ਪੁਰ ਅਮਨ ਹੱਕ ਮੰਗਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਬਰ ਵਿਰੋਧੀ ਦਿਵਸ 'ਤੇ ਡੀਸੀ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ ਮੀਟਿੰਗ ਕਾਰਨ ਆਏ ਕਿਸਾਨ ਆਗੂਆਂ ਨੂੰ ਗਿਰਫਤਾਰ ਕਰਨ, ਖਨੌਰੀ ਤੇ ਸ਼ੰਭੂ ਬਾਰਡਰ ਉੱਪਰ ਪੁਰ- ਅਮਨ ਧਰਨਾ ਦੇ ਰਹੇ ਕਿਸਾਨ ਮਜ਼ਦੂਰਾਂ ਉੱਪਰ ਬਲਡੋਜਰ ਫੇਰਨ ਤੇ ਵੱਡੀ ਪੱਧਰ ਤੇ ਗਿਰਫਤਾਰੀਆਂ ਕਰਨ, ਚੰਡੀਗੜ੍ਹ 'ਚ ਮੰਗਾਂ ਲਈ ਪ੍ਰਦਰਸ਼ਨ ਕਰਨ ਦੀ ਇਜਾਜਤ ਨਾ ਦੇਣ ਅਤੇ ਘਰਾਂ ਤੋਂ ਹੀ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਵਿਰੁੱਧ ਜੋ ਕਿਸਾਨਾਂ ਉੱਪਰ ਜਬਰ ਢਾਇਆ ਗਿਆ ਹੈ ਉਸ ਪ੍ਰਤੀ ਵਿਰੋਧੀ ਦਿਵਸ ਮਨਾਉਣ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ ਵਿੱਚ ਡੀਸੀ ਦਫਤਰਾਂ ਅੱਗੇ ਧਰਨੇ ਦੇਣ ਦਾ ਸੱਦਾ ਦਿੱਤਾ ਗਿਆ ਸੀ। ਜਿਲਾ ਗੁਰਦਾਸਪੁਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਪੱਧਰ ਤੇ ਡੀਸੀ ਦਫਤਰ ਇਕੱਤਰ ਹੋ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋਏ ਅਤੇ ਅੱਗੋਂ ਡੀਸੀ ਦਫਤਰ ਵੱਲ ਮਾਰਚ ਕੀਤਾ । ਪੁਲਿਸ ਨੇ ਸਾਰੇ ਗੇਟ ਬੰਦ ਕਰ ਦਿੱਤੇ ਸਨ। ਪ੍ਰੰਤੂ ਬਹੁਤ ਵੱਡਾ ਹਜੂਮ ਵੇਖ ਕੇ ਉਹਨਾਂ ਨੂੰ ਉਹ ਗੇਟ ਮੌਕੇ ਤੇ ਹੀ ਖੋਲਣੇ ਪਏ।
ਇਸ ਜਬਰ ਵਿਰੋਧੀ ਦਿਵਸ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਤਰਲੋਕ ਸਿੰਘ ਬਹਿਰਾਮਪੁਰ, ਮੱਖਣ ਸਿੰਘ ਕੁਹਾੜ, ਦਲਬਾਗ ਸਿੰਘ ਡੋਗਰ ,ਗੁਲਜਾਰ ਸਿੰਘ ਸੰਤਕੋਟ, ਨਰਿੰਦਰ ਸਿੰਘ ਰੰਧਾਵਾ , ਰਾਜ ਗੁਰਵਿੰਦਰ ਸਿੰਘ ਲਾਡੀ, ਹਰਜੀਤ ਸਿੰਘ ਕਾਹਲੋਂ, ਅਸ਼ਵਨੀ ਕੁਮਾਰ ਲਖਨ ਕਲਾਂ, ਬਲਵਿੰਦਰ ਸਿੰਘ ਔਲਖ, ਲਖਵਿੰਦਰ ਸਿੰਘ ਮੰਜਿਆਂਵਾਲੀ, ਕਰਨੈਲ ਸਿੰਘ ਸ਼ੇਰਪੁਰ, ਗੁਰਵਿੰਦਰ ਸਿੰਘ ਜੀਵਨ ਚੱਕ, ਪਲਵਿੰਦਰ ਸਿੰਘ ਮਠੋਲਾ, ਝਿਲਮਿਲ ਸਿੰਘ ,ਕੁਲਦੀਪ ਸਿੰਘ ਦਾਦੂ ਜੋਧ, ਗੁਰਪ੍ਰੀਤ ਸਿੰਘ ਛੀਨਾ, ਸਰਵਣ ਸਿੰਘ ਤਲਵੰਡੀ, ਹਰਵਿੰਦਰ ਸਿੰਘ ਖਜਾਲਾ ,ਦਿਲਬਾਗ ਸਿੰਘ ਰਤੋਵਾਲ ,ਐਸਪੀ ਸਿੰਘ ਗੋਸਲ ਆਦਿ ਨੇ ਸਾਂਝੇ ਤੌਰ ਤੇ ਕੀਤੀ ।
ਇਸ ਮੌਕੇ ਸਤਬੀਰ ਸਿੰਘ ਸੁਲਤਾਨੀ ਸੁਰਿੰਦਰ ਸਿੰਘ ਕੋਠੇ ਗੁਲਜਾਰ ਸਿੰਘ ਬਸੰਤਕੋਟ ਨਰਿੰਦਰ ਸਿੰਘ ਰੰਧਾਵਾ ਅਜੀਤ ਸਿੰਘ ਠੱਕਰਸੰਧੂ ਸੁਰਜੀਤ ਸਿੰਘ ਘੁਮਾਣ ਕਸ਼ਮੀਰ ਸਿੰਘ ਤੁਗਲਵਾਲ ਗੁਰਮੁਖ ਸਿੰਘ ਖਹਿਰਾ ਮੰਗਤ ਸਿੰਘ ਜੀਵਨ ਚੱਕ ਗੁਰਪ੍ਰੀਤ ਸਿੰਘ ਗੁਰਮੀਤ ਸਿੰਘ ਮਗਰਾਾਲਾ ਗੁਰਦੀਪ ਸਿੰਘ ਮੁਸਤਫਾਬਾਦ ਕਸ਼ਮੀਰ ਸਿੰਘ ਸਤਕੋਹਾ ਰਣਬੀਰ ਸਿੰਘ ਘੁੰਮਣ ਦਲਬੀਰ ਸਿੰਘ ਡੁੱਗਰੀ ਸੂਬੇਦਾਰ ਰਛਪਾਲ ਸਿੰਘ ਜਗੀਰ ਸਿੰਘ ਮੱਤੇਵਾਲ ਬਲਦੇਵ ਸਿੰਘ ਖਹਿਰਾ ਜਾਗੀਰ ਸਿੰਘ ਸਲਾਚ ਬੀਬੀ ਸੁਰਿੰਦਰ ਕੌਰ ਬਲਵਿੰਦਰ ਕੌਰ ਕਾਲਾ ਅਫਗਾਨਾ ਅਤੇ ਵਰਿੰਦਰ ਕੌਰ ਖੰਨਾ ਚਮਾਰਾ ਨੇ ਵੀ ਸੰਬੋਧਨ ਕੀਤਾ ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਮਾਨ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਵਾਲੇ ਨਾਦਰਸ਼ਾਹੀ ਤੇ ਜਬਰ ਕਰਨ ਵਾਲੇ ਫਾਸ਼ੀਵਾਦੀ ਰਾਹ ਤੇ ਤੁਰ ਪਈ ਹੈ ।ਪੁਰ ਅਮਨ ਹੱਕ ਮੰਗਦੇ ਲੋਕਾਂ ਉੱਪਰ ਡਾਂਗਾਂ ਵਰਾਉਣਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ 'ਪ੍ਰਦਰਸ਼ਨ ਨਾ ਕਰਨ ਦੇਣਾ ਸੰਵਿਧਾਨਿਕ ਹੱਕਾਂ ਤੇ ਵੱਡਾ ਡਾਕਾ ਹੈ ਦੋਵੇਂ ਸਰਕਾਰਾਂ ਗਰੀਬ ਤੇ ਕਿਸਾਨ ਮਜ਼ਦੂਰ ਵਿਰੋਧੀ ਹਨ। ਕਿਸਾਨਾ ਲਈ ਐਮਐਸਪੀ ਦੇਣ ਦਾ ਕਾਨੂੰਨ ਨਹੀਂ ਬਣਾਇਆ ਜਾ ਰਿਹਾ। ਕਰਜੇ ਮੁਆਫ ਨਹੀਂ ਕੀਤੇ ਜਾ ਰਹੇ ਐਕਸਪ੍ਰੈਸ ਵੇਅ ਬਣਾ ਕੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਬੱਚਿਆਂ ਲਈ ਕੋਈ ਨੌਕਰੀ ਨਹੀਂ ਰੁਜ਼ਗਾਰ ਨਹੀਂ ।ਪੰਜਾਬੀਆਂ ਨੂੰ ਨਸ਼ੇੜੀ ਬਣਾਇਆ ਜਾ ਰਿਹਾ ਹੈ। ਮੰਡੀਕਰਨ ਢਾਂਚਾ ਖਤਮ ਕਰਕੇ ਕਿਸਾਨਾਂ ਦੀਆਂ ਫਸਲਾਂ ਕੌਡੀਆਂ ਦੇ ਭਾਅ ਖਰੀਦਣ ਦੀ ਚਾਲ ਚਲੀ ਜਾ ਰਹੀ ਹੈ। ਦੂਜੇ ਪਾਸੇ ਅਮੀਰਾਂ ਨੂੰ ਹੋਰ ਅਮੀਰ ਤੇ ਗਰੀਬਾਂ ਨੂੰ ਹੋਰ ਗਰੀਬ ਕੀਤਾ ਜਾ ਰਿਹਾ ਹੈ।
ਆਗੂਆਂ ਪੰਜਾਬ ਦੇ ਹੁਣੇ ਪੇਸ਼ ਕੀਤੇ ਬਜਟ ਵਿੱਚ ਕਿਸਾਨਾਂ ਲਈ ਕੁਝ ਵੀ ਨਾਂ ਰੱਖਣ ਤੇ ਹੋਰ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਪੁਰਜੋਰ ਨਿਖੇਧੀ ਕੀਤੀ । ਅਗੂਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਹੋਰ ਹੋਰ ਕਰਜੇ ਚੁੱਕ ਕੇ ਪੰਜਾਬ ਨੂੰ ਕੰਗਾਲ ਕਰ ਰਹੀ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਲੋਕ ਵਿਰੋਧੀ ਨੀਤੀ ਨਾ ਛੱਡੀ ਕਿਸਾਨਾ ਮਜ਼ਦੂਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀਆਂ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਵਿਦਿਆਰਥੀ ਲੇਖਕ ਤੇ ਹੋਰ ਸੰਘਰਸ਼ੀਲ ਜਥੇਬੰਦੀਆਂ ਇੱਕ ਮੁੱਠ ਹੋ ਕੇ ਲੰਬਾ ਸੰਘਰਸ਼ ਲੜਨਗੀਆਂ ਅਤੇ ਸੰਵਿਧਾਨ ਵਿਰੋਧੀ ਫਾਸ਼ੀ ਹਕੂਮਤ ਨੂੰ ਭਾਜਪਾ ਦੀ ਮੋਦੀ ਤੇ ਪੰਜਾਬ ਦੀ ਝੂਠ ਦੇ ਸਹਾਰੇ ਚੱਲ ਰਹੀ ਭਗਤ ਸਿੰਘ ਤੇ ਅੰਬੇਦਕਰ ਵਿਰੋਧੀ ਸੋਚ ਨੂੰ ਚੱਲਦਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਰੋੜਾਵਾਲੀ ਹਰਜੀਤ ਸਿੰਘ ਪਨਵਾ ਜਗਤਾਰ ਸਿੰਘ ਖੁੰਡਾ ਅਜੀਤ ਸਿੰਘ ਹੁੰਦਾ ਤਰਲੋਕ ਸਿੰਘ ਬਹਿਰਾਮਪੁਰ ਕਸ਼ਮੀਰ ਸਿੰਘ ਤੁਗਲਵਾਲ ਜਗੀਰ ਸਿੰਘ ਹਕੀਮਪੁਰ ਮੱਖਣ ਸਿੰਘ ਥਿੱਬੜ ਰਘਬੀਰ ਸਿੰਘ ਚਾਹਲ ਚੰਨਨ ਸਿੰਘ ਦਰਗਲਾ ਦਲੀਪ ਸਿੰਘ ਲੰਬੜਦਾਰ ਬਾਬਾ ਜਸਬੀਰ ਸਿੰਘ ਕੱਤੋਵਾਲ ਬਲਬੀਰ ਸਿੰਘ ਬੈਂਸ ਜਗਜੀਤ ਸਿੰਘ ਆਲੂਣਾ ਡਾਕਟਰ ਬਲਬੀਰ ਸਿੰਘ ਪੀਰਾਂ ਬਾਗ ਹਰਜਿੰਦਰ ਸਿੰਘ ਖਜਾਲਾ ਦਲਬੀਰ ਸਿੰਘ ਜੀਵਨ ਚੱਕ ਆਦਿ ਬਹੁਤ ਸਾਰੇ ਆਗੂ ਦੀ ਹਾਜ਼ਰ ਸਨ ਇਸ ਵਾਰ ਦੀ ਖੂਬੀ ਇਹ ਰਹੀ ਕਿ ਐਸ ਕੇ ਆਮ ਗੈਰ ਰਾਜਨੀਤਿਕ ਅਤੇ ਡਲੇਵਾਲ ਦੀ ਜਥੇਬੰਦੀਆਂ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।