ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤਾਂ ਦੇ ਜਥੇਦਾਰਾਂ ਦਾ ਕਾਰਜ ਸ਼੍ਰੋਮਣੀ ਕਮੇਟੀ ਐਕਟ ਤੋਂ ਮੁਕਤ ਹੋਵੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ
- ਨਿਯੁਕਤੀ ਬਰਖਾਸਤਗੀ ਸਰਬੱਤ ਖਾਲਸਾ ਰਾਹੀਂ ਹੋਵੇ
ਅੰਮ੍ਰਿਤਸਰ:- 22 ਫਰਵਰੀ 2025 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਸਮੁੱਚਾ ਸਿੱਖ ਜਗਤ ਮਹਿਸੂਸ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਤਖ਼ਤ ਸਾਹਿਬਾਨ ਦਾ ਕਾਰਜ ਖੇਤਰ ਅਤੇ ਨਿਯੁਕਤੀ-ਮੁਕਤੀ ਐਕਟ ਜਾਂ ਕੈਦ ਹੋਏ ਕਾਨੂੰਨ ਅਨੁਸਾਰ ਨਹੀ ਹੋਣੀ ਚਾਹੀਦੀ ਸਗੋਂ ਸਮੁੱਚੇ ਸਰਬੱਤ ਖਾਲਸਾ ਵੱਲੋਂ ਸਰਬ ਸੰਮਤੀ ਤੇ ਅਕਾਲ ਪੁਰਖ ਦੇ ਜੈਕਾਰਿਆਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਦਾਬੇ ਰਾਹੀਂ ਐਕਟ ਦਾ ਪਾਠ ਅਤੇ ਨਿਯਮ ਸਮਝਾਏ ਗਏ ਹਨ ਉਸ ਤੋਂ ਸਪੱਸ਼ਟ ਹੈ ਕਿ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਰਰੀ ਜਦ ਚਾਹੇਗੀ ਇਨ੍ਹਾਂ ਸੇਵਾਵਾਂ ਤੋਂ ਮੁਕਤ ਕਰ ਦੇਵੇਗੀ। ਉਨ੍ਹਾਂ ਕਿਹਾ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਦੀ ਸਮਾਪਤੀ ਤੇ ਉਨ੍ਹਾਂ ਦੀ ਨਿਯੁਕਤੀ ਸਬੰਧੀ ਫੈਸਲਾ ਸ਼੍ਰੋਮਣੀ ਕਮੇਟੀ ਦੀ ਕਾਰਜ ਕਰਨੀ ਕਰੇਗੀ ਉਨਾ ਚਿਰ ਪੰਥ ਅੰਦਰ ਇਸ ਤਰ੍ਹਾਂ ਦੇ ਦੁਫੇੜੇ ਅਤੇ ਸਿੱਖ ਸਖ਼ਸ਼ੀਅਤਾਂ ਦੀ ਨਿਰਾਦਰ ਭਰੀ ਕਿਰਦਾਰ ਕੁਸੀ ਹੁੰਦੀ ਰਹੇਗੀ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਜੰਮੇ ਲੱਗੀ ਪੰਥਕ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਸੰਸਥਾਵਾਂ ਦਾ ਉਜਲਾ ਇਤਿਹਾਸ ਕੌਮੀ ਮਨੁੱਖ ਹੀ ਬਨਾਉਂਦੇ ਹਨ, ਸੰਸਥਾਵਾਂ ਆਪਣੇ ਆਪ ਨਹੀਂ ਸਗੋਂ ਚੰਗੇ ਧਰਮੀ ਪੁਰਸ਼ਾਂ ਕਾਰਨ ਚਲਦੀਆਂ ਤੇ ਉਨਤ ਹੁੰਦੀਆਂ ਹਨ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਦਸੰਬਰ ਨੂੰ ਹੋਏ ਹੁਕਮ ਗੁਰਮਤੇ ਦੀ ਪਾਲਣਾ ਇਕਬਿਕ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਯਮਤ ਹੋਈ ਸਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਮੁਕੰਮਲ ਰੂਪ ਵਿਚ ਪੂਰਾ ਸਹਿਯੋਗ ਦੇਵੇ। ਹੋਏ ਹੁਕਮ ਦੀ ਅਵੱਗਿਆ ਕਿਸੇ ਸਿੱਖ ਦੇ ਕਰਮ ਧਰਮ ਵਿੱਚ ਨਹੀਂ ਹੈ।