Gurdaspur Breaking: ਆਰਟੀਏ ਦਫਤਰ 'ਚ ਵਿਜੀਲੈਂਸ ਦੀ ਰੇਡ
ਰੋਹਿਤ ਗੁਪਤਾ
ਗੁਰਦਾਸਪੁਰ, 7 ਅਪ੍ਰੈਲ 2025- ਗੁਰਦਾਸਪੁਰ ਦੇ ਆਰ ਟੀ ਏ ਦਫਤਰ ਵਿਖੇ ਰੇਡ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਹੀ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਕਰੀਬ ਸਵਾ 12 ਵਜੇ ਵਿਜੀਲੈਂਸ ਦੀ ਉਚ ਪੱਧਰੀ ਟੀਮ ਵੱਲੋਂ ਆਰ ਟੀ ਏ ਦਫਤਰ ਵਿਖੇ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਦਫਤਰ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਤੇ ਟੀਮ ਮੈਂਬਰ ਦਫਤਰ ਦਾ ਰਿਕਾਰਡ ਖੰਗਾਲਣ ਅਤੇ ਦਫਤਰ ਦੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕਰਨ ਵਿੱਚ ਲੱਗੇ ਹੋਏ ਹਨ।
ਦੱਸ ਦਈਏ ਕਿ RTA ਦਫਤਰ ਵਿੱਚ ਕੁਝ ਅਜਿਹੇ ਕਰਮਚਾਰੀ ਤੈਨਾਤ ਹਨ ਜੋ ਲੰਬੇ ਅਰਸੇ ਤੋਂ ਇੱਥੇ ਕੰਮ ਕਰ ਰਹੇ ਹਨ। ਇਹਨਾਂ ਵਿੱਚੋਂ ਕਈਆਂ ਦੀ ਤਾਂ ਟਰਾਂਸਫਰ ਵੀ ਕਈ ਵਾਰ ਇਥੋਂ ਬਾਹਰ ਕੀਤੀ ਗਈ ਹੈ ਪਰ ਫਿਰ ਆਪਣੇ ਸੰਪਰਕਾਂ ਦੀ ਬਦੌਲਤ ਵਾਪਸ ਆ ਜਾਂਦੇ ਹਨ। ਇਹਨਾਂ ਕਰਮਚਾਰੀਆਂ ਵੱਲੋਂ ਵੱਡੀਆਂ ਜਾਇਦਾਦਾਂ ਬਣਾਉਣ ਦੀ ਵੀ ਚਰਚਾ ਹੈ। ਹੁਣ ਤਾਜ਼ਾ ਰੇਡ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਕੁਝ ਸਮਾਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਰੇਡ ਦੀ ਚਰਚਾ ਪੂਰੇ ਸ਼ਹਿਰ ਵਿੱਚ ਹੋ ਰਹੀ ਹੈ।