ਹਰਨੂਰ ਕੌਰ ਆਪਣੇ ਅਧਿਆਪਕਾਂ ਅਤੇ ਮਾਤਾ ਪਿਤਾ ਨਾਲ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 7 ਅਪ੍ਰੈਲ 2025 : ਕੁੱਝ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8 ਵੀ ਜਮਾਤ ਦੇ ਨਤੀਜੇ ਦਾ ਐਲਾਨ ਕੀਤਾ ਗਿਆ , ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਅਤਾਪੁਰ ਦੇ ਸਰਕਾਰੀ ਸਕੂਲ ਦੀ ਬੱਚੀ ਹਰਨੂਰ ਕੌਰ 8 ਕਲਾਸ ਵਿੱਚੋ 98% ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋ ਪਹਿਲੇ ਸਥਾਨ ਤੇ ਰਹੀ , ਪੂਰੇ ਪੰਜਾਬ ਦੀ ਮੈਰਿਟ ਵਿੱਚੋ ਇਸ ਵਿਦਿਆਰਥਣ ਨੇ 13 ਵਾਂ ਰੈਂਕ ਹਾਸਲ ਕੀਤਾ , ਪਿਤਾ ਹਰਮਿੰਦਰ ਸਿੰਘ ਅਤੇ ਸਕੂਲ ਦੇ ਸਟਾਫ਼ ਨੇ ਕਿਹਾ ਕਿ ਹਰਨੂਰ ਕੌਰ ਨੇ ਆਪਣੇ ਪਰਿਵਾਰ ਸਮੇਤ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ , ਹਰਨੂਰ ਕੌਰ ਰਾਸ਼ਟਰੀ ਪੱਧਰ ਤੇ ਲਿਆ ਜਾਣ ਵਾਲਾ ਟੈਸਟ NMMS ਵੀ ਪਾਸ ਕਰ ਚੁੱਕੀ ਹੈ