਨੂੰ ਆਪਣੇ ਪੁਰਾਤਨ ਪੰਜਾਬ ਦੇ ਅਮੀਰ ਵਿਰਸੇ ਦੇ ਨਾਲ ਜੋੜਦੇ ਹਨ ਉਥੇ ਹੀ ਅਜੋਕੇ ਯੁਗ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਵੀ ਖੇਡ ਮੇਲੇ ਪ੍ਰੇਰਿਤ ਕਰਦੇ ਹਨ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਉਹ ਅੱਜ ਸਮੂਹ ਖਿਡਾਰੀਆਂ ਤੇ ਪ੍ਰਬੰਧਕਾਂ ਤੇ ਆਏ ਹੋਏ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਇਸ ਖੇਡ ਮੇਲੇ ਦੀ ਵਧਾਈ ਦਿੰਦੇ ਹਨ ਉੱਥੇ ਹੀ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਖੁੰਡੇ ਵਾਲਿਆਂ ਨੇ ਕਿਹਾ ਕਿ ਸੇਖਵਾਂ ਪਰਿਵਾਰ ਦੇ ਸਹਿਯੋਗ ਨਾਲ ਉਹਨਾਂ ਵੱਲੋਂ ਜਿੱਥੇ ਆਪਣੇ ਪਿੰਡ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਥੇ ਹੀ ਨੌਜਵਾਨਾਂ ਦੇ ਖੇਡਣ ਦੇ ਲਈ ਉਹਨਾਂ ਨੇ ਇੱਕ ਵਧੀਆ ਖੇਡ ਸਟੇਡੀਅਮ ਵੀ ਤਿਆਰ ਕਰਵਾ ਲਿਆ ਹੈ।
ਗੱਲਬਾਤ ਦੌਰਾਨ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਖੁੰਡੇ ਵਾਲਿਆਂ ਨੇ ਕਿਹਾ ਕਿ ਅੱਜ ਜੋ ਕਬੱਡੀ ਦੇ ਮੈਚ ਚੱਲ ਰਹੇ ਹਨ ਉਸ ਵਿੱਚ ਜੇਤੂ ਟੀਮ ਨੂੰ 61000 ਰੁਪਆ ਨਗਦ ਇਨਾਮ ਤੇ ਰਨ ਰਪ ਟੀਮ ਨੂੰ 41000 ਦਿੱਤੇ ਗਏ ਹਨ ਚੇਅਰਮੈਨ ਰਿੰਕਾਂ ਨੇ ਆਪਣੇ ਪਿੰਡ ਦੇ ਉੱਗੇ ਖੇਡ ਪ੍ਰਮੋਟਰ ਤੇ ਕਬੱਡੀ ਖਿਡਾਰੀ ਰਹੇ ਰਾਣਾ ਪਹਿਲਵਾਨ ਤੇ ਪਿੰਡ ਖੁੰਡਾ ਦੇ ਨਾਮਵਰ ਕਬੱਡੀ ਖਿਡਾਰੀ ਵਿਪਨ ਕੁਮਾਰ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਉਥੇ ਹੀ ਕਬੱਡੀ ਦੇ ਨਾਮਵਰ ਕੋਚ ਜਸਵਿੰਦਰ ਕਲਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬੱਡੀ ਦਾ ਫਾਈਨਲ ਮੈਚ ਰਮਦਾਸ ਤੇ ਮਨੂ ਮਸਾਣਾ ਕਬੱਡੀ ਕਲੱਬ ਘੜਿਆਲਾ ਦੇ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਰਮਦਾਸ ਦੀ ਟੀਮ ਜੇਤੂ ਰਹੀ ,,