← ਪਿਛੇ ਪਰਤੋ
ਤੰਦਰੁਸਤ ਪਿੰਡ ਮੁਹਿੰਮ ਦਾ ਆਗਾਜ਼ ਪਿੰਡ ਦਬੂਲੀਆੰ ਤੋਂ 9 ਫਰਵਰੀ ਐਤਵਾਰ ਨੂੰ
ਬਲਵਿੰਦਰ ਸਿੰਘ ਧਾਲੀਵਾਲ ਕਪੂਰਥਲਾ 7 ਫਰਵਰੀ 2025 - ਤੰਦਰੁਸਤ ਮਨੁੱਖ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦਾ ਹੈ ।ਪੰਜਾਬ ਅੰਦਰ ਨਸ਼ਿਆਂ ਦੀ ਬਹੁਤਾਤ ਤੇ ਲੁੱਟ ਖਸੁੱਟ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਤੰਦਰੁਸਤ ਪਿੰਡ ਮੁਹਿੰਮ ਦੀ ਸ਼ੁਰੂਆਤ ਤਹਿਤ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਸਃ ਸੱਜਣ ਸਿੰਘ ਚੀਮਾ ਦੀ ਪਹਿਲਕਦਮੀ ਸਦਕਾ ਕੌਮਾਂਤਰੀ ਬਾਸਕਟਬਾਲ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਦਬੂਲੀਆਂ ਤੋਂ ਕਪੂਰਥਲਾ ਚੁੰਗੀ ਤੱਕ 9 ਫਰਵਰੀ ਦਿਨ ਐਤਵਾਰ ਨੂੰ ਸਵੇਰੇ 6::00 ਵਜੇ ਮੈਰਾਥਨ (ਦੌੜ) ਕਰਵਾਈ ਜਾ ਰਹੀ ਹੈ । ਪਹਿਲੇ ਪੰਜ ਸਥਾਨ ਪ੍ਰਾਪਤ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ । ਇਸ ਮੁਹਿੰਮ ਨੂੰ ਹਲਕੇ ਦੇ ਹਰ ਪਿੰਡ ਵਿੱਚ ਲੈ ਕੇ ਜਾਣ ਲਈ ਸਰਗਰਮੀ ਨਾਲ ਯਤਨ ਕੀਤੇ ਜਾਣਗੇ । ਇਥੇ ਵਰਨਣਯੋਗ ਹੈ ਕਿ ਪਿੰਡ ਦਬੂਲੀਆਂ ਨੇ 6 ਅੰਤਰਰਾਸ਼ਟਰੀ ਤੇ ਸੈਂਕੜੇ ਰਾਸ਼ਟਰੀ ਪੱਧਰ ਦੇ ਖਿਡਾਰੀ ਦੇਸ਼ ਨੂੰ ਦਿੱਤੇ ।
Total Responses : 8