ਅੰਮ੍ਰਿਤਸਰ : 3 ਝਪਟਮਾਰ 24 ਘੰਟਿਆ ਦੇ ਅੰਦਰ ਕਾਬੂ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 20 ਜਨਵਰੀ 2025 : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਨਾ ਸਦਰ ਦੀ ਪੁਲੀਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜੋ ਪਿਛਲੇ ਦਿਨੀ ਦੋ ਸਕੇ ਭਰਾਵਾਂ ਕੋਲੋਂ ਤਿੰਨ ਨੌਜਵਾਨਾਂ ਵੱਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਜਿਸ ਤੇ ਚਲਦੇ ਪੁਲਿਸ ਨੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ।
ਇਸ ਮੌਕੇ ਏਸੀਪੀ ਨੋਰਥ ਅਰਵਿੰਦ ਮੀਨਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕੱਦਮਾਂ ਰਾਜ ਕੁਮਾਰ ਵਾਸੀ ਪ੍ਰਕਾਸ਼ ਵਿਹਾਰ, ਬਟਾਲਾ ਰੋਡ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ ਬਜਿਨਸ ਪਾਰਕ ਕੰਪਨੀ, ਵਿੱਚ ਆਈ.ਟੀ ਦਾ ਕੰਮ ਕਰਦਾ ਹੈ ਅਤੇ ਉਸਦਾ ਭਰਾ ਸ਼ਿਵਮ ਵੀ ਨਾਲ ਹੀ ਇਸੇ ਕੰਪਨੀ ਵਿੱਚ ਆਈ.ਟੀ ਦਾ ਕੰਮ ਕਰਦਾ ਹੈ। ਮਿਤੀ 16.01.2025 ਨੂੰ ਉਹ ਤੇ ਉਸਦਾ ਭਰਾ ਕੰਪਨੀ ਵਿੱਚੋਂ ਕੰਮ ਕਰਕੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤਾਂ ਵਕਤ ਕ੍ਰੀਬ 09:15 ਵਜੇ ਰਾਤ ਜਦ ਉਹ, ਪ੍ਰਕਾਸ਼ ਵਿਹਾਰ, ਗਲੀ ਨੰ 01 ਵਿੱਚ ਪੁੱਜੇ ਤਾਂ ਤਿੰਨ ਨੋਜਵਾਨ ਇੱਕ ਬੁਲੇਟ ਮੋਟਰਸਾਇਕਲ ਰੰਗ ਕਾਲਾ ਬਿਨਾਂ ਨੰਬਰੀ ਤੇ ਪਹਲਿਾਂ ਹੀ ਖੜੇ ਸਨ ਤਾਂ ਜ਼ਿੰਨਾਂ ਨੇ ਉਹਨਾਂ ਨੂੰ ਅੱਗੇ ਹੋ ਕੇ ਰੋਕ ਲਿਆ ਤੇ ਮੁਦੱਈ ਤੇ ਉਸਦੇ ਭਰਾ ਦੇ ਬੈਗ 03 ਲੈਬਟੋਪ ਅਤੇ ਮੋਬਾਇਲ ਫੋਨ ਤੇ 1560 ਰੁਪਏ ਕੈਸ਼ ਜਬਰਦਸਤੀ ਖੋਹ ਕੇ ਲੈ ਗਏ।
ਜਿਸਤੇ ਮੁਕੱਦਮਾਂ ਦਰਜ਼ ਕੀਤਾ ਗਿਆ ਸਾਡੀ ਪੁਲਿਸ ਟੀਮ ਵੱਲੋਂ ਸਾਥੀ ਕਰਮਚਾਰੀਆਂ ਵੱਲੋਂ ਖੋਹ ਕਰਨ ਵਾਲੇ 03 ਵਿਅਕਤੀਆਂ ਨੂੰ 24 ਘੰਟਿਆ ਦੇ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਖੋਹਸੁਦਾ 03 ਤਿੰਨ ਲੈਪਟੋਪ ਅਤੇ ਇਸਤੋ ਇਲਾਵਾ ਵਾਰਦਾਤ ਸਮੇਂ ਵਰਤਿਆ ਬੁਲੇਟ ਮੋਟਰਸਾਈਕਲ ਤੇ ਇੱਕ ਛੂਰੀ ਬ੍ਰਾਮਦ ਕੀਤੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਫ਼ਤੀਸ਼ ਜਾਰੀ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ।