ਮੋਗਾ ਵਿਖੇ ਹਿਤੇਸ਼ ਵੀਰ ਗੁਪਤਾ ਅਸਿਸਟੈਂਟ ਕਮਿਸ਼ਨਰ ਦੀ ਅਗਵਾਈ ਵਿੱਚ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ
- ਐਨ.ਆਈ.ਸੀ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਦੇ ਕਰਮਚਾਰੀਆਂ ਵੱਲੋਂ ਲਿਆ ਭਾਗ
ਮੋਗਾ 11 ਫਰਵਰੀ 2025 - ਅੱਜ 11 ਫਰਵਰੀ 2025 ਨੂੰ ਐਨ.ਆਈ.ਸੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਦੇ ਕਰਮਚਾਰੀਆਂ ਵੱਲੋਂ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ। ਸੁਰੱਖਿਅਤ ਇੰਟਰਨੈੱਟ ਦਿਵਸ ਵਾਲੇ ਦਿਨ ਆਮ ਪਬਲਿਕ ਨੂੰ ਸੁਰੱਖਿਅਤ ਇੰਟਰਨੈੱਟ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਾਉਣ ਬਾਰੇ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨੌਲੋਜੀ, ਗੌਰਮਿੰਟ ਆਫ ਇੰਡੀਆ ਦੇ ਅਫਸਰ ਸ੍ਰੀਮਤੀ ਕੋਮਲ ਦੇਵੀ ਡੀ.ਆਈ.ਏ (ਐਨ.ਆਈ.ਸੀ) ਮੋਗਾ, ਸ੍ਰੀ ਦੀਪਕ ਕੁਮਾਰ ਨੈੱਟਵਰਕ ਇੰਜ, ਸ੍ਰੀ ਵਰੁਨ ਸ਼ਰਮਾ ਨੈੱਟਵਰਕ ਇੰਜ, ਸ੍ਰੀ ਮਨਦੀਪ ਸਿੰਘ ਕੰਡਾ ਡੀ.ਆਰ.ਐਮ ਵੱਲੋਂ ਵੱਖ-ਵੱਖ ਪਬਲਿਕ ਸਥਾਨਾਂ ਤੇ ਜਾ ਕੇ ਜਾਗਰੂਕ ਕੈਂਪ ਲਗਾਏ ਗਏ।
ਅੱਜ ਸੁਰੱਖਿਅਤ ਇੰਟਰਨੈੱਟ ਦਿਵਸ ਨੂੰ ਮਨਾਉਣ ਵਿੱਚ ਸ੍ਰੀ ਹਿਤੇਸ਼ ਵੀਰ ਗੁਪਤਾ ਸਹਾਇਕ ਕਮਿਸ਼ਨਰ (ਜ), ਮੋਗਾ, ਸ੍ਰੀ ਗਗਨਦੀਪ (ਸਹਾਇਕ ਕਮਿਸ਼ਨਰ ਅੰ:ਟ:) ਸ੍ਰੀਮਤੀ ਕੋਮਲ ਦੇਵੀ, ਡੀ.ਆਈ.ਏ (ਐਨ.ਆਈ.ਸੀ), ਮੋਗਾ, ਸ: ਪ੍ਰਭਦੀਪ ਸਿੰਘ ਨੱਥੋਵਾਲ ਡੀ.ਪੀ.ਆਰ.ਓ, ਮੋਗਾ ਵੱਲੋਂ ਵਿਸ਼ੇਸ ਤੌਰ ਤੇ ਹਿੱਸਾ ਲਿਆ ਗਿਆ।
ਉਹਨਾਂ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਸਥਿਤ ਫਰਦ ਕੇਂਦਰ, ਸੇਵਾ ਕੇਂਦਰ, ਡੀ.ਸੀ.ਦਫ਼ਤਰ ਅਤੇ ਇਸ ਤੋਂ ਇਲਾਵਾ ਮੈਸ: ਐਸ.ਪੀ.ਐਸੋਸੀਏਟਸ, ਦੁੱਨੇਕੇ-ਮੋਗਾ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ।
ਇਸ ਕੈਂਪ ਜਰੀਏ ਡੀ.ਆਈ.ਏ (ਐਨ.ਆਈ.ਸੀ), ਮੋਗਾ ਨੇ ਵੱਲੋਂ ਦੱਸਿਆ ਕਿ ਅੱਜ ਕੱਲ ਬਹੁਤ ਜ਼ਿਆਦਾ ਸਾਈਬਰ ਕਰਾਈਮ ਹੋ ਰਿਹਾ ਹੈ ਅਤੇ ਆਮ ਲੋਕ ਸ਼ਰਾਰਤੀ ਅਨਸਰਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਵੱਲੋਂ ਕਿਹਾ ਕਿ ਆਮ ਪਬਲਿਕ ਇੰਟਰਨੈੱਟ ਦੀ ਵਰਤੋਂ ਕਰਦੇ ਸਮੇ ਕੁਝ ਖਾਸ ਗੱਲਾਂ ਦਾ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਕਿਸੇ ਠੱਗੀ ਦਾ ਸ਼ਿਕਾਰ ਨਾ ਹੋ ਸਕਣ ਜਿਵੇਂ ਕਿ ਸੰਵੇਦਨਸ਼ੀਲ ਜਾਣਕਾਰੀ ਓ.ਟੀ.ਪੀ, ਆਧਾਰ, ਪੈਨ, ਜਾਂ ਬੈਂਕ ਵੇਰਵੇ, ਅਣਪਛਾਤੀ ਕਾਲਾਂ ਵਿੱਚ ਕਦੇ ਵੀ ਨਾ ਸਾਂਝੇ ਕਰੋ। ਅਣਅਧਿਕਾਰਿਤ ਆਧਾਰ ਭੁਗਤਾਨ ਸੂਚਨਾਵਾਂ ਤੋਂ ਸਾਵਧਾਨ ਰਹੋ। ਅਣਜਾਣ ਨੰਬਰਾਂ ਤੋਂ ਪੈਨ, ਆਧਾਰ, ਜਾਂ ਬੈਂਕ ਵੇਰਵੇ ਮੰਗਣ ਵਾਲੇ ਲਿੰਕਾਂ ਤੇ ਕਦੇ ਵੀ ਕਲਿੱਕ ਨਾ ਕਰੋ, ਖਾਸ ਕਰਕੇ ਜੋ ਕੇ ਵਾਈ ਸੀ ਅਪਡੇਟਸ ਦਾ ਭੇਸ ਧਾਰਨ ਕਰਦੇ ਹੋਣ। ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਦਾ ਜਵਾਬ ਨਾ ਦਿਓ ਜਿਹੜੀਆਂ ਵਿਅਕਤਿਗਤ ਜਾਣਕਾਰੀ ਜਾਂ ਪੈਸੇ ਦੀ ਮੰਗ ਕਰਦੀਆਂ ਹਨ। ਸਾਵਧਾਨ ਰਹੋ-ਕਦੇ ਵੀ ਕਿਊ ਆਰ ਕੋਡ ਸਕੈਨ ਨਾ ਕਰੋ ਜਾਂ OTP/PIN ਨੂੰ ਭੁਗਤਾਨ ਪ੍ਰਾਪਤ ਕਰਨ ਲਈ ਸਾਂਝਾ ਨਾ ਕਰੋ, ਕਿਉਂਕਿ ਇਹ ਤਕਨੀਕਾਂ ਠੱਗੀ ਵਿੱਚ ਵਰਤੀਆਂ ਜਾਂਦੀਆਂ ਹਨ। ਕਿਸੇ ਵੀ ਕਾਲ ਤੇ ਅਮਲ ਨਾ ਕਰੋ ਜੋ ਕਹਿੰਦੀ ਹੈ ਕਿ ਇਹ ਟ੍ਰਾਈ ਜਾਂ ਟੈਲੀਕਮੂਨਿਕੇਸਨ ਵਿਭਾਗ ਤੋਂ ਹੈ।
ਆਨਲਾਈਨ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ, ਆਪਣੀ ਡਿਜਿਟਲ ਪਛਾਣ ਦੀ ਰਾਖੀ ਕਰੋ | ਅਸਲੀ ਕੋਰੀਅਰ ਸੇਵਾ-ਬੁੱਕ ਨਾ ਕੀਤੀਆਂ ਪਾਰਸਲਾਂ ਲਈ ਕਿਸੇ ਵੀ ਪ੍ਰਕਾਰ ਦੀ ਫੀਸ ਨਹੀਂ ਲੈਂਦੀ। ਉੱਚੇ ਮੁਨਾਫੇ ਦੇ ਨਾਲ ਆਨਲਾਈਨ ਨਿਵੇਸ ਪੇਸ਼ਕਸ਼ਾਂ ਤੇ ਭਰੋਸਾ ਨਾ ਕਰੋ। ਆਪਣੇ ਮੋਬਾਇਲ ਉੱਤੇ ਐਪਸ ਨੂੰ ਸਮੇ-ਸਮੇਂ ਤੇ ਸਮੀਖਿਆ ਕਰੋਨੂੰ ਰੱਦ ਕਰੋ ਅਤੇ ਨਾ ਵਰਤੇ ਜਾ ਰਹੇ ਐਪਸ ਨੂੰ ਹਟਾ ਦਿਓ।