ਸ਼ੁਤਰਾਣਾ ਤੋਂ ਅਜੀਤ ਦੇ ਪੱਤਰਕਾਰ ਬਲਦੇਵ ਸਿੰਘ ਮਹਿਰੋਕ ਦਾ ਦੇਹਾਂਤ, ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ
ਪਟਿਆਲਾ, ਸ਼ੁਤਰਾਣਾ, 12 ਮਾਰਚ 2025 - ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਸਟੇਸ਼ਨ ਤੋਂ ਅਜੀਤ ਅਖ਼ਬਾਰ ਦੇ ਪੱਤਰਕਾਰ ਬਲਦੇਵ ਸਿੰਘ ਮਹਿਰੋਕ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਉਹ 53 ਵਰ੍ਹਿਆਂ ਦੇ ਸਨ, ਉਹ ਆਪਣੇ ਪਰਿਵਾਰ ਵਿੱਚ ਆਪਣੀ ਪਤਨੀ ਸਮੇਤ ਇੱਕ ਧੀ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਬੀਤੀ ਰਾਤ ਇੱਕ ਨਿਜੀ ਹਸਪਤਾਲ ਵਿੱਚ ਉਨ੍ਹਾਂ ਨੇ ਅੰਤਿਮ ਸਾਂਹ ਲਏ।
ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸ਼ੁਤਰਾਣਾ ਵਿਖੇ ਧਾਰਮਿਕ ਰਹੁਰੀਤਾਂ ਮੁਤਾਬਕ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਲਕੇ ਦੀਆਂ ਸਿਆਸੀ, ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਸਮੇਤ ਪੱਤਰਕਾਰ ਤੇ ਰਿਸ਼ਤੇਦਾਰ ਸਕੇ ਸਬੰਧੀਆਂ ਨੇ ਬਲਦੇਵ ਸਿੰਘ ਮਹਿਰੋਕ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਬਲਦੇਵ ਸਿੰਘ ਮਹਿਰੋਕ ਦੇ ਦੇਹਾਂਤ ਉਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਵਿਮਲ ਸੇਤੀਆ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪੇਸ਼ ਚੱਠਾ, ਏ.ਪੀ.ਆਰ.ਓਜ ਹਰਦੀਪ ਸਿੰਘ ਤੇ ਜਸਤਰਨ ਸਿੰਘ ਸਮੇਤ ਅਜੀਤ ਅਖ਼ਬਾਰ ਦੇ ਪਟਿਆਲਾ ਜ਼ਿਲ੍ਹਾ ਇੰਚਾਰਜ ਧਰਮਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਪਾਤੜਾਂ ਮਹਿੰਗਾ ਸਿੰਘ ਬਰਾੜ, ਸੀਨੀਅਰ ਆਪ ਆਗੂ ਕੁਲਦੀਪ ਸਿੰਘ ਥਿੰਦ, ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ ਡਰੋਲੀ, ਸਾਬਕਾ ਪ੍ਰਧਾਨ ਸੁਖਜੀਤ ਸਿੰਘ ਹੈਪੀ ਕਾਲੇਕਾ, ਸਾਬਕਾ ਪ੍ਰਧਾਨ ਅੰਮ੍ਰਿਤ ਕਾਲੇਕਾ, ਸ਼੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਕਮੇਟੀ ਮੈਂਬਰ ਜਗਮੀਤ ਸਿੰਘ ਹਰਿਆਊ, ਜਨਰਲ ਕੌਂਸਲ ਮੈਂਬਰ ਜੋਗਾ ਸਿੰਘ ਸਿੱਧੂ, ਦਵਿੰਦਰ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ, ਭਾਜਪਾ ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਕੁਮਾਰ ਕੁੱਕੂ, ਸੀ ਪੀ ਆਈ ਦੇ ਬਲਾਕ ਸਕੱਤਰ ਕਾਮਰੇਡ ਰਾਮਚੰਦ ਚੁਨਾਗਰਾ, ਸੀਪੀਐਮ ਆਗੂ ਕਾਮਰੇਡ ਰੇਸ਼ਮ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ, ਡਾਕਟਰ ਦੁਰਗਾ ਦਾਸ ਸਿੰਗਲਾ, ਸਰਪੰਚ ਬੂਟਾ ਸਿੰਘ ਸ਼ੁਤਰਾਣਾ, ਕਿਸਾਨ ਆਗੂ ਰਘਵੀਰ ਸਿੰਘ ਨਿਆਲ, ਸਰਪੰਚ ਜੋਗੇਵਾਲਾ ਬਲਜਿੰਦਰ ਸਿੰਘ, ਆਪ ਆਗੂ ਮਨਵੀਰ ਸਿੰਘ ਸੰਧੂ, ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਨਰਿੰਦਰ ਸਿੰਗਲਾ, ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਭਿੰਡਰ, ਸਾਬਕਾ ਪ੍ਰਧਾਨ ਪ੍ਰੀਤ ਗਿੱਲ, ਕੌਂਸਲਰ ਬਿੱਟੂ ਵਿਦੇਸ਼ਾਂ, ਗੁਰੂ ਤੇਗ ਬਹਾਦਰ ਦੇ ਵਾਇਸ ਚੇਅਰਮੈਨ ਗੁਰਬਚਨ ਸਿੰਘ ਮਾਨ, ਗੁਰਪਿੰਦਰ ਕਾਲੇਕਾ, ਕਾਂਗਰਸੀ ਆਗੂ ਬਲਰਾਜ ਸਿੰਘ ਸਿਉਨਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਦੇਧਨਾ, ਕਰਮਜੀਤ ਸਿੰਘ ਪਾਤੜਾਂ, ਜ਼ਿਲ੍ਹਾ ਪ੍ਰੈੱਸ ਸਕੱਤਰ ਦਲਜਿੰਦਰ ਸਿੰਘ ਹਰਿਆਊ, ਆਦਿ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਪੱਤਰਕਾਰ ਹਾਜ਼ਰ ਸਨ।