ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਨੇ ਮਿਲ ਕੇ ਰਿਫ਼ਲੈਕਟਰ ਲਗਾਏ
- ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਅਸੀਂ ਹਾਦਸੇ ਰੋਕ ਸਕਦੇ ਹਾਂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 19 ਜਨਵਰੀ 2025 - ਅੱਜ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੂੰ ਵੇਖਦਿਆਂ ਸਮਾਜ ਸੇਵੀ ਸੰਸਥਾਵਾਂ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਰਜਿ: ਫ਼ਰੀਦਕੋਟ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਬਾਬਾ ਬੰਦਾ ਬਹਾਦਰ ਚੌਂਕ ਫ਼ਰੀਦਕੋਟ ਵਿਖੇ ਟਰੈਫ਼ਿਕ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਮਿਲ ਕੇ 500 ਤੋਂ ਵੱਧ ਰਿਫ਼ਲੈਕਟਰ ਲਗਾਏ। ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਅਤੇ ਪ੍ਰਧਾਨ ਹਰਜੀਤ ਸਿੰਘ ਨੇੇ ਸਾਂਝੇੇ ਰੂਪ ’ਚ ਦੱਸਿਆ ਕਿ ਦੋਹਾਂ ਕਲੱਬਾਂ ਵੱਲੋਂ ਅੱਜ ਦੂਜੇ ਪੜਾਅ ’ਚ ਰਿਫ਼ਲੈਕਟਰ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੂੰ ਵੇਖਦਿਆਂ ਇਹ ਰਿਫ਼ਲੈਕਟਰ ਲਗਾਏ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਅਪੀਲ ਕੀਤੀ ਕਿ ਠੰਢ ਅਤੇ ਧੁੰਦ ਦੇ ਦਿਨਾਂ ਨੂੰ ਵੇਖਦਿਆਂ ਸਾਨੂੰ ਬਿਨ੍ਹਾਂ ਕੰਮ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਕਿਸੇ ਵੀ ਵਾਹਨ ਨੂੰ ਸੜਕ ਤੇ ਲਿਆਉਣ ਤੋਂ ਪਹਿਲਾਂ ਉਸ ਦੀਆਂ ਅਗਲੀਆਂ-ਪਿਛਲੀਆਂ ਲਾਈਟਾਂ ਯਕੀਨੀ ਰੂਪ ’ਚ ਚਾਲੂ ਕਰਨੀਆਂ ਚਾਹੀਦੀਆਂ ਹਨ। ਆਪਣੀ ਰਫ਼ਤਾਰ ਤੇ ਹਮੇਸ਼ਾ ਕਾਬੂ ਰੱਖਣਾ ਚਾਹੀਦਾ ਹੈ। ਟਰੈਫ਼ਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਚਾਹੀਦੀ ਹੈ। ਉਨ੍ਹਾਂ ਕਿਹਾ ਸਾਨੂੰ ਕੀਮਤੀ ਜਾਨਾਂ ਬਚਾਉਣ ਵਾਸਤੇ, ਸੜਕੀ ਹਦਾਸਿਆਂ ਨੂੰ ਰੋਕਣ ਵਾਸਤੇ ਪੂਰੇ ਮੁਸ਼ਤੈਦੀ ਨਾਲ ਡਰਾਇਵਿੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਲਾਇਨਜ਼ ਕਲੱਬਾਂ ਪੰਜਾਬ ਦੇ ਮਲਟੀਪਲ ਪੀ.ਆਰ.ਓ.ਲੁਕੇਂਦਰ ਸ਼ਰਮਾ,ਐਮ.ਜੇ.ਐਫ਼ ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ ਨੇ ਕਿਹਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਅਸੀਂ ਹਾਦਸੇ ਰੋਕ ਸਕਦੇ ਹਾਂ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਨੇ ਰਿਫ਼ਲੈਕਟਰ ਲਗਾਉਣ ਪਹੁੰਚੇ ਦੋਹਾਂ ਕਲੱਬਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਾਸਤੇ ਸੈਮੀਨਾਰ ਕਰਵਾਏ ਜਾਣਗੇ।
ਇਸ ਮੌਕੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਦੇ ਅਮਰਜੀਤ ਸਿੰਘ ਸੇਖੋਂ, ਨਾਜਰ ਸਿੰਘ, ਡਾ.ਇਕਬਾਲ ਸਿੰਘ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਲੁਕੇਂਦਰ ਸ਼ਰਮਾ, ਪ੍ਰਦਮਣ ਸਿੰਘ, ਗੁਰਮੇਲ ਸਿੰਘ ਜੱਸਲ, ਸਵਰਨ ਸਿੰਘ ਰੋਮਾਣਾ, ਬਲਜਿੰਦਰ ਸਿੰਘ ਬਰਾੜ, ਸੰਜੀਵ ਕੁਮਾਰ ਅਰੋੜਾ,ਧੀਰਜ ਧਵਨ, ਚੰਦਨ ਕੱਕੜ, ਕੇ.ਪੀ.ਸਿੰਘ, ਨਵਦੀਪ ਸਿੰਘ ਰਿੱਕੀ ਨੇ ਰਿਫ਼ਲੈਕਟਰ ਲਗਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ।