ਪ੍ਰਕਾਸ਼ ਸਿੰਘ ਦੀਆਂ ਅੱਖਾਂ ਦੋ ਜਿੰਦਗੀਆਂ ਨੂੰ ਦੇਣਗੀਆਂ ਪ੍ਰਕਾਸ਼
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 28 ਮਾਰਚ 2025 :ਫੂਲਪੁਰ ਗਰੇਵਾਲ ਨਿਵਾਸੀ 80 ਸਾਲਾ ਪ੍ਰਕਾਸ਼ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਮਗਰੋਂ ਉਹਨਾਂ ਦੇ ਪਰਿਵਾਰ ਵੱਲੋਂ ਪ੍ਰਕਾਸ਼ ਸਿੰਘ ਜੀ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਲਿਆ ਗਿਆ । ਇਸ ਮਗਰੋਂ ਸਾਰੇ ਪਰਿਵਾਰ ਦੀ ਸਲਾਹ ਨਾਲ ਉਹਨਾਂ ਦੇ ਸਪੁੱਤਰ ਪ੍ਰੇਮ ਸਿੰਘ ਅਤੇ ਇੰਦਰਜੀਤ ਸਿੰਘ ਨੇ ਰੂਪਨਗਰ ਦੀ ਨੇਤਰਦਾਨੀ ਸੰਸਥਾ ਨੈਣਾ ਜੀਵਨ ਜਯੋਤੀ ਕਲੱਬ ਨਾਲ ਸੰਪਰਕ ਸਾਧਿਆ। ਜਿਸ ਤੋਂ ਬਾਅਦ ਨੈਣਾ ਜੀਵਨ ਦੇ ਕਲੱਬ ਵੱਲੋਂ ਪੁਨਰਜੋਤ ਆਈ ਬੈਂਕ ਸੁਸਾਇਟੀ ਵਿਖੇ ਡਾਕਟਰ ਰਮੇਸ਼ ਜੀ ਅਤੇ ਰਸਪਾਲ ਜੀ ਨਾਲ ਸੰਪਰਕ ਕਰਕੇ ਉਹਨਾਂ ਦੀ ਟੀਮ ਨੂੰ ਰੂਪਨਗਰ ਵਿਖੇ ਬੁਲਾਇਆ ਅਤੇ ਜਲਦੀ ਹੀ ਆਈ ਬੈਂਕ ਸੁਸਾਇਟੀ ਤੋਂ ਸੁਖਵੰਤ ਸਿੰਘ ਅਤੇ ਦਰਸ਼ਨ ਸਿੰਘ ਰੂਪਨਗਰ ਤੋਂ ਨੈਣਾ ਜੀਵਨ ਜੋਤੀ ਕਲੱਬ ਦੇ ਮੈਂਬਰਾਂ ਨਾਲ ਫੂਲਪੁਰ ਗਰੇਵਾਲ ਪਹੁੰਚੇ। ਜਿੱਥੇ ਅੱਖਾਂ ਦਾਨ ਦਾ ਸਾਰੀ ਪ੍ਰਕਿਰਿਆ ਕੀਤੀ ਗਈ। ਅੱਖਾਂ ਦਾਨ ਤੋਂ ਬਾਅਦ ਕਲੱਬ ਵੱਲੋਂ ਸਾਰੇ ਹੀ ਦਾਨੀ ਪਰਿਵਾਰ ਜੋ ਕਿ ਖੂਨਦਾਨ ਦੀ ਸੇਵਾ ਨਾਲ ਬਹੁਤ ਪੁਰਾਣੇ ਜੁੜੇ ਹੋਏ ਹਨ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨਾਂ ਦੇ ਇੱਕ ਛੋਟੀ ਜਿਹੀ ਕੋਸ਼ਿਸ਼ ਨਾਲ ਦੋ ਜ਼ਿੰਦਗੀਆਂ ਇਸ ਖੂਬਸੂਰਤ ਸੰਸਾਰ ਨੂੰ ਦੇਖਣ ਯੋਗ ਹੋ ਜਾਣਗੀਆਂ।
ਇਸ ਮੌਕੇ ਤੇ ਨੇਤਰਦਾਨੀ ਪ੍ਰਕਾਸ਼ ਸਿੰਘ ਜੀ ਦੇ ਦੋਵੇਂ ਭਰਾ ਰੱਖਾ ਸਿੰਘ ਅਤੇ ਬਾਬੂ ਸਿੰਘ, ਦੋਵੇਂ ਪੁੱਤਰ ਪ੍ਰੇਮ ਸਿੰਘ ਅਤੇ ਇੰਦਰਜੀਤ ਸਿੰਘ ਅਤੇ ਪਰਿਵਾਰਿਕ ਮੈਂਬਰਾ ਦੇ ਨਾਲ ਹਰਜੀਤ ਸਿੰਘ, ਪਰਮਜੀਤ ਸਿੰਘ ਅਤੇ ਹੋਰ ਰਿਸ਼ਤੇਦਾਰ ਅਤੇ ਨਗਰ ਨਿਵਾਸੀ ਮੁੱਖ ਤੌਰ ਤੇ ਮੌਜੂਦ ਸਨ।