ਮਾਨ ਸਰਕਾਰ ਦੀ "ਸਰਕਾਰੀ ਨੌਕਰੀਆਂ ਭਰਤੀ ਮੁਹਿੰਮ" ਤਹਿਤ 60000 ਨਵੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਸਲਾਘਾਯੋਗ ਕਦਮ :ਬਚਿੱਤਰ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 15 ਫਰਵਰੀ 2025:- ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਕਈ ਤਰ੍ਹਾਂ ਦੇ ਇਤਿਹਾਸ ਰਚ ਰਹੀ ਹੈ। ਬੀਤੇ ਦਿਨ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਨੇ ਨੌਜਵਾਨ ਮੁੰਡੇ ਕੁੜੀਆਂ ਦੀ ਸਰਕਾਰੀ ਨੌਕਰੀਆਂ ਭਰਤੀ ਦੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਫੈਸਲਾ ਲਿਆ ਹੈ। ਕਿ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ 60,000 ਹਜਾਰ ਆਸਾਮੀਆਂ ਭਰਨ ਨੂੰ ਪੰਜਾਬ ਕੈਬਨਿਟ ਨੇ ਮਨਜ਼ੂਰ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਮੁੱਖ ਸਲਾਹਕਾਰ ਦਰਸ਼ਨ ਸਿੰਘ ਪਤਲੀ,ਸੂਬਾ ਜੁਇੰਟ ਸਕੱਤਰ ਬਚਿੱਤਰ ਸਿੰਘ ਪਟਿਆਲਾ , ਇੰਜੀ ਸੁਖਦੇਵ ਸਿੰਘ ਪਟਿਆਲਾ,ਖੁਸ਼ਵਿੰਦਰ ਸਿੰਘ ਕਪਿਲਾ, ਹਰਪਾਲ ਸਿੰਘ ਖਾਲਸਾ ਮੁਹਾਲੀ,ਜਿਲਾ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਜਿਲਾ ਸਕੱਤਰ ਇੰਜਨੀਅਰ ਅਪਨਿੰਦਰ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਆਮ ਆਦਮੀ ਦੀ ਸਰਕਾਰ ਦੀ ਇਹ ਭਰਤੀ ਮੁਹਿੰਮ ਜਿੱਥੇ,ਪੰਜਾਬ ਦੀ ਨੌਜਵਾਨੀ ਦੀ ਪ੍ਰਵਾਸ ਕਰਨ ਦੀ ਹੋੜ ਨੂੰ ਠੱਲ ਪਾਵੇਗੀ। ਓਥੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਸੂਬੇ ਵਿੱਚ ਹੀ ਜਿੱਥੇ ਰੁਜ਼ਗਾਰ ਮਿਲੇਗਾ ਉੱਥੇ ਵਿਦੇਸ਼ਾਂ ਵਿੱਚ ਸਾਡੇ ਨੌਜਵਾਨੀ ਦੀ ਹੋ ਰਹੀ ਬੇਕਦਰੀ ਨੂੰ ਵੀ ਰਾਹਤ ਮਿਲੇਗੀ, ਅਤੇ ਮਾਪਿਆਂ ਦਾ ਲੱਖਾਂ ਰੁਪਿਆਂ ਖਰਚਾ ਰੁਕੇਗਾ ਉਥੇ ਨੌਜਵਾਨ ਆਪਣੀਆਂ ਸੇਵਾਵਾਂ ਪੰਜਾਬ ਸੂਬੇ ਵਾਸਤੇ ਨਿਭਾਉਣਗੇ।
ਇੱਥੇ ਵਰਨਣਯੋਗ ਹੈ ਕਿ ਮਾਨ ਸਰਕਾਰ ਨੇ ਰਾਜਭਾਗ ਸੰਭਾਲਦੇ ਹੀ ਭਰਤੀ ਮੁਹਿੰਮ ਦਾ ਤਹਈਆ ਕੀਤਾ ਸੀ ਜੋ ਕਿ ਹੁਣ ਤੱਕ 50 ਹਜਰ ਤੋਂ ਉੱਪਰ ਪੱਕੀ ਭਰਤੀ ਕੀਤੀ ਜਾ ਚੁੱਕੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਭਰਤੀਆਂ ਵਿੱਚ ਸਾਰੀਆਂ ਅਸਾਮੀਆਂ ਨਿਰੋਲ ਮੈਰਿਟ ਉਪਰ, ਬਿਨਾ ਰਿਸ਼ਵਤ, ਬਿਨਾਂ ਸਿਫਾਰਸ਼ ਅਤੇ ਬਿਨਾਂ ਵਿਤਕਰੇ ਤੋਂ ਨਿਰਪੱਖ ਸ਼ੁੱਧ ਭਰਤੀ ਹੋਈ ਹੈ। ਇੱਕ ਵੀ ਭਰਤੀ ਨੂੰ ਕੋਰਟਾਂ ਵਿੱਚ ਚੈਲੇੰਜ ਨਹੀਂ ਹੋਈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੁਝਾਅ ਦਿੱਤਾ ਹੈ ਕਿ ਕਈ ਵਿਭਾਗਾਂ ਵਿੱਚ ਤਕਨੀਕੀ ਸਟਾਫ ਜਿਵੇਂ ਡਰਾਫਟਸਮੈਨ ਕੇਡਰ,ਸਟੈਨੋ ਟਾਈਪਿਸਟ ਸਟੈਨੋਗ੍ਰਾਫਰ, ਆਯੁਰਵੈਦਿਕ ਡਾਕਟਰ ,ਵੈਦ ,ਉਪ ਵੈਦ,ਪੈਰਾਂ ਮੈਡੀਕਲ ਸਟਾਫ,ਸਰਕਾਰੀ ਡਰਾਈਵਰ, ਦਰਜਾ ਚਾਰ ਦੀਆਂ ਭਰਤੀਆਂ ਦੀ ਬਹੁਤ ਘਾਟ ਹੈ। ਜਿੱਥੇ ਕਿ ਬਾਹਰੀ ਸਰੋਤਾਂ ਤੋਂ ਕਰਮਚਾਰੀ ਠੇਕੇਦਾਰ ਸਿਸਟਮ ਰਾਹੀਂ ਕੰਮ ਕਰਦੇ ਹਨ। ਜਿੱਥੇ ਨੌਜਵਾਨਾਂ ਦਾ ਸ਼ੋਸਣ ਹੁੰਦਾ ਹੈ,ਇੱਥੇ ਵੀ ਸਰਕਾਰੀ ਸਕੇਲ ਵਿੱਚ ਪੱਕੀਆਂ ਭਰਤੀਆਂ ਕੀਤੀਆਂ ਜਾਣ।
ਆਗੂਆਂ ਨੇ ਇੱਕ ਸਾਂਝੇ ਬਿਆਨ ਰਾਹੀਂ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਦੇ ਉਸ ਫੈਸਲੇ ਦਾ ਭਰਮਾ ਸਵਾਗਤ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਜਨਵਰੀ 2016 ਤੋਂ ਪੈਨਸ਼ਨਰਾਂ ਅਤੇ ਕਰਮਚਾਰੀਆਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ , ਡੀ ਏ, ਲੀਵ ਇਨਕੈਸ਼ਮੈਂਟ ਦੇ ਬਕਾਏ ਦੇਣ ਦਾ ਫੈਸਲਾ ਲਿਆ ਹੈ। ਇੱਥੇ ਇਹ ਵਰਣਨ ਯੋਗ ਹੈ ਕਿ ਫਰਵਰੀ 2022 ਤੱਕ ਤਿੰਨ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਦੇਣਦਾਰੀਆਂ ਪ੍ਰਤੀ ਸੁਹਿਰਦ ਨਹੀਂ ਸਨ ।ਪਰੰਤੂ ਅੱਜ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਇਹ ਕਦਮ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀ ਚਿਰੋਕਣੀ ਮੰਗ ਦੇ ਮਦੇ ਨਜ਼ਰ ਲਿਆ ਗਿਆ ਹੈ ਜ਼ੋ ਕਿ ਸੁਆਗਤ ਯੋਗ ਹੈ।ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਹੈ ਕਿ ਸੀਨੀਅਰ ਨਾਗਰਿਕ ਪੈਨਸ਼ਨਰ ਬਜ਼ੁਰਗਾਂ ਨੂੰ ਉਹਨਾਂ ਦੀਆਂ ਦੇਣਦਾਰੀਆਂ ਉਹਨਾਂ ਦੇ ਜਿਉਂਦੇ ਜੀਅ ਹੀ ਦੇਣ ਦੇ ਯਤਨ ਕੀਤੇ ਜਾਣ। ਆਗੂਆਂ ਨੇ ਉਮੀਦ ਕੀਤੀ ਹੈ ਕਿ ਵਿਤੀ ਹਾਲਤ ਹੋਰ ਸੁਧਰ ਜਾਣ ਤੇ ਇਹ ਬਕਾਏ ਫਰਵਰੀ 2027 ਤੱਕ ਨਿਬੇੜ ਲਏ ਜਾਣ। ਆਗੂਆਂ ਨੇ ਮਾਨ ਸਰਕਾਰ ਦੀ ਕੈਬਨਿਟ ਵੱਲੋਂ ਲਏ ਗਏ ਲੋਕ ਪੱਖੀ ਫੈਸਲਿਆਂ ਦੀ ਸਲਾਘਾ ਕੀਤੀ ਹੈ।