ਰਾਏਕੋਟ : ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬੱਸੀਆਂ ਵਿਖੇ ਕਰਵਾਇਆ ਬਾਲ ਮੇਲਾ
- B.P.E.O. ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ ਨਿਰਦੇਸ਼ਾਂ/ਸੈਂਟਰ ਮੁੱਖ ਅਧਿਆਪਕ ਮੈਡਮ ਗੁਰਬਿੰਦਰ ਕੌਰ ਦੀ ਅਗਵਾਈ 'ਚ ਕਰਵਾਇਆ ਗਿਆ ਬਾਲ ਮੇਲਾ
- ਪ੍ਰੀ ਪ੍ਰਾਇਮਰੀ ਵਿੱਚ ਪੜ੍ਹਦੇ ਸਮੁੱਚੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੇ ਵੱਡੀ ਗਿਣਤੀ 'ਚ ਭਾਗ ਲਿਆ
- ਸਕੂਲ ਸਟਾਫ ਵੱਲੋਂ ਬਾਲ ਮੇਲੇ ਲਈ ਉਚੇਚੇ ਪ੍ਰਬੰਧ ਕੀਤੇ ਗਏ
- ਬਾਲ ਮੇਲੇ ਮੌਕੇ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 16 ਫਰਵਰੀ 2025 - ਇੱਥੋਂ ਨੇੜਲੇ ਇਤਿਹਾਸਕ ਤੇ ਕਸਬਾ-ਨੁਮਾ ਪਿੰਡ ਬੱਸੀਆਂ ਦੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਵਿਖੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਵਿੰਦਰ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸੈਂਟਰ ਮੁੱਖ ਅਧਿਆਪਕ ਮੈਡਮ ਗੁਰਬਿੰਦਰ ਕੌਰ ਦੀ ਅਗਵਾਈ ਹੇਠ ਪ੍ਰੀ ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦਾ ਬਾਲ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪ੍ਰੀ ਪ੍ਰਾਇਮਰੀ ਵਿੱਚ ਪੜ੍ਹਦੇ ਸਮੁੱਚੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੇ ਵੱਡੀ ਗਿਣਤੀ 'ਚ ਭਾਗ ਲਿਆ ।
ਇਸ ਮੇਲੇ 'ਚ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਫੈਂਸੀ ਡ੍ਰੈਸ ਮੁਕਾਬਲੇ ਵਿੱਚ ਭਾਗ ਲੈਣ ਦੇ ਲਈ ਰੰਗ-ਬਿਰੰਗੇ ਫੁੱਲਾਂ ਵਾਂਗ ,ਆਪਣੇ ਰੰਗ-ਬਿਰੰਗੇ ਸੋਹਣੇ ਕੱਪੜਿਆਂ ਨਾਲ ਸਭ ਨੂੰ ਖਿੱਚ ਪਾ ਰਹੇ ਸਨ ।
ਬੱਚਿਆਂ ਲਈ ਡਰਾਇੰਗ ਐਂਡ ਪੇਂਟਿੰਗ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ ,ਪਜਲ ਹੱਲ ਕਰਨ ਦੇ ਮੁਕਾਬਲੇ ਅਤੇ ਮਾਪਿਆਂ ਦੇ ਮਿਊਜਿਕ ਚੇਅਰ ਮੁਕਾਬਲੇ ,ਨਿੰਬੂ ਦੌੜ ਮੁਕਾਬਲੇ , ਟੇਢੀ ਵਿੰਗੀ ਲਾਈਨ ਤੇ ਚੱਲਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਮੂਹ ਬੱਚਿਆਂ ਅਤੇ ਹਾਜ਼ਰ ਮਾਪਿਆਂ ਨੇ ਬੜੇ ਚਾਅ ਅਤੇ ਖੁਸ਼ੀ ਨਾਲ ਭਾਗ ਲਿਆ।ਸਕੂਲ ਸਟਾਫ ਵੱਲੋਂ ਬਾਲ ਮੇਲੇ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੇ ਚਾਰੇ ਕਾਰਨਰ (ਗੁੱਡੀ ਘਰ, ਬੌਧਿਕ ਕਾਰਨਰ, ਲਾਇਬਰੇਰੀ, ਰਚਨਾਤਮਕ ਕਾਰਨਰ)ਸਜਾਏ ਗਏ।
ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਵੱਖ-ਵੱਖ ਕਵਿਤਾ, ਗੀਤ ਅਤੇ ਆਪਣੇ ਗਰੁੱਪ ਡਾਂਸ ਨਾਲ ਹਾਜ਼ਰ ਮਾਪਿਆਂ, ਪਤਵੰਤਿਆਂ ਦਾ ਮਨ ਮੋਹ ਲਿਆ। ਪ੍ਰਥਮ ਬਲਾਕ ਕੌਆਰਡੀਨੇਟਰ ਮਨਪ੍ਰੀਤ ਕੌਰ ਹਲਵਾਰਾ ਵੱਲੋਂ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਮਾਪਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ। ਅਖੀਰ ਵਿੱਚ ਮੈਡਮ ਪੂਜਾ ਉੱਪਲ ਵੱਲੋਂ ਹਾਜ਼ਰ ਮਾਪਿਆਂ ਅਤੇ ਪਤਵੰਤਿਆਂ ਨੂੰ ਸਰਕਾਰ ਵੱਲੋਂ ਸਕੂਲ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਨਵੇਂ ਦਾਖਲੇ ਸਬੰਧੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਦੇ ਲਈ ਪ੍ਰੇਰਤ ਕਰਦੇ ਹੋਏ ਸਕੂਲ ਸਮਾਗਮ ਵਿੱਚ ਹਾਜ਼ਰ ਹੋ ਕੇ ਸਮਾਗਮ ਦੀ ਰੌਣਕ ਨੂੰ ਵਧਾਉਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ। ਉਪਰੰਤ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੇ ਹੋਏ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਹਾਜ਼ਰ ਪਤਵੰਤਿਆਂ ਨਾਲ ਮਿਲ ਕੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਅਧਿਆਪਕ ਅਸੀਸ ਉੱਪਲ, ਪੂਜਾ ਉੱਪਲ, ਪੂਜਾ ਵਰਮਾਂ, ਗਗਨਦੀਪ ਸਿੰਘ, ਕਿਰਨਜੋਤ ਕੌਰ, ਰਜਿੰਦਰ ਕੌਰ,
ਮਿਡ-ਡੇ-ਮੀਲ ਪਰਮਿੰਦਰ ਕੌਰ, ਕਰਮਜੀਤ ਕੌਰ, ਨਵਜੋਤ ਕੌਰ, ਐ਼਼ਸ.ਐਮ.ਸੀ. ਮੈਬਰ, ਨਿਰਮਲ ਸਿੰਘ, ਗਗਨਦੀਪ ਕੌਰ, ਕਿਰਨਜੋਤ ਕੌਰ, ਜਸਵੀਰ ਸਿੰਘ, ਆਦਿ ਆਦਿ ਹਾਜ਼ਰ ਸਨ।