AAP ਉਮੀਦਵਾਰ ਸੰਜੀਵ ਅਰੋੜਾ ਬਾਰੇ ਜਾਣੋ – ਲੁਧਿਆਣਾ ਪੱਛਮੀ ਜ਼ਿਮਨੀ ਚੋਣ ਮੈਦਾਨ ਦੇ ਖਿਡਾਰੀ
ਲੁਧਿਆਣਾ, 6 ਅਪ੍ਰੈਲ 2025: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਜੋ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਹਨ, ਰਵਾਇਤੀ ਰਾਜਨੀਤਿਕ ਸਟਾਈਲ ਤੋਂ ਵੱਖਰੇ ਤਰੀਕੇ ਨਾਲ ਲੋਕਾਂ ਵਿਚ ਆਪਣੀ ਪਛਾਣ ਬਣਾ ਰਹੇ ਹਨ।
ਕਰੀਬ ਤਿੰਨ ਸਾਲ ਪਹਿਲਾਂ ਰਾਜ ਸਭਾ ਪਹੁੰਚੇ ਅਰੋੜਾ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਚੋਣ ਲੜਨਗੇ। ਪਰ, ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਅਚਾਨਕ ਦੇਹਾਂਤ ਤੋਂ ਬਾਅਦ, ਪਾਰਟੀ ਨੇ ਉਨ੍ਹਾਂ ਉੱਤੇ ਭਰੋਸਾ ਕਰਦੇ ਹੋਏ ਉਮੀਦਵਾਰ ਬਣਾਇਆ, ਜਿਸਨੂੰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਸਵੀਕਾਰ ਕੀਤਾ।

ਸੰਜੀਵ ਅਰੋੜਾ ਮੰਨਦੇ ਹਨ ਕਿ ਜਦ ਪਾਰਟੀ ਕਿਸੇ ’ਤੇ ਭਰੋਸਾ ਕਰਦੀ ਹੈ, ਤਾਂ ਨਿਭਾਉਣਾ ਫਰਜ਼ ਬਣ ਜਾਂਦਾ ਹੈ। ਰਾਜ ਸਭਾ ਵਿੱਚ ਉਨ੍ਹਾਂ ਨੇ ਖਾਸ ਤੌਰ ’ਤੇ ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਧਿਆਨ ਦਿੱਤਾ, ਅਤੇ ਆਪਣੇ ਫੰਡਾਂ ਦਾ ਵੱਡਾ ਹਿੱਸਾ ਇਨ੍ਹਾਂ ’ਤੇ ਖਰਚ ਕੀਤਾ। ਇਨ੍ਹਾਂ ਯਤਨਾਂ ਨਾਲ ਉਨ੍ਹਾਂ ਨੇ “ਵਿਕਾਸ ਭਰੀ ਸਿਆਸਤ” ਦੀ ਪਛਾਣ ਬਣਾਈ ਹੈ।
ਆਪ ਦੇ ਇੱਕ ਬੁਲਾਰੇ ਨੇ ਕਿਹਾ ਕਿ ਹੁਣ ਜਦ ਉਹ ਵਿਧਾਨ ਸਭਾ ਚੋਣ ਮੈਦਾਨ ਵਿੱਚ ਹਨ, ਤਾਂ ਉਹ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਵਿੱਚ ਲੱਗੇ ਹਨ। ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਰਵਾਇਤੀ ਭਾਸ਼ਣਾਂ ਦੀ ਥਾਂ ਲੋਕਾਂ ਨਾਲ ਸੁਣਨ, ਗੱਲਬਾਤ ਅਤੇ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਵਾਲਾ ਰਵੱਈਆ ਹੈ।

ਉਸ ਨੇ ਕਿਹਾ ਕੀ ਅਰੋੜਾ ਦੀ ਸ਼ੈਲੀ , ਦਿਲੋਂ ਅਤੇ ਲੋਕਾਂ ਦੇ ਨੇੜੇ ਪਹੁੰਚ ਵਾਲੀ ਹੈ। ਉਹ ਲੋਕਾਂ ਵਿੱਚ ਉਤਰ ਕੇ ਲੋਕਾਂ ਨਾਲ ਜੁੜਦੇ ਹਨ, ਗੱਲ ਕਰਦੇ ਹਨ, ਅਤੇ ਜਿੱਥੇ ਹੋ ਸਕੇ ਮੌਕੇ ’ਤੇ ਹੀ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਸ਼ਬਦ ਹਨ: “ਮੈਂ ਵਾਅਦੇ ਨਹੀਂ ਕਰਦਾ, ਹਲ ਲੱਭਣ ਵਿੱਚ ਯਕੀਨ ਰੱਖਦਾ ਹਾਂ।”

ਹੁਣ ਸਵਾਲ ਇਹ ਹੈ ਕਿ ਕੀ ਇਹ ਹੀ ਸਧਾਰਣ ਪਰ ਹੱਲ -ਮੁਖੀ ਅੰਦਾਜ਼ ਇਸ ਜ਼ਿਮਨੀ ਚੋਂ ਦੌਰਾਨ ਲੋਕ ਮਨਾਂ ਅੰਦਰ ਘਰ ਕਰੇਗਾ ਕੀ ਓਹ ਆਮ ਲੋਕਾਂ ਦੀਆਂ ਅਸਲ ਉਮੀਦਾਂ ’ਤੇ ਖਰਾ ਉਤਰਨਗੇ ? ਇਸ ਦਾ ਜਵਾਬ ਤਾਂ ਚੋਂ ਨਤੀਜਾ ਹੀ ਦੱਸੇਗਾ .