ਪਿੰਡਾਂ ਵਿੱਚੋਂ ਵੀ ਮਿਲ ਰਿਹਾ ਹੈ ਸੀ.ਐਮ ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ
ਰੋਹਿਤ ਗੁਪਤਾ
ਬਟਾਲਾ, 28 ਮਾਰਚ 2025 - ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਸੀ.ਐਮ ਦੀ ਯੋਗਸ਼ਾਲਾ ਪਿੰਡਾਂ ਦੇ ਵਿੱਚ ਵੀ ਪਹੁੰਚ ਚੁੱਕੀ ਹੈ, ਜਿਸ ਦੇ ਅੰਤਰਗਤ ਜਿਲਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਸੀ.ਐਮ ਦੀ ਯੋਗਸ਼ਾਲਾ ਦੀਆਂ ਕਲਾਸਾਂ ਚੱਲ ਰਹੀਆਂ ਹਨ।
ਜਿਲਾ ਕੁਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਧਾਰੀਵਾਲ ਦੇ ਲਾਗੇ ਪਿੰਡ ਸੋਹਲ ਵਿੱਚ ਚੱਲ ਰਹੀ ਕਲਾਸ ਤੇ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਹ ਯੋਗਾ ਕਲਾਸ ਪਿਛਲੇ ਤਕਰੀਬਨ ਸੱਤ ਮਹੀਨਿਆਂ ਤੋਂ ਚੱਲ ਰਹੀ ਹੈ, ਜਿਸ ਵਿੱਚ ਪਿੰਡ ਦੀਆਂ ਔਰਤਾਂ ਵਿਸ਼ੇਸ਼ ਤੌਰ 'ਤੇ ਭਾਗ ਲੈ ਰਹੀਆਂ ਹਨ। ਉਨਾਂ ਨੇ ਦੱਸਿਆ ਕਿ ਇਹਨਾਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਸਨ ਜੋ ਕਿ ਰੋਜ਼ਾਨਾ ਯੋਗ ਕਰਨ ਦੇ ਨਾਲ ਠੀਕ ਹੋ ਗਈਆਂ ਹਨ।
ਕਲਾਸ ਤੇ ਮੈਂਬਰ ਰਣਜੀਤ ਕੌਰ ਨੇ ਦੱਸਿਆ ਕਿ ਮੈਨੂੰ ਪਿਛਲੇ ਸਮੇਂ ਦੌਰਾਨ ਸਰਵਾਈਕਲ ਦੀ ਕਾਫੀ ਜਿਆਦਾ ਪ੍ਰੋਬਲਮ ਸੀ, ਜਿਸ ਲਈ ਮੈਂ ਵੱਖ-ਵੱਖ ਸਮੇਂ ਉੱਪਰ ਵੱਖ-ਵੱਖ ਤਰ੍ਹਾਂ ਦੇ ਇਲਾਜ ਪ੍ਰਾਪਤ ਕੀਤੇ ਪਰ ਇਨਾਂ ਦੇ ਵਿੱਚ ਮੈਨੂੰ ਕਿਸੇ ਵੀ ਤਰ੍ਹਾਂ ਦਾ ਲਾਭ ਨਾ ਮਿਲਿਆ। ਹੁਣ ਮੈਂ ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਇਸ ਯੋਗ ਦੀ ਕਲਾਸ ਨਾਲ ਜੁੜੀ ਹੋਈ ਹਾਂ, ਜਿਸ ਨਾਲ ਮੇਰਾ ਸਰਵਾਈਕਲ ਦੀ ਪ੍ਰੋਬਲਮ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਮੈਂ ਬਹੁਤ ਖੁਸ਼ ਹਾਂ।
ਉੱਥੇ ਹੀ ਇੱਕ ਹੋਰ ਮੈਂਬਰ ਜਿਸ ਦਾ ਨਾਮ ਸਰਬਜੀਤ ਕੌਰ ਹੈ ਉਸ ਨੇ ਦੱਸਿਆ ਕਿ ਮੈਨੂੰ ਪਿਛਲੇ ਸਮੇਂ ਤੋਂ ਬੀ ਪੀ ਦੀ ਸਮੱਸਿਆ ਸੀ ਜੋ ਕਿ ਬਹੁਤ ਲੰਮੇ ਸਮੇਂ ਤੋ ਚੱਲ ਰਹੀ ਸੀ ਪਰ ਹੁਣ ਯੋਗਾ ਕਰਨ ਦੇ ਨਾਲ ਇਹ ਸਮੱਸਿਆ ਪੂਰਨ ਤੌਰ ਤੇ ਠੀਕ ਹੋ ਗਈ ਹੈ।
ਜੇਕਰ ਤੁਸੀਂ ਵੀ ਆਪਣੇ ਮੁਹੱਲੇ ਵਿੱਚ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਤਾਂ 7669400500ਨੰਬਰ ਉੱਪਰ ਇੱਕ ਮਿਸ ਕਾਲ ਕਰੋ ਤੁਹਾਡੇ ਕੋਲ ਟੀਚਰ ਸਰਕਾਰ ਵੱਲੋਂ ਭੇਜਿਆ ਜਾਵੇਗਾ।