ਆਕਸਫੋਰਡ ਯੂਨੀਵਰਸਿਟੀ ‘ਚ ਮਮਤਾ ਬੈਨਰਜੀ ਨਾਲ ਵਿਦਿਆਰਥੀ ਉਲਝੇ, ਮਮਤਾ ਨੇ ਦਿੱਤਾ ਠਰੰਮੇ ਨਾਲ ਜਵਾਬ
ਲੰਡਨ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਕਸਫੋਰਡ ਯੂਨੀਵਰਸਿਟੀ ਦੇ ਕੈਲੋਗ ਕਾਲਜ ਵਿੱਚ ਭਾਸ਼ਣ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਵਿਰੋਧ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਚੋਣਾਂ ਤੋਂ ਬਾਅਦ ਦੀ ਹਿੰਸਾ ਅਤੇ ਆਰ.ਜੀ. ਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਮਮਤਾ ਬੈਨਰਜੀ ਨੇ ਸ਼ਾਂਤੀ ਅਤੇ ਸੰਯਮ ਨਾਲ ਉਨ੍ਹਾਂ ਦਾ ਜਵਾਬ ਦਿੱਤਾ। "ਆਪਣੀ ਪਾਰਟੀ ਨੂੰ ਕਹੋ ਕਿ ਬੰਗਾਲ ਵਿੱਚ ਆਪਣੀ ਤਾਕਤ ਵਧਾਏ, ਤਾਂ ਜੋ ਉਹ ਸਾਡੇ ਨਾਲ ਮੁਕਾਬਲਾ ਕਰ ਸਕੇ," ਉਨ੍ਹਾਂ ਨੇ ਚੁਟਕੀ ਲੈਂਦੇ ਹੋਏ ਕਿਹਾ।
ਉਨ੍ਹਾਂ ਦੇ ਨਿਰਭੀਕ ਜਵਾਬ ਨੂੰ ਦਰਸ਼ਕਾਂ ਵੱਲੋਂ ਤਾੜੀਆਂ ਮਿਲੀਆਂ। ਪ੍ਰਦਰਸ਼ਨਕਾਰੀਆਂ ਨੂੰ ਹਾਲ ਛੱਡਣ ਲਈ ਮਜਬੂਰ ਕੀਤਾ ਗਿਆ, ਅਤੇ ਮਮਤਾ ਬੈਨਰਜੀ ਨੇ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਭਾਸ਼ਣ ਪੂਰਾ ਕੀਤਾ।