ਵਿਕਲਾਂਗ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2025:ਰਾਸ਼ਟਰੀ ਵਿਕਲਾਂਗ ਐਸੋਸੀਏਸ਼ਨ ਦੇ ਆਗੂਆਂ ਨੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਦਿਵਿਆਂਗ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ । ਆਗੂਆਂ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨ ਹਰਗੋਬਿੰਦ ਕੌਰ ਨੇ ਉਨਾਂ ਦੀਆਂ ਸਮੱਸਿਆਵਾਂ ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ। ਉਹਨਾਂ ਦੱਸਿਆ ਕਿ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਜਲਦੀ ਹੀ ਉਹ ਜਲਦੀ ਹੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਮੀਟਿੰਗ ਕਰਵਾਉਣਗੇ । ਆਗੂਆਂ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੇ ਮੰਗਾਂ ਦਾ ਪੂਰਨ ਹੱਲ ਕਰਨ ਦਾ ਵਿਸ਼ਵਾਸ ਵੀ ਦਵਾਇਆ ਹੈ । ਇਸ ਮੌਕੇ ਤੇ ਰਾਸ਼ਟਰੀ ਵਿਕਲਾਂਗ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਲੱਖਾ ਸਿੰਘ ਸੰਗਰ,ਰਾਸ਼ਟਰੀ ਸੰਯੁਕਤ ਸਕੱਤਰ ਅਜੈ ਕੁਮਾਰ ਸਾਂਸੀ, ਸੀਨੀਅਰ ਮੈਂਬਰ ਜੱਸੀ ਕੌਰ ਮੀਆ, ਸੀਨੀਅਰ ਮੈਂਬਰ ਹਰਮਨ ਸ਼ਰਮਾ, ਸੀਨੀਅਰ ਮੈਂਬਰ ਬਲਜਿੰਦਰ ਸਿੰਘ, ਸੀਨੀਅਰ ਮੈਂਬਰ ਕਿਰਨਜੀਤ ਕੌਰ ਅਤੇ ਸੀਨੀਅਰ ਮੈਂਬਰ ਟਿੰਕੂ ਕੁਮਾਰ ਸ਼ਾਮਲ ਸਨ।
ਦਿਵਿਆਂਗਾਂ ਦੀਆਂ ਹੱਕੀ ਮੰਗਾਂ
1.RPWD ACT 2016 ਦੇ ਅਨੁਸਾਰ ਜੋ ਦਿਵਯਾਂਗ ਪਰਸਨ ਦੀ ਸਿੱਧੀ ਭਰਤੀ ਨੌਕਰੀਆਂ ਦਾ ਬੈਕਲਾਗ ਜਿਸ ਵਿੱਚ ਏ ਗਰੇਡ,ਬੀ,ਸੀ, ਅਤੇ ਡੀ ਗਰੇਡ ਦੀਆਂ ਪੋਸਟਾਂ ਖਾਲੀ ਪਈਆਂ ਹਨ।ਉੁਨ੍ਹਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ।
2. ਦਿਵਯਾਂਗਾ ਦੀ ਪੈਨਸ਼ਨ 1500 ਰੁਪਏ ਤੋਂ ਵਧਾ ਕੇ ਘੱਟੋ ਘੱਟ 5000 ਰੁਪਏ ਕੀਤੀ ਜਾਵੇ।
3.RPWD ACT 2016 ਪੰਜਾਬ ਦੇ ਸਾਰੇ ਡਿਪਾਰਟਮੈਂਟ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰਵਾਇਆ ਜਾਵੇ।
4. RPWD ACT 2016 ਦੇ ਅਨੁਸਾਰ ਕਾਨੂੰਨੀ ਅਤੇ ਨਿਆਂ ਮਸਲਿਆਂ ਵਿੱਚ ਦਿਵਿਆਂਗਾਂ ਦੇ ਪਹਿਲੇ ਅਧਾਰ ਤੇ ਸੁਣਵਾਈ ਕੀਤੀ ਜਾਵੇ।
5. ਦਿਵਯਾਂਗਾ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਬਿਨਾ ਵਿਆਜ ਤੋਂ ਘੱਟੋ ਘੱਟ 2 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇ।
6. ਦਿਵਯਾਂਗਾ ਨੂੰ ਵੱਖਰੇ ਤੌਰ ਤੇ ਘੱਟੋ ਘੱਟ 5 ਲੱਖ ਰੁਪਏ ਤੱਕ ਦਾ ਹੈਲਥ ਕਾਰਡ ਬਣਾ ਕੇ ਦਿੱਤਾ ਜਾਵੇ।ਤਾਂ ਜੋ ਦਿਵਯਾਂਗ ਪਰਸਨ ਆਪਣਾ ਇਲਾਜ਼ ਕਰਵਾ ਸਕੇ।
7. ਦਿਵਯਾਂਗਾ ਨੂੰ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਸਫਰ ਮੁਫ਼ਤ ਕੀਤਾ ਜਾਵੇ।
8.ਦਿਵਯਾਂਗਾ ਨੂੰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੜਾਈ ਮੁਫ਼ਤ ਕੀਤੀ ਜਾਵੇ।
9.ਦਿਵਯਾਂਗਾ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਟਾਇਲਟ ਅਤੇ ਬਾਥਰੂਮ ਸਕੀਮ ਅਤੇ ਉੱਜਵਲ ਯੋਜਨਾਂ ਦਾ ਲਾਭ ਦਿੱਤਾ ਜਾਵੇ।
10. RPWD ACT 2016 ਦੇ ਅਨੁਸਾਰ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਤੇ ਸੈਂਟਰ ਗੌਰਮੈਂਟ ਵੱਲੋਂ ਯੂਡੀ ਆਈਡੀ ਕਾਰਡ ਹੀ ਟੋਲ ਛੋਟ ਵਾਸਤੇ ਚਲਾਏ ਜਾਵੇ।
11.ਜੋ ਸਰਕਾਰੀ ਕਰਮਚਾਰੀ ਦਿਵਯਾਂਗਾ ਦੇ ਨਾ ਤੇ ਗਲਤ ਸਰਟੀਫਿਕੇਟ ਬਣਾ ਕੇ ਲੱਗੇ ਹੋਏ ਹਨ,ਉਨ੍ਹਾਂ ਤੇ RPWD ACT 2016 ਦੇ ਅਨੁਸਾਰ ਸਖਤ ਤੋਂ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਜੋ ਰਿਟਾਇਰਮੈਂਟ ਲੈ ਚੁੱਕੇ ਹਨ।ਉਨ੍ਹਾਂ ਦੀਆਂ ਵੀ ਪੈਨਸ਼ਨਾਂ ਬੰਦ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
12. RPWD ACT 2016 ਦੇ ਅਨੁਸਾਰ ਪੰਜਾਬ ਸਰਕਾਰ ਦਿਵਯਾਂਗ ਵਰਗ ਨੂੰ ਰਾਸ਼ਨ ਕਾਰਡ ਵਿਚ ਮਿਲਣ ਵਾਲੀ ਕਣਕ ਵਿਚ ਵਾਧਾ ਕਰੇ।
13. RPWD ACT 2016 ਦੇ ਅਨੁਸਾਰ ਪੰਜਾਬ ਸਰਕਾਰ ਮਨਰੇਗਾ ਵਿਚ 4% ਦੇ ਹਿਸਾਬ ਨਾਲ ਅੰਗਹੀਣ ਵਰਗ ਨੂੰ ਰੱਖਿਆ ਜਾਵੇ।
14. RPWD ACT 2016 ਦੇ ਅਨੁਸਾਰ ਪੰਜਾਬ ਸਰਕਾਰ ਹਾਈਵੇ ਤੇ ਬਣੇ ਟੋਲ ਪਲਾਜਿਆ ਤੇ ਯੂਡੀ ਆਈ ਡੀ ਕਾਰਡ ਨੂੰ ਪੂਰਨ ਤੌਰ ਤੇ ਛੋਟ ਲਈ ਹਦਾਇਤਾਂ ਜਾਰੀ ਕਰੇ।
15.RPWD ACT 2016 ਦੇ ਅਨੁਸਾਰ ਦਿਵਿਆਂਗ ਵਰਗ ਨੂੰ ਪੰਜਾਬ ਵਿੱਚ ਜਿੰਨੀਆਂ ਵੀ ਆਨਲਾਈਨ ਅਸਾਮੀਆਂ ਭਰਨ ਲਈ ਫੀਸ ਪੂਰਨ ਤੌਰ ਤੇ ਮਾਫ ਕੀਤੀ ਜਾਵੇ ।