ਵੱਡੀ ਖ਼ਬਰ: ਮੋਦੀ ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਗਿਫਟ ਲੈ ਕੇ ਆ ਰਿਹਾ- ਭਗਵੰਤ ਮਾਨ ਦਾ ਵੱਡਾ ਦੋਸ਼
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 14 ਫਰਵਰੀ 2025- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਗਿਫ਼ਟ ਲੈ ਕੇ ਭਾਰਤ ਆ ਰਿਹਾ ਹੈ। ਇਹ ਇਲਜ਼ਾਮ ਸੀਐੱਮ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਲਗਾਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾਂ ਪੰਜਾਬ ਦੇ ਨਾਲ ਵਿਤਕਰਾ ਤੇ ਧੱਕਾ ਕਰਦੀ ਆਈ ਹੈ ਅਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਿਪੋਰਟ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਵਿਚ ਉਤਾਰਨਾ ਪੰਜਾਬੀਆਂ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।
ਉਨ੍ਹਾਂ ਕਿਹਾ ਕਿ ਮੋਦੀ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਮਾਨ ਨੇ ਕਿਹਾ ਕਿ ਕਿਸਾਨਾਂ ਵਾਲਾ ਮਸਲਾ ਲਟਕਿਆ ਪਿਆ ਹੈ, ਸਾਡਾ ਆਰਡੀਐਫ਼ ਫੰਡ ਸਰਕਾਰ ਨਹੀਂ ਦੇ ਰਹੀ, ਜੇਕਰ ਅਸੀਂ ਆਵਾਜ਼ ਚੁੱਕਦੇ ਹਾਂ ਤਾਂ ਸਾਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਤਰੀਕੇ ਦੇ ਨਾਲ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾਂ ਪੰਜਾਬ ਦੇ ਨਾਲ ਵਿਤਕਰਾ ਤੇ ਧੱਕਾ ਕਰਦੀ ਆਈ ਹੈ ਅਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਿਪੋਰਟ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਵਿਚ ਉਤਾਰਨਾ ਪੰਜਾਬੀਆਂ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਮੋਦੀ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਮਾਨ ਨੇ ਕਿਹਾ ਕਿ ਕਿਸਾਨਾਂ ਵਾਲਾ ਮਸਲਾ ਲਟਕਿਆ ਪਿਆ ਹੈ, ਸਾਡਾ ਆਰਡੀਐਫ਼ ਫੰਡ ਸਰਕਾਰ ਨਹੀਂ ਦੇ ਰਹੀ, ਜੇਕਰ ਅਸੀਂ ਆਵਾਜ਼ ਚੁੱਕਦੇ ਹਾਂ ਤਾਂ ਸਾਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਤਰੀਕੇ ਦੇ ਨਾਲ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਪੰਜਾਬ ਵਿਚ ਹਰ ਵਾਰ ਅਮਰੀਕੀ ਜਹਾਜ਼ ਉਤਾਰਨ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਇਸ ਬਾਰੇ ਅਸੀਂ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੇ ਦੁਬਾਰਾ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਟਰੰਪ ਨੇ ਗੈਰ ਕਾਨੂੰਨੀ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਸਵਾਲ ਇਹ ਹੈ ਕਿ ਭਾਰਤ ਲਈ ਇਹ ਨੈਸ਼ਨਲ ਸਮੱਸਿਆ ਹੈ, ਫਿਰ ਪੰਜਾਬ ਹੀ ਕਿਉਂ ਜਹਾਜ਼ ਉਤਾਰਿਆ ਜਾ ਰਿਹਾ ਹੈ। ਇਹ ਜਹਾਜ਼ ਦਿੱਲੀ ਵਿੱਚ ਵੀ ਤਾਂ ਉੱਤਰ ਸਕਦੇ ਹਨ।
ਮਾਨ ਨੇ ਕਿਹਾ ਕਿ ਅਸੀਂ ਭਲਕੇ ਸਾਰੇ ਡਿਪੋਰਟ ਹੋਏ ਭਾਰਤੀਆਂ ਨੂੰ ਇੱਜਤ ਨਾਲ ਰਿਸੀਵ ਕਰਾਂਗੇ। ਉਨ੍ਹਾਂ ਕਿਹਾ ਕਿ ਸ਼ੇਖ ਹਸੀਨਾ ਜਦੋਂ ਬੰਗਲਾਦੇਸ਼ ਤੋਂ ਭੱਜਦੀ ਹੈ ਤਾਂ ਉਸਨੂੰ ਗਾਜੀਆਬਾਦ ਉਤਾਰਿਆ ਜਾਂਦਾ ਹੈ, ਫਿਰ ਡਿਪੋਰਟ ਭਾਰਤੀਆਂ ਦਾ ਜਹਾਜ਼ ਦਿੱਲੀ, ਹਰਿਆਣਾ ਜਾਂ ਫਿਰ ਗੁਜਰਾਤ ਵਿੱਚ ਕਿਉਂ ਨਹੀਂ ਉਤਾਰਿਆ ਜਾਂਦਾ? ਉਨ੍ਹਾਂ ਕਿਹਾ ਕਿ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਰਾਫੇਲ ਦੀ ਖੇਪ ਅੰਬਾਲੇ ਉੱਤਰ ਸਕਦੀ ਹੈ ਤਾਂ ਫਿਰ ਡਿਪੋਰਟ ਭਾਰਤੀ ਕਿਉਂ ਨਹੀਂ ਉੱਥੇ ਉਤਾਰੇ ਜਾ ਸਕਦੇ?
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਜਦੋਂ ਅਸੀਂ ਅੰਮ੍ਰਿਤਸਰ ਅਤੇ ਮੋਹਾਲੀ ਏਅਰਪੋਰਟ ਤੋਂ ਕੈਨੇਡਾ, ਅਮਰੀਕਾ, ਯੂਕੇ ਜਾਂ ਫਿਰ ਹੋਰਨਾਂ ਵੱਡੇ ਮੁਲਕਾਂ ਲਈ ਉਡਾਨਾਂ ਸ਼ੁਰੂ ਕਰਨ ਦੀ ਮੰਗ ਲੈ ਕੇ ਵਿਦੇਸ਼ ਮੰਤਰਾਲੇ ਕੋਲ ਜਾਂਦੇ ਹਾਂ ਤਾਂ ਸਾਡੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ, ਪਰ ਹੁਣ ਜਦੋਂ ਡਿਪੋਰਟ ਹੋ ਕੇ ਭਾਰਤੀ ਆਪਣੇ ਵਤਨ ਆ ਰਹੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਪੰਜਾਬ ਦੇ ਅੰਮ੍ਰਿਤਸਰ ਵਿਚ ਹੀ ਕਿਉਂ ਉਤਾਰਿਆ ਜਾ ਰਿਹਾ ਹੈ, ਜਦੋਂਕਿ ਇਹ ਰਾਸ਼ਟਰੀ ਸਮੱਸਿਆ ਹੈ ਅਤੇ ਚਾਹੀਦਾ ਹੈ ਕਿ ਦਿੱਲੀ ਹਵਾਈ ਅੱਡੇ ਤੇ ਇਨ੍ਹਾਂ ਡਿਪੋਰਟ ਹੋਏ ਭਾਰਤੀਆਂ ਨੂੰ ਉਤਾਰਿਆ ਜਾਵੇ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ।
ਪ੍ਰਧਾਨ ਮੰਤਰੀ ਮੋਦੀ ਤੇ ਤੰਜ਼ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਦੀ ਟਰੰਪ ਨਾਲ ਜਾਦੂ ਦੀ ਜੱਫੀ ਦਾ ਕੀ ਬਣਿਆ? ਜੇਕਰ ਮੋਦੀ ਅਮਰੀਕਾ ਜਾ ਕੇ ਇਹ ਕਹਿੰਦੇ ਨੇ ਕਿ ਇਸ ਵਾਰ ਟਰੰਪ ਸਰਕਾਰ ਤਾਂ ਫਿਰ ਸਾਡੇ ਭਾਰਤੀਆਂ ਦੇ ਨਾਲ ਹੋ ਰਹੇ ਵਰਤਾਓ ਦਾ ਮੁੱਦਾ ਅਮਰੀਕਾ ਅੱਗੇ ਕਿਉਂ ਨਹੀਂ ਚੁੱਕਦੇ? ਭਗਵੰਤ ਮਾਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਡਿਪੋਰਟ ਦਾ ਨੈਸ਼ਨਲ ਮੁੱਦਾ ਹੈ, ਇਸ ਲਈ ਡਿਪੋਰਟੀਆਂ ਦਾ ਜਹਾਜ਼ ਦਿੱਲੀ ਵਿੱਚ ਹੀ ਉੱਤਰਨਾ ਚਾਹੀਦਾ ਹੈ।
ਖ਼ਬਰ ਅਪਡੇਟ ਹੋ ਰਹੀ ਹੈ......