ਵਿਰੋਧੀਆਂ ਦੀਆਂ ਆਸਾਂ ਤੇ ਫਿਰਿਆ ਪਾਣੀ, ਨਹੀਂ ਹੋਇਆ ਕੋਈ ਵੱਡਾ ਐਲਾਨ- ਕੇਜਰੀਵਾਲ ਨਾਲ CM ਮਾਨ ਅਤੇ ਵਿਧਾਇਕਾਂ ਦੀ ਮੀਟਿੰਗ ਖ਼ਤਮ (ਵੀਡੀਓ ਵੀ ਵੇਖੋ)
ਨਵੀਂ ਦਿੱਲੀ,11 ਫਰਵਰੀ 2025- ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ਆਪ ਵਿਧਾਇਕਾਂ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਇਹ ਮੀਟਿੰਗ ਕਪੂਰਥਲਾ ਹਾਊਸ (ਦਿੱਲੀ) ਵਿਖੇ ਹੋਈ ਸੀ। ਮੀਟਿੰਗ ਵਿਚ ਆਪ ਵਿਧਾਇਕਾਂ ਤੋਂ ਇਲਾਵਾ ਸੰਸਦ ਮੈਂਬਰ ਵੀ ਹਾਜ਼ਰ ਰਹੇ ਸਨ। ਮੀਟਿੰਗ ਵਿਚ ਵਿਰੋਧੀਆਂ ਦੀਆਂ ਆਸਾਂ 'ਤੇ ਪਾਣੀ ਫਿਰਿਆ, ਕਿਉਂਕਿ ਕੋਈ ਵੀ ਵੱਡਾ ਐਲਾਨ ਨਹੀਂ ਹੋਇਆ। ਮੀਡੀਆ ਨਾਲ ਗੱਲਬਾਤ ਦੌਰਾਨ ਸੀਐੱਮ ਭਗਵੰਤ ਮਾਨ ਦੇ ਵਲੋਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੱਸਣ ਕਿ ਉਨ੍ਹਾਂ ਦੇ ਦਿੱਲੀ ਵਿਚ ਕਿੰਨੇ ਵਿਧਾਇਕ ਹਨ, ਐਵੇਂ ਬਾਤ ਦਾ ਬਤੰਗੜ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਸਿਰਫ਼ ਪੰਜਾਬ ਦੇ ਵਿਕਾਸ ਦੀ ਗੱਲ ਹੋਈ ਅਤੇ ਆਪ ਨੂੰ ਕਿਵੇਂ ਮਜਬੂਤ ਕੀਤਾ ਜਾਵੇ, ਉਸ ਬਾਰੇ ਹੀ ਚਰਚਾ ਕੀਤੀ ਗਈ।
ਹੋਰ ਅਪਡੇਟ ਦੀ ਉਡੀਕ..