← ਪਿਛੇ ਪਰਤੋ
CCSU ਗਰੁੱਪ ਅਤੇ NRI ਭਰਾਵਾਂ ਵੱਲੋਂ ਸਰਕਾਰੀ ਸਕੂਲ ਦੇ ਜ਼ਰੂਰਤਮੰਦ ਬੱਚਿਆਂ ਨੂੰ ਪਵਾਏ ਗਏ ਬੂਟ ਅਤੇ ਜੁਰਾਬਾਂ- ਚਰਨਜੀਤ ਸਿੰਘ ਛਲੇੜੀ ਗੁਰਪ੍ਰੀਤ ਸਿੰਘ ਜਖਵਾਲੀ ਫਤਹਿਗੜ੍ਹ ਸਾਹਿਬ 20 ਜਨਵਰੀ 2025:- ਸੀਸੀਐਸਯੂ ਗਰੁੱਪ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਅੱਜ ਪੰਜੋਲੀ ਕਲਾਂ ਅਤੇ ਛਲੇੜੀ ਕਲਾਂ ਦੇ ਸਰਕਾਰੀ ਸਕੂਲ ਦੇ ਜ਼ਰੂਰਤਮੰਦ ਬੱਚਿਆ ਨੂੰ ਪਵਾਏ ਗਏ ਬੂਟ ਅਤੇ ਜੁਰਾਬਾਂ । ਗਰੁੱਪ ਦੇ ਸਰਪ੍ਰਸਤ ਚਰਨਜੀਤ ਛਲੇੜੀ ਨੇ ਦੱਸਿਆ ਕਿ ਕੜਾਕੇ ਦੀ ਠੰਡ ਨੂੰ ਵੇਖਦੇ ਹੋਇਆ ਅਤੇ ਸਕੂਲ ਅਧਿਆਪਕਾਂ ਦੇ ਅਗਵਾਈ ਹੇਠ ਲੋੜਵੰਦ ਬੱਚਿਆਂ ਨੂੰ ਪੁਵਾਏ ਗਏ ਬੂਟ ਤੇ ਜੁਰਾਬਾਂ ਚਰਨਜੀਤ ਛਲੇੜੀ ਨੇ ਦੱਸਿਆ ਕਿ ਸਾਡੇ ਗਰੁੱਪ ਵੱਲੋਂ ਪਹਿਲਾਂ ਵੀ ਲੋੜਵੰਦਾਂ ਲਈ ਖੂਨਦਾਨ ਕੈਂਪ, ਖਿਡਾਰੀਆਂ ਲਈ ਖੇਡਾਂ ਦੀਆਂ ਕਿੱਟਾਂ ਅਤੇ ਹੋਰ ਵੀ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਅਤੇ ਅੱਗੇ ਵਾਸਤੇ ਵੀ ਇਹ ਗਤੀਵਿਧੀਆਂ ਸੀਸੀਐਸਯੂ ਗਰੁੱਪ ਅਤੇ ਐਨਆਰਆਈ ਭਰਾਵਾਂ ਵੱਲੋਂ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਗੱਗੀ ਪ੍ਰਧਾਨ,ਸਨਦੀਪ ਪ੍ਰਧਾਨ,ਹਰਜੀਤ ਪ੍ਰਧਾਨ ਬਾਵਾ ਪ੍ਰਧਾਨ ਆਦਿ ਹਾਜ਼ਰ ਰਹੇ ।
Total Responses : 1202