ਨਜਾਇਜ਼ ਅਸਲਾ ਰੱਖਣ ਵਾਲੇ ਗਿਰੋਹ ਦਾ 1 ਮੈਂਬਰ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 7 ਅਪਰੈਲ 2025 - ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾਂ IPS ਦੇ ਦਿਸ਼ਾ ਨਿਰਦੇਸ਼ ਹੇਠ ਨਜਾਇਜ਼ ਅਸਲਾ ਰੱਖਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਪੈਸ਼ਲ ਸੈੱਲ ਲੁਧਿਆਣਾ ਵੱਲੋਂ ਕਾਰਵਾਈ ਕਰਦਿਆਂ ਨਜਾਇਜ਼ ਅਸਲਾ ਰੱਖਣ ਵਾਲੇ ਗਿਰੋਹ ਦੇ 1ਮੈਂਬਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ ADCP/INV ਨੇ ਦੱਸਿਆ ਕਿ 06 ਅਪਰੈਲ ਨੂੰ ASI ਗੁਰਦੀਪ ਸਿੰਘ 422/ਲੁਧਿ ਸਪੈਸ਼ਲ ਸੈੱਲ ਲੁਧਿਆਣਾ ਪੁਲਿਸ ਪਾਰਟੀ ਵੱਲੋ ਪਿੰਡ ਮਹਿਮੂਦਪੁਰ ਗੇਟ ਧਾਂਦਰਾ ਰੋਡ ਲੁਧਿਆਣਾ ਮੌਜੂਦ ਸੀ ਤਾਂ ਇੱਕ ਵਿਅਕਤੀ ਤੇ ਸ਼ੱਕ ਹੋਣ ਤੇ ASI ਗੁਰਦੀਪ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਭੱਜ ਕੇ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਸੁਖਪਾਲ ਸਿੰਘ ਉਰਫ਼ ਸੰਨੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮਹਿਮੂਦਪੁਰ ਨੇੜੇ ਪ੍ਰਾਇਮਰੀ ਸਕੂਲ ਲੁਧਿਆਣਾ ਦੱਸਿਆ।
ਜਿਸ ਪਾਸੋ ਤਲਾਸ਼ੀ ਦੌਰਾਨ ਇੱਕ ਦੇਸੀ ਪਿਸਟਲ 32 ਬੋਰ ਤੇ ਇਕ ਜਿੰਦਾ ਕਾਰਤੂਸ ਬਰਾਮਦ ਹੋਇਆ। ਦੋਸ਼ੀ ਖ਼ਿਲਾਫ਼ ਥਾਣਾ ਸਦਰ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਪੁੱਛ ਗਿੱਛ ਜਾਰੀ ਹੈ ।