ਥਾਣਾ ਸਿਟੀ ਜਗਰਾਓ ਦਾ ਮੁਖੀ ਲਗਾਇਆ ਇੰਸਪੈਕਟਰ ਵਰਿੰਦਰ ਪਾਲ ਸਿੰਘ ਨੂੰ
ਜਗਰਾਉਂ ਦੀਪਕ ਜੈਨ
ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਵੱਲੋਂ ਅੱਜ ਇੰਸਪੈਕਟਰ ਰੈਂਕ ਤੋਂ ਲੈ ਕੇ ਕਾਸਟੇਬਲ ਰੈਂਕ ਤੱਕ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਜਗਰਾਓ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਥਾਣਾ ਸਿਟੀ ਜਗਰਾਓਂ ਤੋਂ ਬਦਲ ਕੇ ਥਾਣਾ ਸਿਟੀ ਰਾਏਕੋਟ ਵਿਖੇ ਲਗਾਇਆ ਗਿਆ ਹੈ। ਥਾਣਾ ਸਿਟੀ ਜਗਰਾਉਂ ਦਾ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਨੂੰ ਲਗਾਇਆ ਗਿਆ ਹੈ। ਏਐਸਆਈ ਲਖਬੀਰ ਸਿੰਘ ਨੂੰ ਥਾਣਾ ਸਦਰ ਰਾਏਕੋਟ ਤੋਂ ਇੰਚਾਰਜ ਚੌਂਕੀ ਜਲਾਲਦੀਵਾਲ ਵਿਖੇ, ਏਐਸਆਈ ਪ੍ਰਦੀਪ ਸਿੰਘ ਨੂੰ ਥਾਣਾ ਹਠੂਰ ਤੋਂ ਪੀਸੀ ਆਰ ਸਿਟੀ ਜਗਰਾਉਂ ਵਿਖੇ, ਏਐਸਆਈ ਜਸਕਰਨ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਲਾਈਨ ਅਫਸਰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਵਿਖੇ, ਏਐਸਆਈ ਚਰਨਜੀਤ ਸਿੰਘ ਨੂੰ ਲਾਈਨ ਅਫਸਰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਵਿਖੇ, ਏਐਸਆਈ ਅਵਤਾਰ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਥਾਣਾ ਸਦਰ ਰਾਏਕੋਟ, ਏਐਸਆਈ ਕੌਰ ਸਿੰਘ ਨੂੰ ਥਾਣਾ ਸਦਰ ਰਾਏਕੋਟ ਤੋਂ ਪੀਸੀਆਰ ਸਿਟੀ ਰਾਏਕੋਟ, ਏਐਸਆਈ ਮੰਗਲ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਪੀਸੀਆਰ ਸਿਟੀ ਜਗਰਾਓ,ਸੀਨੀਅਰ ਕਾਸਟੇਬਲ ਹਰਮੇਸ਼ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਪੀਸੀਆਰ ਸਿਟੀ ਜਗਰਾਉਂ, ਸੀਨੀਅਰ ਕਾਂਸਟੇਬਲ ਗੁਰਮੀਤ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਪੀਸੀਆਰ ਸਿਟੀ ਰਾਏਕੋਟ, ਕਾਂਸਟੇਬਲ ਸੰਦੀਪ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਪੀਸੀਆਰ ਸਿਟੀ ਜਗਰਾਓ,ਕਾਸਟਟੇਬਲ ਅਮਨਦੀਪ ਕੌਰ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਸੀਸੀਟੀਐਨਐਸ ਥਾਣਾ ਸਦਰ ਰਾਏਕੋਟ, ਕਾਸਟੇਬਲ ਬਲਵਿੰਦਰ ਸਿੰਘ ਨੂੰ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਤੋਂ ਥਾਣਾ ਸਿੱਧਵਾਂ ਬੇਟ ਵਿਖੇ ਤੈਨਾਤ ਕੀਤਾ ਗਿਆ ਹੈ।
ਐਸਐਸਪੀ ਡਾਕਟਰ ਅੰਕੁਰ ਗੋਇਦ ਵੱਲੋਂ ਇਹ ਬਦਲੀਆਂ ਪ੍ਰਬੰਧਕੀ ਅਧਾਰ ਉੱਤੇ ਕੀਤੀਆਂ ਗਈਆਂ ਹਨ ਅਤੇ ਬਦਲੀ ਕੀਤੇ ਸਮੂਹ ਕਰਮਚਾਰੀਆਂ ਨੂੰ ਨਵੀਂ ਤਾਇਨਾਤੀ ਉੱਤੇ ਤੁਰੰਤ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।