ਕਿਰਨਜੋਤ ਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲੇ ਲਈ ਸ਼੍ਰੋਮਣੀ ਕਮੇਟੀ ਨੂੰ ਲਾਹਨਤਾਂ ਪਾਈਆਂ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 11 ਫਰਵਰੀ, 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਰਨਜੋਤ ਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦੇ ਫੈਸਲੇ ’ਤੇ ਸ਼੍ਰੋਮਣੀ ਕਮੇਟੀ ਨੂੰ ਲਾਹਨਤਾਂ ਪਾਈਆਂ ਹਨ।
ਇਕ ਫੇਸਬੁੱਕ ਪੋਸਟ ਵਿਚ ਉਹਨਾਂ ਲਿਖਿਆ, ’’ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਘਟੀਆ ਤੋਹਮਤ ਲਾ ਕੇ ਜਥੇਦਾਰੀ ਤੋਂ ਫ਼ਾਰਗ ਕਰਨ ਦੀ ਮੈਂ ਪੁਰਜ਼ੋਰ ਨਿੰਦਾ ਕਰਦੀ ਹਾਂ। ਇਕ ਗੁਰਸਿੱਖ ਨੂੰ ਜਾਣਬੁੱਝ ਕੇ ਜ਼ਲੀਲ ਕਰਨਾ ਪੰਥਕ ਰਿਵਾਇਤ ਨਹੀਂ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿਚ ਪੇਸ਼ ਹੋਈ ਰਿਪੋਰਟ ਦਾ ਸਭ ਤੋਂ ਦਿਲਚਸਪ ਪਹਿਲੂ ……. ਉਸ ਬੰਦੇ ਦੇ ਬਿਆਨ ਜਿਸ ਨੂੰ ਦੱਸ ਸਾਲ ਲਈ ਅਕਾਲੀ ਦਲ ਚੋਂ ਕੱਢਣ ਦਾ ਹੁਕਮ ਕੀਤਾ !!! ਸਿਆਸੀ ਬਦਲਾਖੋਰੀ, ਉਹ ਵੀ ਧਰਮ ਦੀ ਆੜ੍ਹ ਵਿੱਚ …….. ਲੱਖ ਲਾਹਨਤ !’’