ਕਿਸਾਨ ਮੋਰਚਾ ਪਟਿਆਲਾ ਤੇ ਜਨਤਕ ਜੱਥੇਬੰਦੀਆਂ ਦੇ ਹਜ਼ਾਰਾਂ ਕਾਰਕੁਨਾਂ ਵੱਲੋਂ ਜਬਰ ਵਿਰੋਧੀ ਰੋਹ ਭਰਪੂਰ ਧਰਨਾ
- ਪੰਜਾਬ ਸਰਕਾਰ ਦੇ ਪੁਲਿਸ ਰਾਜ ਦਾ ਮੂੰਹ ਤੋੜ ਜਵਾਬ ਦੇਣ ਦਾ ਲਿਆ ਅਹਿਦ
- ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਰਤੀ ਲੋਕਾਂ ਦੇ ਹੱਕ ਮੰਗਣ ਤੇ ਢਾਹੇ ਜਾ ਰਹੇ ਜਬਰ ਤਹਿਤ ਪੰਜਾਬ ਸਰਕਾਰ ਨੂੰ ਰਾਜਨੀਤਕ ਕੀਮਤ ਚੁਕਾਉਣ ਲਈ ਤਿਆਰ ਰਹਿਣ ਦੀ ਵੰਗਾਰ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 28 ਮਾਰਚ 2025:-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਤੇ ਜਿਲੇ ਦੀਆਂ ਜਨਤਕ ਜੱਥੇਬੰਦੀਆਂ ਵੱਲੋਂ ਡੀ•ਸੀ• ਦਫਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ । ਸਮੂਹ ਬੁਲਾਰੇ ਆਗੂਆਂ ਵੱਲੋਂ ਪੰਜਾਬ ਸਰਕਾਰ ਪੁਲਿਸ ਦਮਨ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ , ਕਿ ਆਪਣੇ ਹੱਕਾਂ ਲਈ ਸ਼ੰਘਰਸ਼ ਕਰਨਾ ਸਾਡਾ ਸੰਵਿਧਾਨਕ ਅਧਿਕਾਰ ਹੈ। ਪੰਜਾਬ ਸਰਕਾਰ ਵੱਲੋਂ ਚੰਡੀਗੜ ਧਰਨਾ ਰੋਕਣਾ, ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਮੋਰਚਿਆਂ ਤੇ ਬੁਲਡੋਜ਼ਰ ਚਲਾਉਣਾ, ਟਰੈਕਟਰ , ਟਰਾਲੀਆਂ ਤੇ ਕੀਮਤੀ ਸਮਾਨ ਦੀ ਭੰਨਤੋੜ ਤੇ ਮਿੱਥ ਕੇ ਕੀਤੀ ਗਈ ਚੋਰੀ ਦਾ ਹਿਸਾਬ ਬਰਾਬਰ ਕਰਨ ਦੀ ਦਿੱਤੀ ਗਈ ਚੇਤਾਵਨੀ ।
ਪਟਿਆਲਾ ਵਿਖੇ ਕਰਨਲ ਪੁਸ਼ਪਿੰਦਰ ਸਿੰਘ ਨਾਲ ਪੁਲਿਸ ਵੱਲੋਂ ਕੀਤੀ ਗਈ ਬਦਤਮੀਜ਼ੀ ਤੇ ਕਿਸਾਨਾਂ ਨਾਲ ਕੀਤੇ ਗਏ ਦੁਰਵਿਵਹਾਰ ਦੀ ਕਰੜੀ ਨਿੰਦਾ ਕਰਦੇ ਹੋਏ ਸਰਕਾਰ ਨੂੰ ਹੋਸ਼ ਟਿਕਾਣੇ ਰੱਖਣ ਲਈ ਲਲਕਾਰਿਆ ਗਿਆ ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਪੁਲਿਸ ਰਾਜ ਤੇ ਬੁਲਡੋਜ਼ਰ ਕਾਰਵਾਈਆਂ ਨੂੰ ਤੁਰੰਤ ਰੋਕਣ ਤੇ ਜਮਹੂਰੀ ਹੱਕਾਂ ਦੀ ਬਹਾਲੀ ਲਈ ਕੀਤੀ ਗਈ ਮੰਗ, ਭੰਨੇ ਗਏ ਟਰੈਕਟਰ, ਟਰਾਲੀਆਂ ਤੇ ਕੀਮਤੀ ਸਮਾਨ ਦੀ ਭੰਨਤੋੜ ਦੀ ਭਰਪਾਈ , ਤੇ ਸਾਰੇ ਸਮਾਨ ਦੀ ਵਾਪਸੀ ਮੰਗੀ ਗਈ ।ਇਸ ਮੌਕੇ ਇਨਾਂ ਹੱਕਾਂ ਦਾ ਗਵਰਨਰ ਪੰਜਾਬ ਤੇ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਡੀ• ਸੀ • ਪਟਿਆਲਾ ਵੱਲੋਂ ਭੇਜੇ ਨੁਮਾਇੰਦੇ ਐਸ•ਡੀ•ਐਮ •ਨੂੰ ਦਿੱਤਾ ਗਿਆ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਉਗਰਾਹਾਂ,ਰਾਮਿੰਦਰ ਸਿੰਘ ਪਟਿਆਲਾ , ਕੁਲਵੰਤ ਸਿੰਘ ਮੌਲਵੀਵਾਲਾ, ਡਾ•ਦਰਸ਼ਨਪਾਲ, ਗੁਲਜ਼ਾਰ ਸਿੰਘ ,ਪਰੇਮ ਸਿੰਘ ਭੰਗੂ,ਬੂਟਾ ਸਿੰਘ ਸ਼ਾਦੀਪੁਰ, , ਦਲਜਿੰਦਰ ਸਿੰਘ ਆਲੋਵਾਲ, ਅਮਨ ਦਿਓਲ, ਬਲਰਾਜ ਜੋਸ਼ੀ, ਦਰਸ਼ਨ ਸਿੰਘ ਬੇਲੂਮਾਜਰਾ , ਦਲਜੀਤ ਸਿੰਘ ਚੱਕ, ਜਗਪਾਲ ਸਿੰਘ , ਜਗਮੇਲ ਸਿੰਘ , ਹਰਭਜਨ ਸਿੰਘ ਬੁੱਟਰ, ਰਣਜੀਤ ਸਿੰਘ , ਗੁਰਮੀਤ ਛੱਜੂ ਭੱਟ, ਅੰਮਰਿਤ ਕੌਰ, ਜਸਬੀਰ ਸਿੰਘ ਖੇੜੀ,ਮੁਲਾਜਮ ਆਗੂ ਜਸਵਿੰਦਰ ਸਿੰਘ ਸੋਜਾਂ,ਹਰਿੰਦਰ ਲਾਖਾ, ਜਸਵਿੰਦਰ ਸਿੰਘ ਬਰਾਸ ਆਦਿ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ।