ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਵਿਧਾਨ ਹਲਕਾ ਖਡੂਰ ਸਾਹਿਬ ਦੀ ਮੰਡਲ ਸੰਗਠਨ ਪਰਵ ਕਾਰਜਸ਼ਾਲਾ
- ਪੰਜਾਬ ਵਿੱਚ ਵੀ ਲੋਕ ਭਾਜਪਾ ਦੀ ਸਰਕਾਰ ਬਨਾਉਣ ਲਈ ਉਤਾਵਲੇ -ਹਰਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,11 ਫਰਵਰੀ 2025 - ਭਾਰਤੀ ਜਨਤਾ ਪਾਰਟੀ ਵੱਲੋਂ ਜਿੱਥੇ ਸਾਰੇ ਦੇਸ਼ ਅੰਦਰ ਆਪਣੇ ਸੰਗਠਨ ਦੇ ਨਵੇਂ ਸਿਰੇ ਤੋਂ ਵਿਸਥਾਰ ਲਈ ਮੈਂਬਰਸ਼ਿਪ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਲਈ ਪ੍ਰੀਕਿਰਆ ਸ਼ੁਰੂ ਕੀਤੀ ਹੈ ਉਥੇ ਹੀ ਸੰਗਠਨ ਪਰਵ ਤਹਿਤ ਸਾਰੇ ਸਰਕਲਾਂ ਦੇ ਅਹੁਦੇਦਾਰਾਂ ਦੀ ਮੰਡਲ ਸੰਗਠਨ ਪਰਵ ਤਹਿਤ ਕਾਰਜਸ਼ਾਲਾ ਵੀ ਵਿਧਾਨ ਸਭਾ ਅਨੁਸਾਰ ਕੀਤੀ ਜਾ ਰਹੀ ਹੈ।ਇਸੇ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਹੁਦੇਦਾਰਾਂ ਦੀ ਮੰਡਲ ਸੰਗਠਨ ਪਰਵ ਕਾਰਜਸ਼ਾਲਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਕੱਲਾ ਵਿਖੇ ਕੀਤੀ ਗਈ।ਇਸ ਮੌਕੇ ਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਰਕਲਾਂ ਖਡੂਰ ਸਾਹਿਬ,ਚੋਹਲਾ ਸਾਹਿਬ,ਗੋਇੰਦਵਾਲ ਸਾਹਿਬ,ਨੌਰੰਗਾਬਾਦ ਦੇ ਸਾਰੇ ਅਹੁਦੇਦਾਰਾਂ ਅਤੇ ਹਲਕੇ ਵਿੱਚ ਆਉਂਦੇ ਸਾਰੇ ਹੀ ਪਾਰਟੀ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਮੌਕੇ 'ਤੇ ਪਹੁੰਚੇ ਸਾਰੇ ਹੀ ਆਗੂਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਭਾਰਤੀ ਜਨਤਾ ਪਾਰਟੀ ਵੱਲ਼ੋਂ ਚਲਾਈ ਗਈ ਮੰਡਲ ਸੰਗਠਨ ਪਰਵ ਤਹਿਤ ਬੂਥ ਪੱਧਰ 'ਤੇ ਕਮੇਟੀਆਂ ਬਨਾਉਣ ਦੀ ਦਿੱਤੀ ਅਤੇ ਸਾਰੇ ਹੀ ਆਗੂਆਂ ਦੀ ਮਿਹਨਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਿਛਲੇ ਲਗਭਗ ਦੋ ਸਾਲਾਂ ਤੋਂ ਕੀਤੀ ਜਾ ਰਹੀ ਪਾਰਟੀ ਲਈ ਦਿਨ ਰਾਤ ਮਿਹਨਤ ਹਾਈਕਮਾਂਡ ਦੇ ਧਿਆਨ ਹਿੱਤ ਹੈ।ਜਿੰਨਾ ਵੀ ਆਗੂਆਂ ਨੇ ਪਾਰਟੀ ਦੀ ਰੀਤੀ ਨੀਤੀ ਤਹਿਤ ਸੰਗਠਨਾਤਮਿਕ ਰੂਪ ਰੇਖਾ ਨੂੰ ਸਮਝ ਕੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕੀਤਾ ਉਨਾਂ ਨੂੰ ਪਾਰਟੀ ਮਾਣਮੱਤੀਆਂ ਜਿੰਮੇਵਾਰੀਆਂ ਦੇ ਕੇ ਨਿਵਾਜ ਰਹੀ ਹੈ।
ਉਨਾਂ ਕਿਹਾ ਕਿ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਸ ਵਿੱਚ ਇੱਕ ਆਮ ਇਨਸਾਨ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਮਿਹਨਤ ਲਗਨ ਨਾਲ ਕੰਮ ਕਰਨ ਵਾਲੇ ਵਿਅਕਤੀ ਆਪਣੀ ਕੀਤੀ ਗਈ ਮਿਹਨਤ ਦੇ ਸਦਕਾ ਹੀ ਸੰਗਠਨ ਵਿੱਚ ਅਤੇ ਸਰਕਾਰਾਂ ਵਿੱਚ ਵੱਡੀਆਂ ਅਹੁਦੇਦਾਰੀਆਂ ਤੇ ਕੰਮ ਕਰਦਾ ਹੈ ਜਿਸ ਦੀ ਮਿਸਾਲ ਭਾਰਤੀ ਜਨਤਾ ਪਾਰਟੀ ਦਾ ਦੇਸ਼ ਵਿੱਚ ਕੰਮ ਕਰ ਰਿਹਾ ਹਰ ਇੱਕ ਕਾਮਯਾਬੀ ਲੀਡਰ ਹੈ।ਇਸ ਮੌਕੇ 'ਤੇ ਇਕੱਤਰ ਸਾਰੇ ਹੀ ਅਹੁਦੇਦਾਰਾਂ ਨੇ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਕੀਤੀ ਗਈ ਮੁੱਢਲੀ ਮੈਂਬਰਸ਼ਿਪ ਅਤੇ ਐਕਟਿਵ ਮੈਂਬਰਸ਼ਿਪ ਮੁਹਿੰਮ ਨੂੰ ਕਾਮਯਾਬੀ ਮਿਲਣ ਦਾ ਸਿਹਰਾ ਲੋਕਾਂ ਨੂੰ ਦਿੱਤਾ ਹੈ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਖੁਸ਼ ਅਤੇ ਪ੍ਰਭਾਵਿਤ ਹੋ ਕੇ ਆਪਣੀ ਹਰਮਨ ਪਿਆਰਤਾ ਦਿਖਾਈ ਹੈ ਜਿਸ ਸਦਕਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣਾ ਲਗਭਗ ਤਹਿ ਹੋ ਗਿਆ ਹੈ।
ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਸਕੱਤਰ ਹਰਮਨਜੀਤ ਸਿੰਘ ਕੱਲਾ,ਸਕੱਤਰ ਸਵਿੰਦਰ ਸਿੰਘ ਪੰਨੂ, ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਸਰਕਲ ਪ੍ਰਧਾਨ ਪਵਨ ਦੇਵਗਨ,ਸਰਕਲ ਪ੍ਰਧਾਨ ਨਰਿੰਦਰ ਸਿੰਘ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਵਪਾਰ ਸੈੱਲ ਕੋ ਕਨਵੀਨਰ ਵਿਵੇਕ ਅਗਰਵਾਲ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ, ਗੁਰਜਿੰਦਰ ਸਿੰਘ ਕਲੇਰ,ਬਚਿੱਤਰ ਸਿੰਘ ਅਲਾਵਲਪੁਰ,ਬਲਵਿੰਦਰ ਸਿੰਘ ਸੰਘਾ, ਕੈਪਟਨ ਪੂਰਨ ਸਿੰਘ,ਰਣਜੀਤ ਸਿੰਘ ਗਿੱਲ ਵੜੈਚ,ਜੋਬਨਰੂਪ ਸਿੰਘ ਲਾਲੀ, ਸੁਭਾਸ਼ ਬਾਠ,ਪਰਮਜੀਤ ਸਿੰਘ ਮਾਨ, ਸਰਵਨ ਸਿੰਘ ਮਾਲਚੱਕ,ਬਾਬਾ ਹਰਜਿੰਦਰ ਸਿੰਘ ਕੱਦਗਿੱਲ,ਹਰਜੀਤ ਸਿੰਘ ਦੀਨੇਵਾਲ,ਲਾਭਪ੍ਰੀਤ ਸਿੰਘ ਕੰਗ,ਬਲਵੰਤ ਸਿੰਘ ਅਲਾਦੀਨਪੁਰ,ਸਾਹਿਬ ਸਿੰਘ ਜੀਓਬਾਲਾ,ਹਰਦੀਪ ਸਿੰਘ ਹੰਸਾਂਵਾਲਾ, ਜਥੇਦਾਰ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸੈਂਕੜੇ ਵਰਕਰ ਅਤੇ ਅਹੁਦੇਦਾਰ ਸਾਹਿਬਾਨ ਮੌਜੂਦ ਸਨ।