ਅੰਮ੍ਰਿਤਸਰ ਬਾਈਪਾਸ 'ਤੇ ਪੁਲ਼ਸ ਚੌਂਕੀ ਦੇ ਬਾਹਰ ਧਮਾਕਾ ਕਰਨ ਵਾਲੇ ਮੁਲਜ਼ਮਾਂ ਦਾ ਅਨਕਾਊਂਟਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਬਾਈਪਾਸ ਦੇ ਉੱਪਰ ਬੰਦ ਪਈ ਪੁਲਿਸ ਚੌਂਕੀ ਤੇ ਬਾਹਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਸੀ। ਉਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਜਦੋਂ ਪੁਲਿਸ ਨੇ ਉਹਨਾਂ ਤੋਂ ਬਰਾਮਦਗੀ ਕਰਵਾਉਣ ਲਈ ਉਹਨਾਂ ਨੂੰ ਅਜਨਾਲਾ ਰੋਡ ਤੇ ਲੈ ਕੇ ਗਈ ਤਾਂ ਉਹਨਾਂ ਦੇ ਵਿੱਚੋਂ ਦੋ ਆਰੋਪੀਆਂ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਪੁਲਿਸ ਵੱਲੋਂ ਉਹਨਾਂ ਦੋ ਵਿਅਕਤੀਆਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਵਿੱਚ ਉਹ ਦੋਨੇ ਵਿਅਕਤੀ ਜਖਮੀ ਹੋ ਗਏ।
ਇਸ ਮੌਕੇ ਘਟਨਾ ਸਥਲ ਤੇ ਪੁੱਜੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਅਮ੍ਰਿਤਸਰ ਪੁਲਿਸ ਨੂੰ ਬੜੀ ਵਡੀ ਕਾਮਯਾਬੀ ਹਾਸਿਲ ਹੋਈ ਹੈ।
ਉਹਨਾਂ ਕਿਹਾ ਕਿ ਸਾਡੀ ਪੁਲਿਸ ਟੀਮ ਨੇ ਤਿੰਨ ਗੈਂਗਸਟਰ ਕਾਬੂ ਕੀਤੇ ਹਨ। ਜੋ ਕਿ ਵਿਦੇਸ਼ਾਂ ਵਿੱਚ ਬੈਠੇ ਹੈਪੀ ਪਾਸੀਆ ਤੇ ਉਸਦੇ ਸਾਥੀਆਂ ਦੇ ਇਸ਼ਾਰੇ ਦੇ ਕੰਮ ਕਰਦੇ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੋਲੋਂ 1 ਪਿਸਟਲ AK47 ਤੇ ਕੁੱਝ ਜਿੰਦਾ ਰੋਂਦ, ਇੱਕ ਗਲਾਕ ਪਿਸਤੌਲ .30 ਬੋਰ ਤੇ ਇੱਕ ਹੋਰ ਪਿਸਤੌਲ 32 ਬੋਰ ਦੀ ਬ੍ਰਾਮਦ ਕੀਤੇ ।
ਇਹ ਤਿੰਨੋਂ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਇਹਨਾਂ ਦੇ ਨਾਲ ਲਵਪ੍ਰੀਤ ਸਿੰਘ ਬੂਟਾ ਸਿੰਘ ਅਤੇ ਕਰਨਦੀਪ ਸਿੰਘ ਹੈ । ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਜਦੋਂ ਰਿਕਵਰੀ ਕਰਨ ਲੱਗੇ ਤਾਂ ਲਵਪ੍ਰੀਤ ਸਿੰਘ ਵੱਲੋਂ ਸਾਡੇ ਅਧਿਕਾਰੀ ਗੁਰਜੀਤ ਸਿੰਘ ਦੀ ਪਿਸਤੋਲ ਫੜ ਕੇ ਗੋਲੀ ਚਲਾਈ ਗਈ ਪਰ ਗੋਲੀ ਕਿਸੇ ਪੁਲਿਸ ਅਧਿਕਾਰੀ ਨੂੰ ਨਹੀਂ ਲੱਗੀ। ਜਿਸ ਦੇ ਚਲਦੇ ਸਾਡੇ ਪੁਲਿਸ ਅਧਿਕਾਰੀਆਂ ਵੱਲੋਂ ਜਵਾਬੀ ਫਾਇਰਿੰਗ ਕਰਦੇ ਹੋਏ ਲਵਪ੍ਰੀਤ ਸਿੰਘ ਤੇ ਬੂਟਾ ਸਿੰਘ ਦੀ ਲੱਤ ਵਿੱਚ ਗੋਲੀ ਵੱਜੀ ਤੇ ਉਹ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀ ਫਤਿਹਗੜ੍ਹ ਚੂੜੀਆਂ ਰੋਡ ਤੇ ਜੋ ਧਮਾਕਾ ਹੋਇਆ ਸੀ ਉਹ ਵੀ ਇਹਨਾਂ ਵੱਲੋਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹਨਾਂ ਨੂੰ ਜੋ ਹਥਿਆਰ ਸਪਲਾਈ ਹੁੰਦੇ ਹਨ ਉਹ ਬੂਟਾ ਸਿੰਘ ਦਾ ਭਰਾ ਜੋ ਦੁਬਈ ਵਿੱਚ ਬੈਠਾ ਹੈ ਜਿਸ ਦੇ ਹੈਪੀ ਪਾਸਿਆ ਤੇ ਹੋਰ ਸਾਥੀਆਂ ਦੇ ਨਾਲ ਸੰਬੰਧ ਹਨ ।