ਹੈਰੋਇਨ ਤਸਕਰ ਨੂੰ ਅਦਾਲਤ 'ਚ ਕੀਤਾ ਪੇਸ਼
ਮਾਨਯੋਗ ਅਦਾਲਤ ਨੇ ਭੇਜਿਆ ਜੇਲ
ਦੀਪਕ ਜੈਨ
ਜਗਰਾਉਂ, 31 ਮਾਰਚ 2025- ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਇੱਕ ਨਸ਼ਾ ਤਸਕਰ ਨੂੰ ਥਾਣਾ ਸਿਟੀ ਜਗਰਾਉਂ ਪੁਲਿਸ ਵੱਲੋਂ ਤਿੰਨ ਗ੍ਰਾਮ ਹੇਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਇੱਥੇ ਤੁਹਾਨੂੰ ਦੱਸ ਦਈਏ ਕਿ ਥਾਣਾ ਸਿਟੀ ਜਗਰਾਉਂ ਦੀ ਚੌਂਕੀ ਬਸ ਸਟੈਂਡ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਸਾਥੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇੱਕ ਦੋਸ਼ੀ ਕੋਲੋਂ ਤਿੰਨ ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਸੀ। ਜਿਸ ਦਾ ਨਾਮ ਰਾਹੁਲ ਪੁੱਤਰ ਬਿਪਣ ਕੁਮਾਰ ਵਾਸੀ ਨੇੜੇ ਨਵੀਂ ਗਊਸ਼ਾਲਾ ਜਗਰਾਉਂ ਹੈ। ਅੱਜ ਪੁਲਿਸ ਵੱਲੋਂ ਦੋਸ਼ੀ ਰਾਹੁਲ ਕੁਮਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ਉੱਪਰ ਲੁਧਿਆਣਾ ਸੈਂਟਰਲ ਜੇਲ ਵਿਖੇ ਭੇਜ ਦਿੱਤਾ ਗਿਆ ਹੈ।