← ਪਿਛੇ ਪਰਤੋ
ਭਲਾ ਹੋਆ ਮੇਰਾ ਚਰਖਾ ਟੁੱਟਾ, ਜ਼ਿੰਦ ਅਜ਼ਾਬੋ ਛੁੱਟੀ...ਪੜ੍ਹੋ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਬਾਬੂਸ਼ਾਹੀ ਨੈਟਵਰਕ ਤਲਵੰਡੀ ਸਾਬੋ, 10 ਫਰਵਰੀ, 2025: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਫਾਰਗ ਕੀਤੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਭਲਾ ਹੋਆ ਮੇਰਾ ਚਰਖਾ ਟੁੱਟਾ ਜ਼ਿੰਦ ਅਜ਼ਾਬੋ ਛੁੱਟੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹੋ ਕੁਝ ਹੀ ਹੋਣਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਥੇਦਾਰ ਸਾਹਿਬ ਨਾਲ ਅਜਿਹਾ ਕੁਝ ਹੋਇਆ ਹੋਵੇ। ਉਹਨਾਂ ਕਿਹਾ ਕਿ ਜਦੋਂ ਵੀ ਅਜਿਹੇ ਫੈਸਲੇ ਲੈਣੇ ਹੋਣ ਤਾਂ ਮਰਿਆਦਾ ਨੂੰ ਹਮੇਸ਼ਾ ਦਰ ਕਿਨਾਰ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ 2 ਦਸੰਬਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਮਗਰੋਂ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਅਜਿਹਾ ਕੁਝ ਉਹਨਾਂ ਨਾਲ ਵਾਪਰਣ ਵਾਲਾ ਹੈ ਤੇ ਹੁਣ ਵਾਪਰ ਗਿਆ ਹੈ।
Total Responses : 112