Breaking: ਡੱਲੇਵਾਲ ਨੇ ਤੋੜਿਆ ਮਰਨ ਵਰਤ
ਚੰਡੀਗੜ੍ਹ, 6 ਅਪ੍ਰੈਲ 2025- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਆਪਣਾ ਮਰਨ ਵਰਤ ਤੋੜ ਦਿੱਤਾ ਗਿਆ ਹੈ। ਉਹ ਕਰੀਬ 5 ਮਹੀਨਿਆਂ ਤੋਂ ਮਰਨ ਵਰਤ ਤੇ ਬੈਠੇ ਹੋਏ ਸਨ। ਸਰਕਾਰ ਨੇ ਸ਼ੰਭੂ ਖਨੋਰੀ ਮੋਰਚੇ ਨੂੰ ਕੁਝ ਦਿਨ ਪਹਿਲਾਂ ਹੀ ਖਤਮ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਵੀ ਡਲੇਵਾਲ ਦਾ ਮਰਨ ਵਰਤ ਜਾਰੀ ਸੀ, ਹਾਲਾਂਕਿ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬੀਤੇ ਦਿਨੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਐਲਾਨ ਇਹ ਵੀ ਕੀਤਾ ਸੀ ਕਿ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ।
ਪਰ ਅੱਜ ਉਹ Fatehgarh Sahib ਪਹੁੰਚੇ, ਜਿੱਥੇ ਉਹ ਵ੍ਹੀਲ ਚੇਅਰ 'ਤੇ ਬੈਠੇ ਹੋਏ ਸਨ ਅਤੇ ਉਹਨਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਆਪਣਾ ਮਰਨ ਵਰਤ ਅੱਜ ਤੋਂ ਖਤਮ ਕਰਨ ਜਾ ਰਹੇ ਹਨ, ਪਰ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।
ਡੱਲੇਵਾਲ ਨੇ ਮਰਨ ਵਰਤ 26 ਨਵੰਬਰ 2024 ਨੂੰ ਰੱਖਿਆ ਸੀ। ਡੱਲੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ, ਹਾਲਾਂਕਿ ਪੰਜਾਬ ਸਰਕਾਰ ਦੇ ਨਾਲ ਉਹਨਾਂ ਨੇ ਨਰਾਜ਼ਗੀ ਜਤਾਈ ਹੈ, ਕਿਉਂਕਿ ਸਰਕਾਰ ਨੇ ਆਪਣੇ ਪੁਲਿਸ ਤੰਤਰ ਦੇ ਨਾਲ ਉਹਨਾਂ ਦਾ ਮੋਰਚਾ ਖਤਮ ਕਰਵਾ ਦਿੱਤਾ ਸੀ।