ਅਮਿਟ ਯਾਦਾਂ ਛੱਡਦਾ ਸੰਪਨ ਹੋਇਆ ਪਿੰਡ ਚੂਹੜ ਦਾ ਖੇਡ ਟੂਰਨਾਮੈਂਟ
* ਆਧੁਨਿਕ ਸਹੂਲਤਾਂ ਦੇ ਨਾਲ ਬਣਾਇਆ ਜਾਵੇਗਾ ਪਿੰਡ ਵਿੱਚ ਖੇਡ ਸਟੇਡੀਅਮ - ਵਿਧਾਇਕ ਮਾਨ
* 44 ਲੱਖ ਰੁਪਏ ਨਾਲ ਪੱਕਾ ਕੀਤਾ ਜਾਵੇਗਾ ਪਿੰਡ ਦੀ ਫਿਰਨੀ ਨੂੰ ਅਤੇ 6 ਲੱਖ ਰੁਪਏ ਦੇ ਚੈੱਕ ਮੌਕੇ ਤੇ ਹੀ ਦਿੱਤੇ - ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ
* ਪੰਜਾਬ ਦੀਆਂ ਖੇਡਾਂ ਅਤੇ ਪਾਣੀ ਬਚਾਉਣਾ ਬੇਹਦ ਜਰੂਰੀ- ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਮੱਲੀਆਂ ਕਲਾ/ਨਕੋਦਰ 23 ਮਾਰਚ 2025 - ਬਾਬਾ ਕਲੀਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ) ਅਤੇ ਐੱਨਆਰਆਈ ਭਰਾਵਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਚੂਹੜ ਵਿਖੇ ਕਰਵਾਇਆ ਜਾ ਰਿਹਾ ਖੇਡ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ। ਕਲੱਬ ਪ੍ਰਧਾਨ ਸੋਰਭ ਗੌਤਮ, ਸਾਬਕਾ ਸਰਪੰਚ ਰਜਨੀਸ਼ ਗੌਤਮ, ਨਰਿੰਦਰ ਸ਼ਰਮਾ ਦੀ ਦੇਖ ਰੇਖ ਹੇਠ ਸ਼ੁਰੂ ਹੋਏ ਇੱਕ ਰੋਜ਼ਾ ਟੂਰਨਾਮੈਂਟ ਵਿੱਚ ਕਬੱਡੀ ਦੇ ਰੋਚਕ ਮੁਕਾਬਲੇ ਵੇਖਣ ਨੂੰ ਮਿਲੇ। ਉੱਥੇ ਲੜਕੀਆਂ ਦੀਆਂ ਕਬੱਡੀ ਟੀਮਾਂ ਵਿਚਾਲੇ ਖੇਡੇ ਸ਼ੋਅ ਮੈਚ ਨੇ ਦਰਸ਼ਕਾਂ ਦੀ ਵਾਹ-ਵਾਹੀ ਖੱਟੀ ਤੇ। ਕਬੱਡੀਆਂ ਪ੍ਰੇਮੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਨੂੰ ਦਿਲ ਖੋਲ੍ਹ ਕੇ ਨਕਦ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ। ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਪ੍ਰਗਟ ਨਾਥ ਹਰੀਮਪੁਰ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਖੇਡ ਟੂਰਨਾਮੈਂਟ ਸ੍ਰੀ ਰਾਮ ਲੁਭਾਇਆ ਨਿਊਜ਼ੀਲੈਂਡ ਵਾਲਿਆਂ ਦੇ ਮਾਤਾ ਪਿਤਾ ਅਤੇ ਸ਼ਿਵ ਕੁਮਾਰ ਅਤੇ ਰੁਲਦੂ ਰਾਮ ਗਿੱਲ ਦੇ ਪੋਤਰਾ ਕਮਲ ਗਿੱਲ ਦੋਹਾਂਕਤਰ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਵਾਤਾਵਰਨ ਪ੍ਰੇਮੀ ਮੈਂਬਰ ਰਾਜ ਸਭਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਪਿੰਡ ਵਿੱਚ ਜਿੰਮ ਬਣਾਉਣ ਦਾ ਐਲਾਨ ਵੀ ਕੀਤਾ । ਇਸ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਿੱਥੇ ਸਾਨੂੰ ਪਿੰਡਾਂ ਦੀਆਂ ਖੇਡਾਂ ਅਤੇ ਸੱਭਿਆਚਾਰ ਬਚਾਉਣ ਦੀ ਲੋੜ ਹੈ। ਉੱਥੇ ਹੀ ਅੱਜ ਸਾਨੂੰ ਵਾਤਾਵਰਨ ਬਚਾਉਣਾ ਵੀ ਬਹੁਤ ਹੀ ਜਰੂਰੀ ਹੋ ਗਿਆ। ਉਹਨਾਂ ਕਿਹਾ ਕਿ ਅੱਜ ਵਿਸ਼ਵ ਭਰ ਦੇ ਵਿੱਚ ਵਰਲਡ ਵਾਟਰ ਦਿਵਸ (World Water Day) ਮਨਾਇਆ ਜਾ ਰਿਹਾ ਹੈ। ਪਾਣੀ ਜੋ ਕਿ ਨਾ ਸਿਰਫ ਮਨੁੱਖੀ ਜੀਵਨ ਦਾ ਇੱਕ ਮੁੱਖ ਸਾਧਨ ਹੈ ਉੱਥੇ ਹੀ ਫਸਲਾਂ ਲਈ ਵੀ ਪਾਣੀ ਜਰੂਰੀ ਹੈ ਪਰ ਪਿਛਲੇ ਕੁਝ ਸਾਲਾਂ ਦੇ ਦੌਰਾਨ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਪਾਣੀ ਦੀ ਵੱਡੀ ਸਮੱਸਿਆ ਆ ਗਈ ਹੈ ਜਿਸ ਦਾ ਹੱਲ ਕਰਨਾ ਬੇਹੱਦ ਜਰੂਰੀ ਹੈ ਇਸ ਮੌਕੇ ਪਿੰਡ ਚੂਹੜ ਵਾਸੀਆਂ ਨੂੰ ਇਸ ਖੇਡ ਮੇਲੇ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਜਿੱਥੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਨਾਲ ਦੀ ਨਾਲ ਪਿੰਡ ਵਾਸਤੇ ਵੱਡੇ ਪੱਧਰ ਤੇ ਪਿੰਡ ਦੇ ਵਿਕਾਸ ਲਈ ਗਰਾਂਟਾਂ ਦੇ ਐਲਾਨ ਕੀਤੇ । ਉਹਨਾਂ ਪਿੰਡ ਦੀ ਫਿਰਨੀ ਪੱਕੀ ਕਰਨ ਲਈ 44 ਲੱਖ ਰੁਪਏ ਦਾ ਐਲਾਨ ਕੀਤਾ ਉਥੇ ਹੀ ਪਿੰਡ ਦੇ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਖੇਡ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ। ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਮੌਕੇ ਤੇ ਹੀ ਸਾਬਕਾ ਸਰਪੰਚ ਰਜਨੀਸ਼ ਗੌਤਮ ਅਤੇ ਉਹਨਾਂ ਦੇ ਸਾਥੀਆਂ ਨੂੰ 6 ਲੱਖ ਰੁਪਏ ਦੇ ਚੈੱਕ ਸੋਲਿਡ ਵੇਸਟ ਵਾਸਤੇ ਦਿੱਤੇ ਅਤੇ ਪਿੰਡ ਦੇ ਸਾਰੇ ਹੀ ਪਤਵੰਤਿਆਂ ਵੱਲੋਂ ਵਿਕਾਰਿਆਂ ਦੀ ਗੂੰਜ ਵਿੱਚ ਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਲਾਕੇ ਦੇ ਲੋਕਾਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪਿੰਡ ਪੱਧਰ 'ਤੇ ਘਰ ਘਰ ਆਪਣੇ ਪੈਰ ਪਸਾਰ ਚੁੱਕੇ ਨਸ਼ਿਆਂ ਦੇ ਕੋਹੜ ਨੂੰ ਰੋਕਣ ਲਈ ਖੇਡਾਂ ਜਿੱਥੇ ਅਪਣਾ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਥੇ ਹੀ ਖੇਡਾਂ ਨੌਜਵਾਨਾਂ ਸਰੀਰਕ ਪੱਖੋਂ ਤੰਦਰੁਸਤ, ਨਿਰੋਗ ਤੇ ਉਨ੍ਹਾਂ ਦੇ ਆਤਮ ਵਿਸ਼ਵਾਸ਼ ਬਣਾਉਣ 'ਚ ਵੀ ਲਾਭਦਾਇਕ ਸਿੱਧ ਹੁੰਦੀਆਂ ਹਨ। ਉਨ੍ਹਾਂ ਖੇਡਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕਰਨ ਦੀ ਲੋੜ ਤੇ ਜੋਰ ਦਿੱਤਾ । ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ 'ਚ ਭਾਗ ਲੈਣ ਵਾਲਿਆਂ ਖਿਡਾਰੀਆਂ 'ਚ ਆਪਸੀ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਵਧ-ਚੜ੍ਹ ਕੇ ਭਾਗ ਲੈਣ ਚਾਹੀਦਾ ਹੈ। ਇਸ ਮੌਕੇ ਵੱਡੀ ਪੱਧਰ ਤੇ ਨਿਹੰਗ ਸਿੰਘ ਫੌਜਾਂ ਆਈਆਂ ਹੋਈਆਂ ਸਨ ਵਿਧਾਇਕਾਂ ਇੰਦਰਜੀਤ ਕੌਰਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਗੁਰੂ ਕੀਆਂ ਲਾਡਲੀਆਂ ਫੌਜਾਂ ਪਹੁੰਚੀਆਂ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਸਨ ਉਨ੍ਹਾਂ ਕਿਹਾ ਕਿ ਹੋ ਸਕਦਾ ਕਿ ਗੁਰੂ ਕੀਆਂ ਫੌਜਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨ ਸਿੰਘ ਵੀ ਸੱਜਣਗੇ। ਇਸ ਖੇਡ ਟੂਰਨਾਮੈਂਟ ਵਿੱਚ ਗਗਨਦੀਪ ਸਿੰਘ ਅਮਰੀਕਾ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਪਿੰਡ ਚੂਹੜ 'ਚ ਖੇਡ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਸਪੋਰਟਸ ਕਲੱਬ , ਸਾਬਕਾ ਸਰਪੰਚ ਰਜਨੀਸ਼ ਗੌਤਮ ਤੇ ਖੇਡ ਪ੍ਰੇਮੀਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਕਬੱਡੀ ਦਾ ਫਾਇਨਲ ਮੁਕਾਬਲਾ ਸਾਬੀ ਕਲੱਬ ਮੱਲੀਆਂ ਖੁਰਦ ਅਤੇ ਪਿੰਡ ਸੁਰਖਪੁਰ ਵਿਚਾਲੇ ਖੇਡਿਆ ਗਿਆ। ਜਿਸ ਵਿਚ ਸਾਬੀ ਕਲੱਬ ਮੱਲੀਆਂ ਖੁਰਦ ਦੀ ਟੀਮ ਨੇ ਜੇਤੂ ਰਹਿ ਕੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਜੇਤੂ ਟਰਾਫੀ ਹਾਸਲ ਕੀਤੀ। ਜਦੋਕਿ ਪਿੰਡ ਸੁਰਖਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 75 ਹਜਾਰ ਰੁਪਏ ਦਾ ਇਨਾਮ ਅਤੇ ਦੂਜੇ ਸਥਾਨ ਦੀ ਟਰਾਫੀ ਹਾਸਲ ਕੀਤੀ। ਜੇਤੂ ਟੀਮਾਂ ਨੂੰ ਇਨਾਮ ਦੀ ਵੰਡ ਸਾਬਕਾ ਸਰਪੰਚ ਰਜਨੀਸ਼ ਗੌਤਮ ਅਤੇ ਬਾਬਾ ਕਲੀਰ ਸਪੋਰਟਸ ਕਲੱਬ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹੁੰਚੀਆਂ ਵਿਸ਼ੇਸ਼ ਸ਼ਖਸੀਅਤਾਂ ਤੇ ਟੂਰਨਾਮੈਂਟ ਦੇ ਸਹਿਯੋਗੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰੀਆਂ ਵੇਲਾਂ ਵਾਲੇ ਨਿਹੰਗ ਸਿੰਘਾਂ ਵੱਲੋਂ ਹਾਜ਼ਰੀ ਲਗਵਾਈ। ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਨਕੋਦਰ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਟੂਰਨਾਮੈਂਟ ਦੀ ਕਮੈਂਟਰੀ ਗੁਰਮੇਲ ਸਿੰਘ ਕਲੇਰ, ਸਤਪਾਲ ਮਾਹੀ, ਮਨਜੀਤ ਠੁਲੀ ਵਾਲ, ਗੋਰੀ ਵਿਰਕ, ਸਾਬੀ ਥਿਗਲੀ, ਅਮਨ ਚਿਂਟੀ ਨੇ ਆਪਣੇ ਬੋਲਾਂ ਰਾਹੀਂ ਦਰਸ਼ਕਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਖੇਡਾਂ ਦਾ ਆਨੰਦ ਮਾਨਣ ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਵਾਲਿਆਂ ’ਚ ਸੋਰਭ ਗੌਤਮ, ਨਰਿੰਦਰ ਸ਼ਰਮਾ, ਵਿਜੇ ਕੁਮਾਰ ਨੰਬਰਦਾਰ, ਮੈਂਬਰ ਪੰਚਾਇਤ ਲੇਖ ਰਾਜ, ਪੰਚ ਸੁਨੀਤਾ ਰਾਣੀ, ਪੰਚ ਮੁਨਾਕਸੀ, ਸ੍ਰੀ ਕੁਲਦੀਪ ਰਾਏ, ਪੁਨੀਤ ਕਾਕਾ, ਗਗਨਦੀਪ ਸਿੰਘ, ਇਸ ਮੌਕੇ ਵਿਸ਼ੇਸ਼ ਤੌਰ ਪਹੁੰਚੇ ਹਰਜਾਪ ਸੰਘਾਂ, ਅਮਿਤ ਅਹੂਜਾ, ਰਮਨ ਦੱਤ, ਪ੍ਰਦੀਪ ਸ਼ੇਰ ਪੁਰ , ਬੌਬੀ ਸ਼ਰਮਾ, ਮਿੱਕੀ ਰਿਹਾਨ , ਦੀਪੂ ਰਿਹਾਨ ਆਦਿ ਹਾਜ਼ਰ ਸਨ।