ਸਿਹਤ ਵਿਭਾਗ ਨੇ ਮੈਡੀਕਲ ਸਟੋਰ 'ਤੇ ਕੀਤੀ ਛਾਪੇਮਾਰੀ
ਐਕਸਪਾਇਰੀ ਅਤੇ ਨਸ਼ੀਲੀਆਂ ਦਵਾਈਆਂ ਕੀਤੀ ਬਰਾਮਦ
ਸਟੋਰ ਮਾਲਕ ਨੇ ਕਿਹਾ ਸਭ ਕੁਝ ਠੀਕ ਠਾਕ
ਰੋਹਿਤ ਗੁਪਤਾ
ਗੁਰਦਾਸਪੁਰ , 2 ਅਪ੍ਰੈਲ 2025- ਗੁਰਦਾਸਪੁਰ ਡਰੱਗ ਵਿਭਾਗ ਨੇ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਇੱਕ ਮੈਡੀਕਲ ਸਟੋਰ ਦੇ ਅੰਦਰ ਮਾਰੀ ਰੇਡ ਉਥੋਂ ਮਿਲੀਆਂ ਪੁਲਿਸ ਨੂੰ ਐਕਸਪਾਇਰੀ ਦਵਾਈਆਂ ਅਤੇ ਨਸ਼ੀਲੀ ਦਵਾਈ ਪ੍ਰੈਗਾ ਦੇ ਡੱਬੇ! ਗੱਲਬਾਤ ਦੌਰਾਨ ਡਰੱਗ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਜੇਲ ਰੋਡ ਤੇ ਸਥਿਤ ਵਸ਼ਿਸ਼ਟ ਮੈਡੀਕਲ ਸਟੋਰ ਨਾਮਕ ਦਵਾਈਆਂ ਦੀ ਦੁਕਾਨ ਤੇ ਰੇਡ ਕੀਤੀ ਗਈ ਹੈ ਅਤੇ ਇਸ ਦੌਰਾਨ ਕੁਝ ਐਕਸਪਾਇਰੀ ਦਵਾਈਆਂ ਤੇ ਕੁਝ ਹੋਰ ਨਸ਼ੀਲੀਆਂ ਦਵਾਈਆਂ ਮਿਲੀਆਂ ਹਨ।
ਉੱਥੇ ਹੀ ਗੱਲਬਾਤ ਦੌਰਾਨ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਉਹਨਾਂ ਦੀ ਦੁਕਾਨ ਉੱਪਰ ਡਰੱਗ ਵਿਭਾਗ ਤੇ ਪੁਲਿਸ ਦੇ ਵੱਖ-ਵੱਖ ਡਿਪਾਰਟਮੈਂਟਾਂ ਦੀ ਰੇਡ ਹੋਈ ਹੈ ਜੋ ਦਵਾਈਆਂ ਡਰੱਗ ਇੰਸਪੈਕਟਰ ਤੇ ਉਹਨਾਂ ਦੇ ਨਾਲ ਆਈ ਹੋਈ ਟੀਮ ਲੈ ਕੇ ਗਈ ਹੈ। ਉਹਨਾਂ ਦੇ ਉਹਨਾਂ ਕੋਲ ਦਵਾਈਆਂ ਦੇ ਬਿੱਲ ਹਨ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਕੁਝ ਬਿਲਾਂ ਅਤੇ ਸੇਲ ਪਰਚੇਸ ਵਿੱਚ ਵੀ ਖਾਮੀਆਂ ਪਾਈਆਂ ਗਈਆਂ ਹਨ ਤਾਂ ਦੁਕਾਨਦਾਰ ਨੇ ਇਸ ਦਾ ਜਵਾਬ ਦਿੱਤਾ ਕਿ ਬਿਲ ਬੁਕ ਵਿੱਚ ਕੁਝ ਪੇਜ ਛੁੱਟੇ ਹਨ ।