ਅਗਨੀਵੀਰ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਸ਼ਰੂ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 12 ਮਾਰਚ 2025 - ਅਗਨੀਵੀਰ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਲਈ ਲਿੰਕ ਮਿਤੀ 12-03-2025 ਤੋਂ 10-04-2025 ਤੱਕ ਖੋਲ੍ਹ ਦਿੱਤਾ ਗਿਆ ਹੈ। ਚਾਹਵਾਨ ਪ੍ਰਾਰਥੀ ਵੈਬਸਾਈਟ (https://www.joinindianarmy.nic.in/Authentication.aspx) ਪੋਰਟਲ ਤੇ ਅਪਲਾਈ ਕਰ ਸਕਦੇ ਹਨ। ਇਸ ਲਿੰਕ ਵਿੱਚ ਭਰਤੀ ਸਬੰਧੀ ਲਿਖਤੀ ਇਮਤਿਹਾਨ ਅਤੇ ਫਿਜੀਕਲ ਟੈਸਟ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ ਤੇ ਸਿਖਲਾਈ ਵੱਲੋਂ ਦੱਸਿਆ ਗਿਆ ਕਿ ਇਹ ਟੈਸਟ ਬਹੁ ਭਾਸ਼ੀ (Multi Language) ਵਿੱਚ ਲਿਆ ਜਾ ਸਕਦਾ ਹੈ। ਇਸ ਭਰਤੀ ਲਈ ਹਰੇਕ ਪ੍ਰਾਰਥੀ 2 ਟਰੇਡਜ਼ ਵਿੱਚ ਅਪਲਾਈ ਕਰ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਭਰਤੀ ਦੌਰਾਨ ਫਿਜੀਕਲ ਟੈਸਟ ਲਈ ਹੁਣ 1600 ਮੀਟਰ ਦੀ ਦੌੜ ਦੇ 4 ਬਲਾਕ ਕਰ ਦਿੱਤੇ ਗਏ ਹਨ। ਰੈਲੀ (Rally) ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਰਨਿੰਗ ਪ੍ਰੈਕਟਿਸ (Running Practice) ਕਰਨੀ ਲਾਜ਼ਮੀ ਹੈ।