PSPCL ਦਾ ਵੱਡਾ ਕਦਮ! ਬਿਜਲਈ ਹਾਦਸਿਆਂ ਤੋਂ ਬਚਣ ਲਈ ਕੰਟਰੋਲ ਰੂਮ ਕੀਤਾ ਸਥਾਪਿਤ, ਨੰਬਰ ਜਾਰੀ
ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ ਦੇ ਹੱਲ ਲਈ ਕੰਟਰੋਲ ਰੂਮ ਦੇ ਨੰਬਰ ਜਾਰੀ: ਇੰਜ਼: ਰਤਨ ਮਿਤਲ
ਪਟਿਆਲਾ, 6 ਅਪ੍ਰੈਲ 2025- ਕਿਸੇ ਵੀ ਖੇਤਰ ਵਿੱਚ ਕੋਈ ਵੀ ਸੇਵਾ ਖਪਤਕਾਰ ਨੂੰ ਮੁਹੱਈਆ ਕਰਵਾਉਣੀ ਤਾਂ ਹੀ ਸੰਭਵ ਹੈ ਜੇਕਰ ਖਪਤਕਾਰ ਨੂੰ ਮੁਹੱਈਆ ਕਰਵਾਉਣ ਵਾਲੀ ਸੇਵਾ ਉਪਲੱਬਧ ਹੋਵੇ ਪਰ ਬਿਜਲੀ ਦੇ ਖੇਤਰ ਵਿੱਚ ਇਹ ਸਭ ਤੋਂ ਅਲੱਗ ਹੈ।ਬਿਜਲੀ ਦੇ ਖੇਤਰ ਦੀ ਸਮੁੱਚੀ ਵਿਵਸਥਾ ਬਿਜਲੀ ਦੀ ਪੈਦਾਵਾਰ ਤੇ ਨਿਰਭਰ ਹੈ। ਬਿਜਲੀ ਦੀ ਪੈਦਾਵਾਰ ਬਿਜਲੀ ਦੇ ਖੇਤਰ ਦੀ ਰੀੜ੍ਹ ਦੀ ਹੱਡੀ ਹੈ।
ਬਿਜਲੀ ਦੀ ਪੈਦਾਵਾਰ ਤੋਂ ਬਾਅਦ ਹੀ ਬਿਜਲੀ ਨੂੰ ਖਪਤਕਾਰਾਂ ਤਕ ਮੁੱਹਈਆ ਕਰਵਾਉਣ ਲਈ ਅਗਲੇ ਪੜਾਅ ਵਿੱਚ ਬਿਜਲੀ ਦੇ ਟਰਾਂਸਮਿਸ਼ਨ ਖੇਤਰ ਦਾ ਅਤਿ ਮਹਤਵਪੂਰਣ ਯੋਗਦਾਨ ਹੁੰਦਾ ਹੈ।ਟਰਾਸਮਿਸ਼ਨ ਤੋਂ ਬਾਅਦ ਸੰਚਾਲਣ ਖੇਤਰ ਦਾ ਸਭ ਤੋਂ ਵੱਧ ਵਡਮੁੱਲਾ ਯੋਗਦਾਨ ਹੈ,ਇਸ ਤੋਂ ਬਾਅਦ ਸੰਚਾਲਣ ਖੇਤਰ ਬਹੁਤ ਯੋਗਦਾਨ ਹੈ, ਕਿਉਂਕਿ ਕਿ ਸੰਚਾਲਣ ਖੇਤਰ ਦਾ ਬਿਜਲੀ ਖਪਤਕਾਰਾਂ ਨਾਲ ਸਿੱਧਾ ਤੇ ਨੇੜਲਾ ਸਬੰਧ ਹੁੰਦਾ ਹੈ।
ਸੰਚਾਲਣ ਖੇਤਰ ਦਾ ਆਪਣੇ ਆਪ ਵਿੱਚ ਬਿਜਲੀ ਖਪਤਕਾਰਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਸਾਰੂ ਪ੍ਰਤੀਬਿੰਬ ਨੂੰ ਪ੍ਰਦਰਸ਼ਿਤ ਅਤੇ ਮਜ਼ਬੂਤ ਕਰਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਸੰਚਾਲਨ ਖੇਤਰ ਦਾ ਹੀ ਬਿਜਲੀ ਖਪਤਕਾਰਾਂ ਨਾਲ ਸਿੱਧਾ ਸਬੰਧ ਹੈ। ਬਿਜਲੀ ਖਪਤਕਾਰ ਦੇ ਪਾਵਰਕਾਮ ਦੇ ਸੰਚਾਲਣ ਖੇਤਰ ਦੇ ਕਿਸੇ ਦਫ਼ਤਰ ਵਿੱਚ ਖਪਤਕਾਰ ਦੇ ਹੋਣ ਵਾਲੇ ਕੰਮ ਅਤੇ ਖਪਤਕਾਰ ਨਾਲ ਸੰਚਾਲਣ ਖੇਤਰ ਦੇ ਅਫਸਰਾਂ/ਕਰਮਚਾਰੀਆਂ ਦੇ ਗਲਬਾਤ ਦੇ ਸਲੀਕੇ ਦੇ ਆਧਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਉਸਾਰੂ ਪ੍ਰਤੀਬਿੰਬ ਲਈ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।ਸੋ ਪਾਵਰਕਾਮ ਦੇ ਸੰਚਾਲਣ ਖੇਤਰ ਵਿੱਚ ਸੇਵਾਵਾਂ ਦੇਣ ਵਾਲੇ ਅਫਸਰਾਂ/ਕਰਮਚਾਰੀਆਂ ਦੀ ਬਹੁਤ ਜ਼ਿੰਮੇਂਵਾਰੀ ਹੈ, ਕਿ ਉਹ ਬਿਜਲੀ ਖਪਤਕਾਰਾਂ ਦੇ ਜਾਇਜ਼ ਕੰਮ ਪਰਮ ਅਗੇਤ ਆਧਾਰ ਤੇ ਕਰਨ ।

ਪਾਵਰਕਾਮ ਦੇ ਉਸਾਰੂ ਪ੍ਰਤੀਬਿੰਬ ਨੂੰ ਹੋਰ ਮਜ਼ਬੂਤ ਕਰਨ ਅਤੇ ਦਿੱਖ ਨੂੰ ਬਿਜਲੀ ਖਪਤਕਾਰਾਂ ਵਿੱਚ ਪ੍ਰਦਰਸ਼ਿਤ/ਨਿਖਾਰਣ ਲਈ ਸੰਚਾਲਣ ਖੇਤਰ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ । ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਅਤੇ ਬਿਜਲੀ ਦੀਆਂ ਹੋਰ ਮਸਲਿਆਂ/ਮੁਸ਼ਕਲਾਂ ਦੇ ਤੁਰੰਤ ਨਿਪਟਾਰੇ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸੰਚਾਲਣ ਖੇਤਰ ਹਮੇਸ਼ਾ ਦੀ ਯਤਨਸ਼ੀਲ ਰਹਿੰਦਾ ਹੈ।
ਮੇਰਾ ਪਾਵਰਕਾਮ ਨਾਲ 34 ਸਾਲ ਤੋਂ ਵੱਧ ਸਮੇਂ ਦਾ ਨੇੜਲਾ ਸਬੰਧ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਵਿੱਚ 33 ਸਾਲ 2 ਮਹੀਨੇ ਸੇਵਾ ਦੌਰਾਨ ਜਿਥੇ ਰੋਜ਼ਾਨਾ ਘੱਟ ਤੋਂ ਘੱਟ 2 ਤੋਂ 5 ਤੱਕ ਨਵੇਂ ਬਿਜਲੀ ਖਪਤਕਾਰਾਂ ਨੂੰ ਮਿਲਣ ਅਤੇ ਟੈਲੀਫੋਨ ਰਾਹੀਂ ਸੰਪਰਕ ਵਿਚ ਆਉਣ ਤੇ ਮੈਂ ਇਸ ਸਿੱਟੇ ਤੇ ਪੁੱਜਾ ਕਿ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਟਰਾਂਸਮਿਸ਼ਨ ਪ੍ਰਣਾਲੀ ਬਾਰੇ ਕੋਈ ਗਿਆਨ ਨਹੀਂ ਅਤੇ ਬਹੁਤ ਘੱਟ ਦਿਲਚਸਪੀ ਹੈ,ਜਦੋਂ ਕਿ ਬਿਜਲੀ ਖੇਤਰ ਦੀ ਸਮੁੱਚੀ ਵਿਵਸਥਾ ਬਿਜਲੀ ਦੀ ਪੈਦਾਵਾਰ ਤੇ ਨਿਰਭਰ ਹੁੰਦੀ ਹੈ।
ਬਿਜਲੀ ਖਪਤਕਾਰ ਕੇਵਲ ਤੇ ਕੇਵਲ ਆਪਣੇ ਬਿਜਲੀ ਕੁਨੈਕਸ਼ਨ ਜਾਰੀ ਹੋਣ ਅਤੇ ਇਸ ਤੋਂ ਬਾਅਦ ਬਿਜਲੀ ਦੀ ਸਪਲਾਈ, ਬਿਜਲੀ ਬਿਲਾਂ ਦੀ ਅਦਾਇਗੀ ਅਤੇ ਬਿਜਲੀ ਮੀਟਰਾਂ ਸੰਬੰਧੀ ਕੰਮ ਆਦਿ ਨਾਲ ਸਬੰਧਤ ਹੈ।
ਇਸ ਸਮੇਂ ਪਾਵਰਕਾਮ ਪੰਜਾਬ ਵਿੱਚ ਇਕ ਕਰੋੜ ਅਠ ਲੱਖ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੋ ਇਲਾਵਾ ਪੰਜਾਬ ਦੇ ਸਰਵਪੱਖੀ ਤੱਰਕੀ ਵਿੱਚ ਮੁੱਖ ਭਾਈਵਾਲ ਹੈ।
ਪਾਵਰਕਾਮ ਦਾ ਸੰਚਾਲਣ ਖੇਤਰ ਪੰਜਾਬ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਸੰਚਾਲਨ ਸਬ-ਡਵੀਜ਼ਨ ਦਫ਼ਤਰਾਂ ਰਾਹੀਂ ਅਤੇ ਆਨਲਾਈਨ ਡਿਜੀਟਲ ਸੇਵਾਵਾਂ ਰਾਹੀਂ ਬਿਜਲੀ ਕੁਨੈਕਸ਼ਨ ਦੇਣ ਤੋਂ ਇਲਾਵਾ, ਬਿਜਲੀ ਖਪਤਕਾਰਾਂ ਨੂੰ ਉਨ੍ਹਾਂ ਦੇ ਬਿਜਲੀ ਲੋਡ ਅਨੁਸਾਰ ਬਿਜਲੀ ਦੀ ਖੱਪਤ ਅਨੁਸਾਰ ਬਿਲਾਂ ਦੀ ਖਪਤਕਾਰਾਂ ਦੇ ਅਹਾਤਿਆਂ ਵਿੱਚ ਬਿਜਲੀ ਬਿਲਾਂ ਦੀ ਵੰਡ, ਬਿਜਲੀ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਆਨਲਾਈਨ ਪ੍ਰਣਾਲੀ ਰਾਹੀਂ ਸਹੂਲਤਾਂ ਪ੍ਰਦਾਨ ਕਰਨੀਆਂ। ਇਸ ਤੋਂ ਇਲਾਵਾ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣੀ ਹੈ।
ਖਪਤਕਾਰਾਂ ਦੀਆਂ ਬਿਜਲੀ ਸਪਲਾਈ ਤੋਂ ਇਲਾਵਾ ਬਿਜਲੀ ਖਪਤਕਾਰਾਂ ਦੇ ਬਿਜਲੀ ਬਿਲਾਂ, ਬਿਜਲੀ ਮੀਟਰਾਂ ਅਤੇ ਖਪਤਕਾਰਾਂ ਦੇ ਅਹਾਤਿਆਂ ਤੱਕ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਰੱਖ-ਰਖਾਵ ਤੋਂ ਇਲਾਵਾ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਜਾਂ ਲੋੜੀਂਦੀ ਸੋਧ ਆਦਿ ਕਰਨਾ ਸ਼ਾਮਲ ਹੁੰਦਾ ਹੈ। ਇਸ ਤੋਂ ਇਲਾਵਾ ਬਿਜਲੀ ਚੋਰੀ ਦੀ ਲਾਹਨਤ ਨੂੰ ਕਾਬੂ ਕਰਨ ਲਈ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ਤੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਿਆਂ ਨਾਲ ਬਿਜਲੀ ਚੋਰਾਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਜੋਨ ਦੱਖਣ ਦੇ ਮੁੱਖ ਇੰਜੀਨੀਅਰ ਇੰਜ: ਰਤਨ ਮਿੱਤਲ ਅਨੁਸਾਰ ਪਾਵਰਕਾਮ ਰਾਜ ਵਿੱਚ ਬਿਜਲੀ ਖਪਤਕਾਰਾਂ ਨੂੰ 5 ਸੰਚਾਲਣ ਜੋਨਾਂ, 21 ਸੰਚਾਲਨ ਸਰਕਲਾਂ,104 ਡਵੀਜ਼ਨਾਂ ਅਤੇ 498 ਸਬ-ਡਵੀਜ਼ਨ ਦਫ਼ਤਰਾਂ ਰਾਹੀਂ ਬਿਜਲੀ ਦੀ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਵਾ ਰਿਹਾ ਹੈ। ਪਾਵਰਕਾਮ ਦੇ ਸੰਚਾਲਨ ਦੱਖਣ ਜੋਨ ਅਧੀਨ ਪਟਿਆਲਾ,ਸੰਗਰੂਰ, ਬਰਨਾਲਾ,ਰੋਪੜ ਅਤੇ ਮੋਹਾਲੀ ਸਰਕਲ ਹਨ, ਸੰਚਾਲਨ ਜੋਨ ਉਤਰ ਅਧੀਨ ਜਲੰਧਰ, ਕਪੂਰਥਲਾ,ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਸਰਕਲ ਹਨ। ਕੇਂਦਰੀ ਸੰਚਾਲਨ ਜੋਨ ਅਧੀਨ ਖੰਨਾ, ਲੁਧਿਆਣਾ ਸਿਟੀ, ਲੁਧਿਆਣਾ ਈਸਟ ਅਤੇ ਲੁਧਿਆਣਾ ਵੈਸਟ ਹਨ। ਸੰਚਾਲਨ ਜੋਨ ਬਾਰਡਰ ਅਧੀਨ ਅਮ੍ਰਿਤਸਰ ਸਿਟੀ,ਅਮ੍ਰਿਤਸਰ ਦਿਹਾਤੀ, ਤਰਨਤਾਰਨ ਅਤੇ ਗੁਰਦਾਸਪੁਰ ਸਰਕਲ ਹਨ।ਇਸ ਤੋਂ ਇਲਾਵਾ ਸੰਚਾਲਨ ਵੈਸਟ ਜੋਨ ਵਿੱਚ ਬਠਿੰਡਾ, ਫਿਰੋਜ਼ਪੁਰ,ਸ੍ਰੀ ਮੁਕਤਸਰ ਜੀਸਾਹਿਬ ਅਤੇ ਫਰੀਦਕੋਟ ਸਰਕਲ ਹਨ।
ਮੁੱਖ ਇੰਜੀਨੀਅਰ ਇੰਜ਼:ਰਤਨ ਮਿੱਤਲ ਨੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਵਿੱਚ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ ਸਬੰਧੀ ਸੂਚਨਾ ਖਪਤਕਾਰ ਤੁਰੰਤ ਨੇੜੇ ਦੇ ਉਪ ਮੰਡਲ ਦਫ਼ਤਰ/ਸ਼ਿਕਾਇਤ ਘਰ ਦੇ ਨਾਲ ਨਾਲ ਕੰਟਰੋਲ ਰੂਮ ਨੰਬਰਜ਼ 96461-06835/96461-06836/1912 ਤੇ ਦੇਣ । ਵਟਸਐਪ ਨੰਬਰ 96461-06835 ਤੇ ਬਿਜਲੀ ਦੀਆਂ ਢਿਲੀਆਂ ਤਾਰਾਂ ਜਾ ਨੀਵੀਆਂ ਜਾ ਅੱਗ ਲੱਗਣ /ਬਿਜਲੀ ਦੀ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਪਾ ਕੇ ਭੇਜੀ ਜਾਵੇ ਜੀ ਜਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਧਿਆਨ ਵਿੱਚ ਲਿਆਂਦਾ ਜਾਵੇ, ਤਾਂ ਜੋ ਜਰੂਰੀ ਕੰਮ ਕਰਵਾਇਆ ਜਾ ਸਕੇ।
ਉਨਾਂ ਨੇ ਕਿਸਾਨ ਵੀਰਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਕਿਸਾਨ ਟ੍ਰਾਂਸਫਾਰਮਰ ਦੇ ਆਲੇ ਦੁਆਲੇ ਦੀ ਇਕ ਮਰਲਾ ਕਣਕ ਪਹਿਲਾਂ ਹੀ ਕਟ ਲੈਣ। ਖੇਤ ਵਿੱਚ ਲੱਗੇ ਟ੍ਰਾਂਸਫਾਰਮਰ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿਲਾ ਕੀਤਾ ਜਾਵੇ ਤਾਂ ਕਿ ਜੇਕਰ ਕੋਈ ਚੰਗਿਆੜੀ ਵੀ ਡਿੱਗ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਹ ਬੁਲਾਰੇ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਨੂੰ ਕਮਬਾਈਨ ਦੀ ਵਰਤੋਂ ਨਾ ਕਰਨ। ਪਾਵਰਕਾਮ ਵੱਲੋਂ ਆਪਣੇ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਅਤੇ ਹੋਰ ਸ਼ਿਕਾਇਤਾਂ ਲਈ ਫ਼ੋਨ ਨੰਬਰ 1912 ਤੇ ਐਸ.ਐਮ.ਐਸ. ਅਤੇ ਟੈਲੀਫੋਨ ਕਾਲ ਰਾਹੀਂ ਅਤੇ 9646101912 ਵਾਟਸਅਪ ਨੰਬਰ ਜਾਰੀ ਕੀਤੇ ਹੋਏ ਹਨ।
ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਪੰਜਾਬ ਵਿੱਚ 104 ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ । ਜਿੱਥੇ ਖਪਤਕਾਰ ਟੋਲ ਫ੍ਰੀ ਨੰਬਰ 1912 ਤੇ ਟੈਲੀਫੋਨ/ਐਸ.ਐਮ.ਐਸ./ਵਟਸਐਪ ਨੰਬਰ 9646101912 ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ । ਇਸ ਲਈ 9000 ਤੋਂ ਵੱਧ ਸਮਰਪਿਤ ਕਰਮਚਾਰੀ /ਅਧਿਕਾਰੀ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਆਪਣੀਆਂ ਸੇਵਾਵਾਂ 24 ਘੰਟੇ ਦੇ ਰਹੇ ਹਨ। ਇਸ ਤੋਂ ਇਲਾਵਾ ਮੁੱਖ ਦਫਤਰ ਪਟਿਆਲਾ ਵਿਖੇ ਕੰਟਰੋਲ ਰੂਮ ਅਤੇ 5 ਜੋਨਲ ਪੱਧਰ ਤੇ ਵੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ । ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਖਪਤਕਾਰਾਂ ਲਈ ਇੱਕ ਮੋਬਾਇਲ ਐਪ ਐਨਡਰਾਇਡ ਅਤੇ ਆਈ.ਓ.ਐਸ. ਮੋਬਾਇਲ ਫੋਨਾਂ ਲਈ ਵੀ ਉਪਲਬਧ ਹੈ ।ਇਸ ਤੋਂ ਇਲਾਵਾ ਬਿਜਲੀ ਖਪਤਕਾਰ 1800-180-1512 ਤੇ ਮਿਸਡ ਕਾਲ ਰਾਹੀਂ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਹਰ ਸਾਲ ਗਰਮੀਆਂ ਅਤੇ ਝੌਨੇ ਦੇ ਮੌਸਮ ਦੌਰਾਨ ਪੰਜਾਬ ਭਰ ਵਿੱਚ 14 ਲੱਖ ਦੇ ਕਰੀਬ ਖੇਤੀਬਾੜੀ ਟਿਊਬਵੈਲਾਂ ਖਪਤਕਾਰਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਅਤੇ ਵੱਖ ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਬਿਨਾਂ ਕਿਸੇ ਕੱਟ ਦੇ ਬਿਜਲੀ ਸਪਲਾਈ ਕਰਵਾਉਣੀ ਕਿਸੇ ਉਲਪਿੰਕ ਮੁਕਾਬਲੇ ਦੇ ਬਰਾਬਰ ਹੁੰਦੀ ਹੈ।ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।
*ਸੰਚਾਲਣ ਖੇਤਰ ਦਾ ਆਪਣੇ ਆਪ ਵਿੱਚ ਬਿਜਲੀ ਖਪਤਕਾਰਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਸਾਰੂ ਪ੍ਰਤੀਬਿੰਬ ਨੂੰ ਪ੍ਰਦਰਸ਼ਿਤ ਅਤੇ ਮਜ਼ਬੂਤ ਕਰਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਸੰਚਾਲਨ ਖੇਤਰ ਦਾ ਹੀ ਬਿਜਲੀ ਖਪਤਕਾਰਾਂ ਨਾਲ ਸਿੱਧਾ ਸਬੰਧ ਹੈ। ਬਿਜਲੀ ਖਪਤਕਾਰ ਦੇ ਪਾਵਰਕਾਮ ਦੇ ਸੰਚਾਲਣ ਖੇਤਰ ਦੇ ਕਿਸੇ ਦਫ਼ਤਰ ਵਿੱਚ ਖਪਤਕਾਰ ਦੇ ਹੋਣ ਵਾਲੇ ਕੰਮ ਅਤੇ ਖਪਤਕਾਰ ਨਾਲ ਸੰਚਾਲਣ ਖੇਤਰ ਦੇ ਅਫਸਰਾਂ/ਕਰਮਚਾਰੀਆਂ ਦੇ ਗਲਬਾਤ ਦੇ ਸਲੀਕੇ ਦੇ ਆਧਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਉਸਾਰੂ ਪ੍ਰਤੀਬਿੰਬ ਲਈ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।ਸੋ ਪਾਵਰਕਾਮ ਦੇ ਸੰਚਾਲਣ ਖੇਤਰ ਵਿੱਚ ਸੇਵਾਵਾਂ ਦੇਣ ਵਾਲੇ ਅਫਸਰਾਂ/ਕਰਮਚਾਰੀਆਂ ਦੀ ਬਹੁਤ ਜ਼ਿੰਮੇਂਵਾਰੀ ਹੈ, ਕਿ ਉਹ ਬਿਜਲੀ ਖਪਤਕਾਰਾਂ ਦੇ ਜਾਇਜ਼ ਕੰਮ ਪਰਮ ਅਗੇਤ ਆਧਾਰ ਤੇ ਕਰਨ ।*
*ਬਿਜਲੀ ਖੇਤਰ ਦੀ ਸਮੁੱਚੀ ਵਿਵਸਥਾ ਬਿਜਲੀ ਦੀ ਪੈਦਾਵਾਰ ਤੇ ਨਿਰਭਰ ਹੁੰਦੀ ਹੈ। ਬਿਜਲੀ ਦੀ ਪੈਦਾਵਾਰ ਤੋਂ ਬਾਅਦ ਬਿਜਲੀ ਨੂੰ ਖਪਤਕਾਰਾਂ ਨੂੰ ਮੁੱਹਈਆ ਕਰਵਾਉਣ ਲਈ ਬਿਜਲੀ ਦੇ ਟਰਾਂਸਮਿਸ਼ਨ ਖੇਤਰ ਦਾ ਅਤਿ ਮਹਤਵਪੂਰਣ ਯੋਗਦਾਨ ਹੁੰਦਾ ਹੈ।ਟਰਾਸਮਿਸ਼ਨ ਤੋਂ ਬਾਅਦ ਸੰਚਾਲਣ ਖੇਤਰ ਦਾ ਸਭ ਤੋਂ ਵੱਧ ਵਡਮੁੱਲਾ ਯੋਗਦਾਨ ਹੈ ਕਿਉਂਕਿ ਕਿ ਸੰਚਾਲਣ ਖੇਤਰ ਦਾ ਬਿਜਲੀ ਖਪਤਕਾਰਾਂ ਨਾਲ ਸਿੱਧਾ ਤੇ ਨੇੜਲਾ ਸਬੰਧ ਹੁੰਦਾ ਹੈ।*
*ਪਾਵਰਕਾਮ ਦੇ ਸੰਚਾਲਣ ਜੋਨ ਦੱਖਣ ਦੇ ਮੁੱਖ ਇੰਜੀਨੀਅਰ ਇੰਜ਼:ਰਤਨ ਮਿੱਤਲ ਨੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਵਿੱਚ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ ਸਬੰਧੀ ਸੂਚਨਾ ਖਪਤਕਾਰ ਤੁਰੰਤ ਨੇੜੇ ਦੇ ਉਪ ਮੰਡਲ ਦਫ਼ਤਰ/ਸ਼ਿਕਾਇਤ ਘਰ ਦੇ ਨਾਲ ਨਾਲ ਕੰਟਰੋਲ ਰੂਮ ਨੰਬਰਜ਼ 96461-06835/96461-06836/1912 ਤੇ ਦੇਣ । ਵਟਸਐਪ ਨੰਬਰ 96461-06835 ਤੇ ਬਿਜਲੀ ਦੀਆਂ ਢਿਲੀਆਂ ਤਾਰਾਂ ਜਾ ਨੀਵੀਆਂ ਜਾ ਅੱਗ ਲੱਗਣ /ਬਿਜਲੀ ਦੀ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਪਾ ਕੇ ਭੇਜੀ ਜਾਵੇ ਜੀ ਜਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਧਿਆਨ ਵਿੱਚ ਲਿਆਂਦਾ ਜਾਵੇ, ਤਾਂ ਜੋ ਜਰੂਰੀ ਕੰਮ ਕਰਵਾਇਆ ਜਾ ਸਕੇ।
ਮਨਮੋਹਨ ਸਿੰਘ
ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ)ਪਾਵਰਕਾਮ
ਫੋਨ 8437725172