“ਯੁੱਧ ਨਸ਼ੇ ਦੇ ਵਿਰੁੱਧ" ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਚਲਾਈ ਗਈ ਸਪੈਸ਼ਲ ਐਂਟੀ ਡਰੱਗ ਕੰਮਪੇਨ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ 2025 - ਮੁੱਖ ਮੰਤਰੀ, ਪੰਜਾਬ ਅਤੇ ਡੀ.ਜੀ.ਪੀ ਪੰਜਾਬ, ਚੰਡੀਗੜ ਵੱਲੋਂ ਐਲਾਨੇ ਯੁੱਧ ਨਸ਼ੇ ਦੇ ਵਿਰੁੱਧ" ਮਹਿੰਮ ਤਹਿਤ ਐਸ.ਐਸ.ਪੀ ਗੁਰਦਾਸਪੁਰ ਦੀ ਅਗਵਾਹੀ ਵਿੱਚ ਪੁਲਿਸ ਨੇ 32 ਪ੍ਰੀ-ਟਰਾਇਲ ਕੇਸਾਂ ਵਿੱਚ ਜਬਤ ਕੀਤੇ ਗਏ ਨਸੀਲੇ ਪ੍ਰਦਾਰਥਾ ਨੂੰ ਨਸ਼ਟ ਕੀਤਾ ਹੈ। ਇਹਨਾਂ ਨਸੀਲੇ ਪ੍ਰਦਾਰਥਾ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਖੰਨਾ ਪੇਪਰ ਮਿੱਲ ਲਿਮਿਟਡ, ਅੰਮ੍ਰਿਤਸਰ ਵਿਖੇ ਹੋਈ ਹੈ। ਨਸ਼ਟ ਕਰਨ ਦੀ ਪ੍ਰਕਿਰਿਆ ਡਰੱਗ ਡਿਸਪੋਜਲ ਕਮੇਟੀ ਵੱਲੋਂ ਸਾਰੀਆ ਜਰੂਰੀ ਕਾਨੂੰਨੀ ਰਸਮਾਂ ਪੂਰੀਆ ਕਰਨ ਤੋਂ ਬਾਅਦ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਗੁਰਦਾਸਪੁਰ ਜੀ ਨੇ ਦੱਸਿਆ ਕਿ ਨਸੀਲੇ ਪ੍ਰਦਾਰਥਾ ਨੂੰ ਨਸ਼ਟ ਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜਬਤ ਕੀਤੇ ਗਏ ਨਸ਼ੀਲੇ ਪ੍ਰਦਾਰਥ ਭਵਿੱਖ ਵਿੱਚ ਗੈਰ ਕਾਨੂੰਨੀ ਮਾਰਕਿਟ ਵਿੱਚ ਦਾਖਲ ਨਾ ਹੋਣ ਜਾਂ ਇਹਨਾਂ ਦੀ ਦੁਰਵਰਤੋ ਨਾ ਹੋਵੇ।
ਨਸ਼ਟ ਕੀਤੇ ਗਏ ਨਸੀਲੇ ਪ੍ਰਦਾਰਥਾ ਵਿੱਚ 08 ਕਿੱਲੋ 473 ਗ੍ਰਾਂਮ ਹੈਰੋਇਨ, 14 ਕਿੱਲੋ 455 ਗ੍ਰਾਂਮ ਭੁੱਕੀ, 401 ਗ੍ਰਾਂਮ ਚਰਸ, 572 ਨਸੀਲੀਆ ਗੋਲੀਆ, 17 ਕਿੱਲੋ 918 ਗ੍ਰਾਂਮ ਗ੍ਰੀਨ ਪੋਪੀ ਪਲਾਂਟ ਸਾਂਮਲ ਹੈ। ਇਹ ਆਪਰੇਸਨ ਡਰੱਗ ਡਿਸਪੋਜਲ ਕਮੇਟੀ ਗੁਰਦਾਸਪੁਰ ਜਿਸ ਵਿੱਚ ਸੀਨੀਅਰ ਪੁਲਿਸ ਕਪਤਾਨ ਗੁਰਦਾਪਸੁਰ ਕਮ ਚੇਅਰਮੈਨ ਐਸ.ਪੀ ਇੰਨਵੈਸੀਗੇਸਨ ਗੁਰਦਾਸਪੁਰ ਕਮ ਮੈਂਬਰ ਅਤੇ ਡੀ.ਐਸ.ਪੀ ਡਿਟੈਕਟਿਵ ਗੁਰਦਾਸਪੁਰ ਕਮ ਮੈਂਬਰ ਦੀ ਸਖਤ ਨਿਗਰਾਨੀ ਹੇਠ ਚਲਾਇਆ ਗਿਆ। ਐਸ.ਐਸ.ਪੀ ਗੁਰਦਾਸਪੁਰ ਆਦਿਤੇ ਨੇ ਕਿਹਾ ਇਹ ਕਾਰਵਾਈ ਨਸ਼ਿਆ ਦੇ ਕਾਰੋਬਾਰ ਨੂੰ ਜੜ ਤੋ ਖਤਮ ਕਰਨ ਅਤੇ ਗੁਰਦਾਸਪੁਰ ਦੇ ਲੋਕਾਂ ਲਈ ਇੱਕ ਸੁਰੱਖਿਆ ਨਸ਼ਾਂ ਮੁਕਤ ਸਮਾਜ ਨੂੰ ਯਕੀਨੀ ਬਣਾਉਣ ਲਈ ਸਾਡੀ ਅਟੁੱਟ ਵਚਣ-ਬੱਧਤਾ ਦਾ ਹਿੱਸਾ ਹੈ। ਇਸ ਨਾਲ ਚੱਲ ਰਹੇ "ਯੁੱਧ ਨਸਿਆ ਵਿਰੁੱਧ" ਨੂੰ ਹੋਰ ਬੱਲ ਮਿਲਿਆ ਹੈ।