ਸਟੇਟ ਅਵਾਰਡੀ ਪ੍ਰਿੰਸੀਪਲ ਜਦੋਂ ਹੋ ਗਈ ਰਿਟਾਇਰ ਤਾਂ ਦੇਖੋ ਕਿੱਦਾਂ ਦਾ ਬਣਿਆ ਸਕੂਲ 'ਚ ਮਾਹੌਲ
ਐਮਐਲਏ ਅਤੇ ਇੱਕ ਸਮਾਜ ਸੇਵੀ ਜਥੇਬੰਦੀ ਨੇ ਸਕੂਲ ਸਟਾਫ ਨਾਲ ਮਿਲ ਕੇ ਕਰਵਾਇਆ ਰਿਟਾਇਰਮੈਂਟ ਦਾ ਪ੍ਰਭਾਵਸ਼ਾਲੀ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ , 31 ਮਾਰਚ 2025- ਸਕੂਲ ਆਫ ਐਮੀਨੈਂਸ ਬਟਾਲਾ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਸਟੇਟ ਅਵਾਰਡੀ ਅੱਜ ਰਿਟਾਇਰ ਹੋ ਗਏ। ਉਹਨਾਂ ਨੂੰ ਉਹਨਾਂ ਦੀ ਰਿਟਾਇਰਮੈਂਟ ਤੇ ਐਮ.ਐੱਲ.ਏ.ਅਮਨਸ਼ੇਰ ਸਿੰਘ ਸ਼ੈਰੀ ਕਲਸੀ,ਸਹਾਰਾ ਕਲੱਬ ਅਤੇ ਸਕੂਲ ਸਟਾਫ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਦੇ ਇਸ ਪ੍ਰੋਗਰਾਮ ਚ ਮੈਡਮ ਬਲਵਿੰਦਰ ਕੌਰ ਦੇ ਨਾਲ ਉਹਨਾਂ ਦੇ ਹਮਸਫਰ ਰਮੇਸ਼ ਸਰੰਗਲ ਜੀ ( ਰਿਟਾ. ਚੀਫ ਇੰਜੀਨੀਅਰ ਪੀ ਸੀ ਪੀ ਸੀ ਐਲ ) , ਮੈਡਮ ਦੇ ਸਪੁੱਤਰ ਸੌਰਵ ਅਤੇ ਗੌਰਵ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੋਏ।
ਇਸ ਮੌਕੇ ਬਟਾਲਾ ਦੇ ਐਮ ਐਲ ਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਮੈਡਮ ਬਲਵਿੰਦਰ ਕੌਰ ਵੱਲੋਂ ਸਕੂਲ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੈਡਮ ਦੀ 33 ਸਾਲ ਦੀ ਬੇਦਾਗ ਨੌਕਰੀ ਕਰਨ ਉਪਰੰਤ ਰਿਟਾਇਰ ਹੋਣ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਵੱਖ ਵੱਖ ਸਨਮਾਨਯੋਗ ਸ਼ਖ਼ਸੀਅਤਾਂ ਅਤੇ ਸਕੂਲ ਸਟਾਫ ਵੱਲੋਂ ਮੈਡਮ ਬਲਵਿੰਦਰ ਕੌਰ ਦੇ ਸਿੱਖਿਆ ਵਿਭਾਗ ਅਤੇ ਸਕੂਲ ਆਫ ਐਮੀਨੈਂਸ ਬਟਾਲਾ ਲਈ ਕੀਤੇ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ।