BBMB 'ਚ ਜੁਆਇਨ ਨਹੀਂ ਕਰਨ ਦਿੱਤਾ ਪੰਜਾਬ ਦੇ ਚੀਫ ਇੰਜੀਨੀਅਰ ਨੂੰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 1 ਮਾਰਚ, 2025: ਪੰਜਾਬ ਦੇ ਚੀਫ ਇੰਜੀਨੀਅਰ ਰੈਂਕ ਦੇ ਅਫਸਰ ਨੂੰ ਬੀ ਬੀ ਐਮ ਬੀ ਵਿਚ ਬਤੌਰ ਸੈਕਟਰੀ ਜੁਆਇਨ ਹੀ ਨਹੀਂ ਕਰਨ ਦਿੱਤਾ ਗਿਆ।
ਅਸਲ ਵਿਚ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਚੀਫ ਇੰਜੀਨੀਅਰ ਡਾ. ਹਰਿੰਦਰਪਾਲ ਸਿੰਘ ਬੇਦੀ ਦੇ ਬਤੌਰ ਸੈਕਟਰੀ ਬੀ ਬੀ ਐਮ ਬੀ ਦੇ ਆਰਡਰ ਜਾਰੀ ਹੋ ਗਏ ਸਨ। ਇਸ ਅਫਸਰ ਨੇ ਬੀਤੇ ਦਿਨ 28 ਫਰਵਰੀ 2025 ਨੂੰ ਦੁਪਹਿਰ ਬਾਅਦ ਚੇਅਰਮੈਨ ਬੀ ਬੀ ਐਮ ਬੀ ਦੇ ਕੋਲ ਆਪਣੀ ਜੁਆਇਨਿੰਗ ਰਿਪੋਰਟ ਪੇਸ਼ ਕਰ ਦਿੱਤੀ। ਪਰ ਇਸੇ ਦਿਨ ਬੀ ਬੀ ਐਮ ਬੀ ਨੇ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਦੇ ਨਾਂ ਚਿੱਠੀ ਕੱਢ ਦਿੱਤੀ ਕਿ 28 ਫਰਵਰੀ 2025 ਨੂੰ ਸਕੱਤਰ ਦੀ ਪੋਸਟ ਖਾਲੀ ਨਹੀਂ ਹੈ, ਇਸ ਲਈ ਇਸ ਅਹੁਦੇ ’ਤੇ ਜੁਆਇਨਿੰਗ ਨਹੀਂ ਕਰਵਾਈ ਜਾ ਸਕਦੀ।
ਪਰ ਦੂਜੇ ਪਾਸੇ ਚੇਅਰਮੈਨ ਦੇ ਓ ਐਸ ਡੀ ਸੁਰਿੰਦਰ ਸਿੰਘ ਮਿੱਤਲ ਦੇ ਆਰਡਰ ਵੀ ਸੈਕਟਰੀ ਬੀ ਬੀ ਐਮ ਬੀ ਵਜੋਂ ਹੋ ਗਏ ਜਿਹਨਾਂ ਦੇ ਹੁਕਮਾਂ ਵਿਚ ਕਿਹਾ ਗਿਆ ਕਿ ਉਹ 1 ਮਾਰਚ 2025 ਨੂੰ ਬਤੌਰ ਸੈਕਟਰੀ ਜੁਆਇਨ ਕਰਨਗੇ ਅਤੇ ਨਾਲ ਹੀ ਉਹਨਾਂ ਕੋਲ ਓ ਐਸ ਡੀ ਚੇਅਰਮੈਨ ਦਾ ਵਾਧੂ ਚਾਰਜ ਰਹੇਗਾ।