ਪੰਜਾਬ ਦੇ ਸਭ ਤੋਂ ਵੱਡੇ ਇਸਲਾਮੀ ਵਿੱਦਿਆਕ ਅਦਾਰੇ ਮਦਰਸਾ ਅਰਬੀਆ ਹਿਫਜੁਲ ਕੁਰਾਆਨ ਦਾ ਸਲਾਨਾ ਦਸਤਾਰਬੰਦੀ ਸਮਾਗਮ 13 ਫਰਵਰੀ ਨੂੰ
- ਦਾਰੁਲ ਉਲੂਮ ਦਿਓਬੰਦ ਉਸਤਾਦ ਮੁਫਤੀ ਮੁਹੰਮਦ ਯੂਸਫ ਕਾਸਮੀ,ਜਨਾਬ ਲਤੀਫ ਅਹਿਮਦ ਥਿੰਦ ਸੀਈਓ ਪੰਜਾਬ ਵਕਫ ਬੋਰਡ ,ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ,ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਸਮਾਗਮ ਵਿੱਚ ਕਰਨਗੇ ਸ਼ਿਰਕਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 11 ਫਰਵਰੀ 2025 - ਪੰਜਾਬ ਦੇ ਸਭ ਤੋਂ ਵੱਡੇ ਇਸਲਾਮੀ ਵਿੱਦਿਆਕ ਅਦਾਰੇ ਜਾਮੀਆ ਮਦਰਸਾ ਅਰਬੀਆ ਹਿਫਜੁਲ ਕੁਰਾਆਨ ਦਾ ਸਲਾਨਾ ਦਸਤਾਰਬੰਦੀ ਸਮਾਗਮ ਮਿਤੀ 13 ਫਰਵਰੀ ਦਿਨ ਜੁਮੇਰਾਤ ਸਵੇਰੇ 9 ਵਜੇ ਮਦਰਸਾ ਕੈਂਪਸ ਵਿਖੇ ਦਾਰੁਲ ਉਲੂਮ ਦਿਓਬੰਦ ਦੇ ਉਸਤਾਦ ਹਜ਼ਰਤ ਮੁਫਤੀ ਮੁਹੰਮਦੀ ਯੂਸਫ ਕਾਸਮੀ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮਦਰਸੇ ਦੇ ਪ੍ਰਬੰਧਕ ਮੌਲਾਨਾ ਅਬਦੁਲ ਸੱਤਾਰ ਅਤੇ ਮੁਫਤੀ ਮੁਹੰਮਦ ਦਿਲਸਾਦ ਕਾਸਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਨਾਬ ਲਤੀਫ ਅਹਿਮਦ ਥਿੰਦ ਸੀਈਓ ਪੰਜਾਬ ਵਕਫ ਬੋਰਡ ,ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ,ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ,ਤਸ਼ਰੀਫ ਲਿਆ ਰਹੇ ਹਨ ਇਸ ਮੌਕੇ ਤੇ ਇਸ ਸਾਲ ਮਦਰਸੇ ਵਿੱਚ ਕੁਰਾਨ ਏ ਪਾਕ ਨੂੰ ਜੁਬਾਨੀ ਯਾਦ ਕਰਨ ਵਾਲੇ ਬੱਚਿਆਂ ਦੀ ਜਿੱਥੇ ਦਸਤਾਰਬੰਦੀ ਕੀਤੀ ਜਾਵੇਗੀ ਉਥੇ ਹੀ ਆਲਮੀਅਤ ਦੇ ਨਤੀਜੇ ਅਤੇ ਸਾਲਾਨਾ ਕਲਾਸਾਂ ਦੇ ਨਤੀਜਿਆ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਇਨਾਮਾਂ ਨਾਲ ਨਿਵਾਜਿਆ ਜਾਵੇਗਾ ।