ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ 2 ਨੌਜਵਾਨ ਚੜੇ ਪੁਲਿਸ ਅੜਿੱਕੇ
- ਦੋਹਾ ਪਾਸੋ 76.25 ਗ੍ਰਾਮ ਹੈਰੋਇਨ ਅਤੇ 01 ਲੱਖ 50 ਹਜਾਰ ਡਰੱਗ ਮਨੀ ਕੀਤੀ ਬਰਾਮਦ : ਡੀਐਸਪੀ ਸੁਖਦੀਪ ਸਿੰਘ
ਮਨਜੀਤ ਸਿੰਘ ਢੱਲਾ
ਜੈਤੋ,15 ਫਰਵਰੀ 2025 - ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾ ਨੂੰ ਫੜਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਸ਼ੇ ਨੂੰ ਜੜ੍ਹ ਤੋ ਖਤਮ ਕੀਤਾ ਜਾ ਸਕੇ। ਇਸਦੇ ਚਲਦੇ ਹੀ ਲਗਾਤਾਰ ਸਪੈਸ਼ਲ ਨਾਕਾਬੰਦੀਆਂ ਅਤੇ ਰੇਡਾਂ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸ਼੍ਰੀ ਜਸਮੀਤ ਸਿੰਘ ਸਾਹੀਵਾਲ, ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਅਤੇ ਸ਼੍ਰੀ ਜਤਿੰਦਰ ਸਿੰਘ ਡੀ.ਐਸ.ਪੀ (ਫਰੀਦਕੋਟ) ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਫਰੀਦਕੋਟ ਪੁਲਿਸ ਵੱਲੋਂ 76 ਗ੍ਰਾਮ 25 ਮਿਲੀਗ੍ਰਾਮ ਹੋਰੋਇਨ ਅਤੇ 01 ਲੱਖ 50 ਹਜਾਰ ਰੁਪਏ ਸਮੇਤ 02 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਮਿਤੀ 14.02.2025 ਨੂੰ ਸ.ਥ ਅੰਗਰੇਜ ਸਿੰਘ ਜੋ ਕਿ ਸੀ.ਆਈ.ਏ ਸਟਾਫ ਜੈਤੋ ਵਿਖੇ ਤਾਇਨਾਤ ਹਨ, ਸਾਥੀ ਕਰਮਚਾਰੀਆ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਗਸਤ ਦੌਰਾਨ ਨੈਸ਼ਨਲ ਹਾਈਵੇ-54 ਪਰ ਜਾ ਰਹੇ ਸੀ ਤਾਂ ਇੱਕ ਚਿੱਟੇ ਰੰਗ ਦੀ ਕਾਰ ਮਾਰਕਾ ਵਰਨਾ ਸੜਕ ਦੇ ਕੰਡੇ ਪਰ ਨੇੜੇ ਬਰਾੜ ਪੰਜਾਬੀ ਢਾਬਾ ਖੜੀ ਦਿਖਾਈ ਦਿੱਤੀ ਕਾਰ ਚਾਲਕ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੇੜੇ ਆਉਂਦੀ ਦੇਖ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਨੂੰ ਘੇਰ ਲਿਆ ਜਿਸ ਵਿੱਚ ਦੋ ਨੋਜਵਾਨ ਬੈਠੇ ਸਨ ਜਿਹਨਾ ਨੂੰ ਕਾਬੂ ਕੀਤਾ ਗਿਆ।
ਜਿਹਨਾਂ ਦੀ ਪਹਿਚਾਣ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਵੀਰ ਸਿੰਘ ਵਾਸੀ ਕੱਟਿਆਂਵਾਲੀ ਜਿਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਅਮਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਨੇੜੇ ਖਾਰਾ ਖੂਹ, ਹਰੀ ਨੋ ਜਿਲਾ ਫਰੀਦਕੋਟ ਵਜੋ ਹੋਈ। ਸ਼ੱਕ ਦੀ ਬਿਨਾਹ ਪਰ ਜਦ ਕਾਰ ਦੀ ਤਲਾਸੀ ਕੀਤੀ ਗਈ ਤਾ ਕਾਰ ਵਿੱਚ ਪਏ ਲਿਫਾਫੇ ਵਿੱਚੋ 76 ਗ੍ਰਾਮ 25 ਮਿਲੀਗ੍ਰਾਮ ਹੈਰੋਇਨ ਅਤੇ 1,50,000/- ਰੁਪੈ(ਇੱਕ ਲੱਖ ਪੰਜਾਹ ਹਜਾਰ ਰੁਪੈ) ਭਾਰਤੀ ਕਰੰਸੀ ਦੇ ਨੋਟ ਬ੍ਰਾਮਦ ਹੋਏ। ਜਿਸ ਤੇ ਮੁਕੱਦਮਾ ਨੰਬਰ 25 ਮਿਤੀ 14.02.2025 ਅ/ਧ 21ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕਰਕੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਦੋਸ਼ੀਆਂ ਵੱਲੋਂ ਨਸ਼ੇ ਦੀ ਤਸਕਰੀ ਦੌਰਾਨ ਵਰਤੀ ਜਾ ਰਹੀ ਕਾਰ ਨੂੰ ਵੀ ਕਬਜੇ ਵਿੱਚ ਲਿਆ ਜਾ ਚੁੱਕਾ ਹੈ। ਦੌਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾਵੇਗਾ। ਉਕਤ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਜਾਚ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਦੋਸ਼ੀ ਅਮਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਹਰੀ ਨੌ, ਜਿਲਾ ਫਰੀਦਕੋਟ ਦੇ ਖਿਲਾਫ ਇਸ ਤੋ ਪਹਿਲਾ ਵੀ ਕਤਲ, ਖੋਹ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ ।