ਹਾਲੀਵੁਡ ਸਟਾਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਨਾਲ ਪਾਇਆ ਭੰਗੜਾ, ਵੀਡੀਓ ਦੇਖੋ
ਚੰਡੀਗੜ੍ਹ, 6 ਅਪ੍ਰੈਲ, 2025: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲੀਵੁਡ ਸਟਾਰ ਵਿਲ ਸਮਿਥ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦਿਲਜੀਤ ਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਦੋਵਾਂ ਸਿਤਾਰਿਆਂ ਨੂੰ ਢੋਲ ਦੀ ਤਾਲ 'ਤੇ ਇਕੱਠੇ ਨੱਚਦੇ ਦੇਖਿਆ ਜਾ ਸਕਦਾ ਹੈ।
ਇਸ ਕਲਿੱਪ ਵਿੱਚ, ਵਿਲ ਸਮਿਥ ਨੂੰ ਦਿਲਜੀਤ ਨਾਲ ਭੰਗੜੇ ਦੇ ਕੁਝ ਸਟੈਪਸ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ, ਦਿਲਜੀਤ ਨੇ ਇੱਕ ਕੈਪਸ਼ਨ ਲਿਖਿਆ ਜਿਸ ਵਿੱਚ ਲਿਖਿਆ ਸੀ, "ਪੰਜਾਬੀ ਆ ਗਏ ਓਏ। One & Only LIVING LEGEND @willsmith ਦੇ ਨਾਲ।
ਵੀਡੀਓ ਦੇਖੋ......