ਸ਼ਿਕਾਇਤ ਮਿਲਣ ਤੇ ਡਰੱਗ ਇੰਸਪੈਕਟਰ ਨੇ ਪੁਲਿਸ ਨਾਲ ਕੀਤੀ ਸਾਬਕਾ ਨਗਰ ਕੌਂਸਲ ਪ੍ਰਧਾਨ ਦੇ ਮੈਡੀਕਲ ਸਟੋਰ ਤੇ ਰੇਡ
- ਨਹੀਂ ਮਿਲੀ ਕੋਈ ਨਸ਼ੀਲੀ ਜਾਂ ਇਤਰਾਜਯੋਗ ਦਵਾਈ
ਰੋਹਿਤ ਗੁਪਤਾ
ਗੁਰਦਾਸਪੁਰ, 7 ਅਪ੍ਰੈਲ 2025 - ਧਾਰੀਵਾਲ ਦੇ ਸ਼ੰਕਰ ਮੈਡੀਕਲ ਸਟੋਰ ਤੇ ਡਰੱਗ ਇੰਸਪੈਕਟਰ ਗੁਰਦਾਸਪੁਰ ਤੇ ਸਪੈਸ਼ਲ ਸੈਲ ਦੀ ਟੀਮ ਵੱਲੋਂ ਮਾਰੀ ਗਈ ਰੇਡ ਇਸ ਦੌਰਾਨ ਤਿੰਨ ਘੰਟੇ ਦੇ ਕਰੀਬ ਮੈਡੀਕਲ ਸਟੋਰ ਦੀ ਛਾਣਬੀਣ ਕੀਤੀ ਗਈ। ਗੱਲਬਾਤ ਦੌਰਾਨ ਡਰੱਗ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਮੱਲੀ ਨੇ ਕਿਹਾ ਕਿ ਇਸ ਮੈਡੀਕਲ ਸਟੋਰ ਦੀ ਉਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਹ ਨਸ਼ੀਲੀਆਂ ਗੋਲੀਆਂ ਵੇਚਦੇ ਹਨ ਜਿਸ ਤੇ ਉਹਨਾਂ ਵੱਲੋਂ ਰੇਡ ਕੀਤੀ ਗਈ ਹੈ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਰੱਗ ਇੰਸਪੈਕਟਰ ਦੇ ਨਾਲ ਪਹੁੰਚੇ ਸਪੈਸ਼ਲ ਸੈਲ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਪਾਲ ਸੰਗੜ ਤੇ ਉਹਨਾਂ ਦੀ ਟੀਮ ਵੱਲੋਂ ਲਗਾਤਾਰ ਕਈ ਘੰਟੇ ਇਸ ਮੈਡੀਕਲ ਸਟੋਰ ਦੇ ਵਿੱਚ ਸਰਚ ਅਭਿਆਨ ਆਨ ਚਲਾਇਆ ਗਿਆ ਪਰ ਰੇਡ ਦੇ ਦੌਰਾਨ ਉਹਨਾਂ ਨੂੰ ਕੋਈ ਵੀ ਇਤਰਾਜ਼ ਯੋਗ ਤਾਂ ਨਸੀ਼ਲੀ ਦਵਾਈ ਨਹੀਂ ਮਿਲੀ ।ਜਿਹੜੀਆਂ ਕੁਝ ਦਵਾਈਆਂ ਮਿਲੀਆਂ ਹਨ ਦੁਕਾਨਦਾਰ ਵੱਲੋਂ ਉਸ ਦੇ ਬਿੱਲ ਦਿਖਾ ਦਿੱਤੇ ਗਏ ਹਨ ਇੱਕ ਦਵਾਈ ਦਾ ਪੱਤਾ ਅਜਿਹਾ ਹੈ ਜਿਸ ਦਾ ਦੁਕਾਨਦਾਰ ਬਿੱਲ ਨਹੀਂ ਦਿਖਾ ਸਕਿਆ ਜਿਸ ਤੇ ਉਸ ਨੂੰ ਕੁਝ ਸਮਾਂ ਦਿੱਤਾ ਗਿਆ ਹੈ ਕਿ ਉਹ ਉਸ ਪੱਤੇ ਦਾ ਵੀ ਬਿੱਲ ਉਹਨਾਂ ਨੂੰ ਦਿਖਾ ਦੇਵੇ।
ਗੱਲਬਾਤ ਦੌਰਾਨ ਸ਼ੰਕਰ ਮੈਡੀਕਲ ਸਟੋਰ ਦੇ ਮਾਲਕ ਸਤੀਸ਼ ਕੁਮਾਰ ਜੋ ਕਿ ਨਗਰ ਕੌਂਸਲ ਧਾਰੀਵਾਲ ਦੇ ਸਾਬਕਾ ਪ੍ਰਧਾਨ ਵੀ ਹਨ ਨੇ ਕਿਹਾ ਕਿ ਰੂਟੀਨ ਦੇ ਵਿੱਚ ਡਰੱਗ ਇੰਸਪੈਕਟਰ ਤੇ ਪੁਲਿਸ ਵਿਭਾਗ ਵੱਲੋਂ ਉਹਨਾਂ ਦੀ ਦੁਕਾਨ ਤੇ ਰੇਡ ਕੀਤੀ ਗਈ ਹੈ ਕਿਸੇ ਵੱਲੋਂ ਗਲਤ ਤਰੀਕੇ ਨਾਲ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਗਈ ਸੀ ਜਦਕਿ ਉਹ ਕੋਈ ਵੀ ਨਸ਼ੀਲੀ ਦਵਾਈ ਵੇਚਣ ਦਾ ਕੰਮ ਨਹੀਂ ਕਰਦੇ ।