← ਪਿਛੇ ਪਰਤੋ
ਬਲਾਕ ਬਠਿੰਡਾ ਦੇ ਵਲੰਟੀਅਰਾਂ ਵੱਲੋਂ ਮਰੀਜਾਂ ਲਈ 3 ਯੂਨਿਟ ਖ਼ੂਨਦਾਨ
ਅਸ਼ੋਕ ਵਰਮਾ
ਬਠਿੰਡਾ, 1 ਅਪਰੈਲ 2025: ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਮਰੀਜ਼ ਵਾਸੀ ਪਿੰਡ ਭਲਾਈਕੇ ਜਿਲ੍ਹਾ ਮਾਨਸਾ ਜੋ ਕਿ ਸਥਾਨਕ ਨਿਊ ਉਮੀਦ ਹਸਪਤਾਲ ਵਿਖੇ ਜੇਰੇ ਇਲਾਜ ਹੈ ਲਈ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਸੇਵਾਦਾਰ ਧੀਰਜ ਇੰਸਾਂ ਪੁੱਤਰ ਚਿਰੰਜੀ ਲਾਲ ਇੰਸਾਂ ਨੇ ਖੂਨਦਾਨ ਕੀਤਾ ਹੈ।। ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਪਿੰਡ ਗੱਦਾ ਡੋਬ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਲਈ ਬਲਾਕ ਬਠਿੰਡਾ ਦੇ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਅਜੇ ਬਾਘਲਾ ਇੰਸਾਂ ਪੁੱਤਰ ਭੀਮ ਸੈਨ ਇੰਸਾਂ ਅਤੇ ਏਰੀਆ ਪ੍ਰਾਪਤ ਨਗਰ ਦੇ ਪ੍ਰੇਮੀ ਸੇਵਕ ਜਗਜੀਤ ਇੰਸਾਂ ਪੁੱਤਰ ਹਰਨੈਬ ਸਿੰਘ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ।
Total Responses : 0