ਯੂ.ਕੇ. ਵੱਲੋਂ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਮੁਹਿੰਮ ਕੀਤੀ ਤੇਜ਼, ਭਾਰਤੀ ਰੈਸਟੋਰੈਂਟਾਂ ’ਤੇ ਛਾਪੇਮਾਰੀ
ਬਾਬੂਸ਼ਾਹੀ ਨੈਟਵਰਕ
ਲੰਡਨ, 11 ਫਰਵਰੀ, 2025: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਵਾਂਗੂ ਯੂ ਕੇ. ਦੀ ਕੀਟ ਸਟਾਰਮਰ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਕੜੀ ਵਿਚ ਭਾਰਤੀ ਰੈਸਟੋਰੈਂਟਾਂ, ਕੈਫੇ, ਕਾਰ ਵਾਸ਼ ਸੈਂਟਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਕ ਭਾਰਤੀ ਰੈਸਟੋਰੈਂਟ ਵਿਚੋਂ ਗੈਰ ਕਾਨੂੰਨੀ ਤੌਰ ’ਤੇ ਕੰਮ ਕਰਦੇ 7 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਇਹਨਾਂ ਪ੍ਰਵਾਸੀਆਂ ਨੂੰ ਬੱਸ ਵਿਚੋਂ ਲਾਹ ਕੇ ਇਕ ਚਾਰਟਡ ਜਹਾਜ਼ ਵਿਚ ਬਿਠਾਉਂਦਿਆਂ ਵਿਖਾਇਆ ਗਿਆ ਹੈ। ਫਿਰ ਫਲਾਈਟ ਉਡਾਣ ਭਰਦੀ ਵੀ ਵਿਖਾਈ ਦਿੰਦੀ ਹੈ।
ਯੂ.ਕੇ. ਸਰਕਾਰ ਨੇ ਗੈਰ ਕਾਨੂੰਨੀ ਤੌਰ ’ਤੇ ਦੇਸ਼ ਵਿਚ ਦਾਖਲ ਹੋਣ ਵਿਰੁੱਧ ਚੇਤਾਵਨੀ ਵੀ ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਯੂ.ਕੇ. ਦੀਆਂ ਲੰਘੀਆਂ ਚੋਣਾਂ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਵੱਡਾ ਰਾਜਸੀ ਮੁੱਦਾ ਬਣਿਆ ਸੀ।