ਅੰਤਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਮਾਂ ਬੋਲੀ ਪ੍ਰੇਮਿਆਂ ਨੂੰ ਕੀਤਾ ਗਿਆ ਜਗਤ ਪੰਜਾਬੀ ਸਭਾ ਵੱਲੋਂ ਸਨਮਾਨਿਤ
- ਭੰਗੂੜੇ ਤੌ ਅਰਥੀ ਤਕ ਮਾਂ ਬੋਲੀ ਪੰਜਾਬੀ ਰਹਿੰਦੀ ਹੈ ਨਾਲ - ਪਰਮਿੰਦਰ ਸਿੰਘ ਸੈਣੀ
ਰੋਹਿਤ ਗੁਪਤਾ
ਕਾਦੀਆਂ (ਬਟਾਲਾ) 21 ਫਰਵਰੀ 2025 - ਅੰਤਰਾਸ਼ਟਰੀ ਮਾਂ ਬੋਲੀ ਦਿਹਾੜੇ ਤੇ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵਲੋ ਇਕ ਵਿਸ਼ੇਸ਼ ਸਨਮਾਨ ਸਮਾਰੋਹ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸਤੀਸ਼ ਗੁਪਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੋਕੇ ਤੇ ਬਤੌਰ ਮੁੱਖ ਮਹਿਮਾਨ ਵਜੌ ਜਿਲਾ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ ਮੋਜੂਦ ਰਹੇ। ਇਸ ਮੋਕੇ ਤੇ ਸਾਹਿਤਕਾਰਾਂ, ਲੇਖਕਾਂ ਅਤੇ ਕਵਿਆਂ ਦੇ ਨਾਲ ਨਾਲ ਵੱਖ ਵੱਖ ਪੰਜਾਬੀ ਅਖਬਾਰਾਂ ਵਿੱਚ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰ ਰਹੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਸੁਭਾ ਪ੍ਰਧਾਨ ਮੁਕੇਸ਼ ਵਰਮਾ, ਜਨਰਲ ਸਕੱਤਰ ਭਵਨ ਭਾਰਦਵਾਜ ਪ੍ਰਿੰਸੀਪਲ ਸਤੀਸ਼ ਗੁਪਤਾ ਵਲੌ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।
ਇਸ ਮੋਕੇ ਤੇ ਬੋਲਦਿਆਂ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਕਿਹਾ ਕਿ ਸਾਨੂੰ ਸਾਰੀਆਂ ਭਾਸ਼ਾਵਾਂ ਨੂੰ ਸਿੱਖਣਾ ਭਾਵੇਂ ਸਮੇਂ ਦੀ ਲੋੜ ਹੈ ਪਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਜਰਅੰਦਾਜ ਕਰਨਾ ਆਪਣੀ ਮਿੱਟੀ ਅਤੇ ਮਾਂ ਬੋਲੀ ਨਾਲ ਗੱਦਾਰੀ ਹੈ।ਇਸ ਲਈ ਹਰੇਕ ਪੰਜਾਬੀ ਦਾ ਫਰਜ ਹੈ ਕਿ ਉਹ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰੇ ਅਤੇ ਹਮੇਸ਼ਾ ਹੀ ਇਸਦੇ ਪ੍ਰਸਾਰ ਲਈ ਯਤਨ ਕਰਦਾ ਰਹੇ। ਅੱਜ ਵੀ ਕੁਝ ਲੋਕ ਇਹ ਸਮਝਦੇ ਹਨ ਕਿ ਅਗਲੇ 50 ਸਾਲਾਂ ਚ ਮਾਂ ਬੋਲੀ ਦਾ ਹੋਂਦ ਨੂੰ ਖਤਰਾ ਹੈ ਪਰ ਸਾਡੇ ਮਾਂ ਬੋਲੀ ਪ੍ਰੇਮੀਆਂ ਵਲੌ ਕੀਤੇ ਜਾ ਰਹੇ ਯਤਨ ਉਹਨਾਂ ਦੀ ਸੋਚ ਨੂੰ ਬਦਲਣ ਵਿੱਚ ਕਾਮਯਾਬ ਹੋਣਗੇ। ਉਹਨਾਂ ਕਿਹਾ ਕਿ ਮੀਡਿਆ ਹੀ ਇਕ ਇਹੋ ਜਿਹਾ ਸਾਧਨ ਹੈ ਜਿਸ ਨਾਲ ਅਸੀ ਆਪਣੇ ਮਾਂ ਬੋਲੀ ਪੰਜਾਬੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਦਾ ਰੱਖ ਸਕਦੇ ਹਨ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡਿਆ ਦੇ ਪੱਤਰਕਾਰਾਂ ਨੂੰ ਸਨਮਾਨਿਤ ਕਰਕੇ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ।
ਇਸ ਮੋਕੇ ਤੇ ਬੋਲਦਿਆਂ ਮੁੱਖ ਮਹਿਮਾਨ ਜਿਲਾ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ ਸਟੇਟ ਐਵਾਰਡੀ ਨੇ ਕਿਹਾ ਕਿ ਮਾਂ ਬੋਲੀ ਅਜਿਹੀ ਭਾਸ਼ਾ ਹੈ ਜਿਹੜੀ ਕਿਸੇ ਵੀ ਮਨੁੱਖ ਦੇ ਜਨਮ ਤੌ ਉਸਦੇ ਅੰਤ ਵੇਲੇ ਤਕ ਦੀਆਂ ਸਾਰੀਆਂ ਰਸਮਾਂ ਅਤੇ ਰਿਵਾਜਾਂ ਵਿੱਚ ਉਸ ਦੇ ਨਾਲ ਰਹਿੰਦੀ ਹੈ ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੰਦੇ ਹਨ ਉਹ ਆਪਣੇ ਜੀਵਨ ਵਿੱਚ ਭਾਵੇਂ ਕਿਸੇ ਵੀ ਮੁਕਾਮ ਤੇ ਪਹੁੰਚ ਜਾਣ ਉਹਨਾਂ ਦੀ ਪਹਿਚਾਣ ਆਪਣੇ ਮਾਤ ਭੂਮੀ ਦੇ ਖੇਤਰ ਵਿੱਚ ਨਹੀ ਬਣ ਸਕਦੀ।
ਸਕੂਲ ਦੇ ਪ੍ਰਿੰਸੀਪਲ ਸਤੀਸ਼ ਗੁਪਤਾ ਵੱਲੋਂ ਸਾਰੀਆਂ ਸਨਮਾਨਤ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਤੇ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਕਵੀ ਅਮਿਤ ਕਾਦੀਆ, ਸੁਨੀਲ ਕੁਮਾਰ ਕਾਦੀਆ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਕਸ਼ਮੀਰ ਸਿੰਘ ਸੰਧੂ, ਕ੍ਰਿਸ਼ਨ ਅਹਿਮਦ, ਮਕਬੂਲ ਅਹਿਮਦ, ਤਾਰਿਕ ਅਹਿਮਦ, ਅਬਦੁਲ ਸਲਾਮ ਤਾਰੀ, ਸੁਰਿੰਦਰ ਸਿੰਘ ਭੰਗੂ ਪ੍ਰਿੰਸੀਪਲ, ਸਤੀਸ਼ ਕੁਮਾਰ ਗੁਪਤਾ ਪ੍ਰਿੰਸੀਪਲ ਆਦਿ ਹਾਜਰ ਸਨ।