ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਗਰਾਂਟਾ ਦੀ ਕੋਈ ਕਮੀਂ ਨਹੀਂ- MLA ਲਾਲਪੁਰਾ
- ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਵਿਖੇ ਰੱਖਿਆ ਨਵੇਂ ਕਲਾਸ ਰੂਮ ਦਾ ਨੀਂਹ ਪੱਥਰ
- ਲਾਲਪੁਰਾ ਵੱਲੋਂ ਸਕੂਲ ਦੇ ਰਾਹ ਨੂੰ ਪੱਕਾ ਕਰਨ ਲਈ ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਗਿਆ ਐਲਾਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,11 ਫਰਵਰੀ 2025 - "ਬੱਚਿਆਂ ਦੇ ਚੰਗੇ ਭਵਿੱਖ ਲਈ ਚੰਗੀਆਂ ਇਮਾਰਤਾਂ ਅਤੇ ਚੰਗੇ ਅਧਿਆਪਕਾਂ ਦਾ ਹੋਣਾ ਬਹੁਤ ਜਰੂਰੀ ਹੈ।" ਇਹ ਵਿਚਾਰ ਹਲਕਾ ਖਡੂਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਨੇ ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਮੁੰਡੇ) ਵਿਖੇ ਨਵੇਂ ਕਲਾਸ ਰੂਮ ਦਾ ਨੀਂਹ ਪੱਥਰ ਰੱਖਣ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਕਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਅਤੇ ਸਿਹਤ ਦੋ ਪ੍ਰਮੁੱਖ ਮੁੱਦਿਆਂ ਦੇ ਆਧਾਰ 'ਤੇ ਹੋਂਦ ਵਿੱਚ ਆਈ ਹੈ,ਸਰਕਾਰੀ ਸਕੂਲਾਂ ਵਿੱਚ ਬਹੁਤ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਸਰਕਾਰ ਵੱਲੋਂ ਨਿਰੰਤਰ ਗਰਾਂਟਾ ਦੇ ਕੇ ਸਕੂਲਾਂ ਦਾ ਬੁਨਿਆਦੀ ਢਾਂਚਿਆ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਸਕੂਲ ਨੂੰ ਜਾਂਦੇ ਰਾਹ ਨੂੰ ਪੱਕਾ ਕਰਨ ਲਈ ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ।ਇਸ ਖੁਸ਼ੀ ਦੇ ਮੌਕੇ' ਤੇ ਪਿੰਡ ਦੇ ਸਰਪੰਚ ਕੇਵਲ ਕ੍ਰਿਸ਼ਨ ਨਈਅਰ ਵਲੋਂ ਉਹਨਾਂ ਦੀ ਸਮੁੱਚੀ ਟੀਮ,ਸਕੂਲ ਮੈਨੇਜਮੈਂਟ ਕਮੇਟੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਮਾਪੇ, ਪਿੰਡ ਵਾਸੀ ਹਾਜਰ ਸਨ। ਇਸ ਮੌਕੇ 'ਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸਕੂਲ ਦੇ ਸਾਰੀਆਂ ਕਲਾਸਾਂ ਵਿੱਚ ਜਾ ਕੇ ਬੱਚਿਆਂ ਨਾਲ ਉਹਨਾਂ ਦੀ ਚੱਲ ਰਹੀ ਪੜ੍ਹਾਈ ਬਾਰੇ ਗੱਲਬਾਤ ਕੀਤੀ ਗਈ ਅਤੇ ਸਕੂਲ ਦੇ ਚੱਲ ਰਹੇ ਵਿਕਾਸ ਕੰਮਾਂ ਨੂੰ ਵੇਖਿਆ ਗਿਆ ਅਤੇ ਬਹੁਤ ਖੁਸ਼ੀ ਮਹਿਸੂਸ ਕਰਦੇ ਸਮੂਹ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ।ਸਕੂਲ ਮੁਖੀ ਸੁਖਵਿੰਦਰ ਸਿੰਘ ਧਾਮੀ ਨੇ ਦਸਿਆ ਕਿ ਸਕੂਲ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਕੋਸ਼ਿਸ਼ ਜਾਰੀ ਹੈ,ਜਿਥੇ ਸਰਕਾਰ ਵੱਲੋਂ ਗ੍ਰਾਂਟ ਪ੍ਰਾਪਤ ਹੋਈ ਹੈ,ਉਥੇ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲੀ ਜਾ ਰਹੀ ਹੈ।
ਇਸ ਮੌਕੇ ਸਕੂਲ ਸਟਾਫ਼ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਪੀਏ ਹਰਕੀਰਤ ਸਿੰਘ ਕਰਨ, ਰਜਿੰਦਰ ਸਿੰਘ ਪੰਨੂ,ਦਫਤਰ ਸਕੱਤਰ ਕੁਲਦੀਪ ਸਿੰਘ,ਸਰਪੰਚ ਗੁਰਦਿਆਲ ਸਿੰਘ,ਗੁਰਲਾਲ ਸਿੰਘ,ਪਲਵਿੰਦਰ ਸਿੰਘ ਪਿੰਦੋ,ਹਰਿੰਦਰ ਸਿੰਘ,ਰਣਜੀਤ ਸਿੰਘ ਰਾਣਾ,ਰਾਜ ਸ਼ਾਹ(ਸਾਰੇ ਪੰਚਾਇਤ ਮੈਂਬਰ)ਸਰਵਣ ਸਿੰਘ ਫੌਜੀ,ਪ੍ਰਦੀਪ ਕੁਮਾਰ ਢਿੱਲੋ ਖੇਤੀ ਸਟੋਰ ਵਾਲੇ,ਬਿਜਲੀ ਇੰਚਾਰਜ ਅੰਗਰੇਜ਼ ਸਿੰਘ,ਸੁਖਬੀਰ ਸਿੰਘ ਪੰਨੂ,ਗੁਰਵੇਲ ਸਿੰਘ ਫੌਜੀ,ਡਾਕਟਰ ਨਿਰਭੈ ਸਿੰਘ,ਕਵਲ ਬਿੱਲਾ,ਅਮੋਲਕ ਸਿੰਘ,ਜਸਵੰਤ ਸਿੰਘ ਜੱਸਾ,ਕੁਲਬੀਰ ਸਿੰਘ ਨੰਬਰਦਾਰ,ਗੁਰਮੀਤ ਕੁਮਾਰ ਕਾਕਾ ਸ਼ਾਹ,ਸਰਬਜੀਤ ਸਿੰਘ ਸਾਬੀ,ਅਰਵਿੰਦਰ ਸਿੰਘ,ਬਾਬਾ ਕਵਲਜੀਤ ਸਿੰਘ, ਬਾਬਾ ਗੁਰਪ੍ਰੀਤ ਸਿੰਘ,ਨੰਬਰਦਾਰ ਹਰਬੰਸ ਸਿੰਘ ਬੰਸਾ,ਲਖਵਿੰਦਰ ਸਿੰਘ ਲੱਖਾ,ਰਾਜਵਿੰਦਰ ਸਿੰਘ ਠੇਕੇਦਾਰ, ਸ੍ਰੀਮਤੀ ਨੀਤੂ ਚੇਅਰਪਰਸਨ,ਮੁੱਖ ਅਧਿਆਪਕ ਹਰਵਿੰਦਰ ਸਿੰਘ,ਬਰਿੰਦਰ ਸਿੰਘ,ਗੁਰਸੇਵਕ ਸਿੰਘ,ਸਕੂਲ ਦਾ ਸਟਾਫ ਕੁਲਦੀਪ ਸਿੰਘ,ਇੰਦਰਦੀਪ ਸਿੰਘ,ਕੁਲਵਿੰਦਰ ਸਿੰਘ,ਜਗਜੀਤ ਕੌਰ,ਨਵਜੋਤ ਕੌਰ,ਪੂਜਾ ਰਾਣੀ,ਸਿਮਰਨ ਕੌਰ, ਅਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਸਰਬਜੀਤ ਕੌਰ ਆਦਿ ਹਾਜਰ ਸਨ।