ਖੇਡ ਪ੍ਰੇਮੀਆਂ ਨੂੰ ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਦੋ ਦਿਨਾਂ ਬਾਅਦ ਉਹ ਘੜੀ ਆ ਜਾਣੀ ਹੈ ਕਿਉਂ ਕਿ ਦੋ ਦਿਨਾਂ ਬਾਅਦ ਭਾਵ 5 ਅਗਸਤ ਤੋਂ ਬ੍ਰਾਜ਼ੀਲ ਦੇ ਰੀਓ ਡੀ ਜਿਨੇਰੀਓ ਵਿਖੇ 31 ਵੀਆਂ ਓਲੰਪਿਕ ਖੇਡਾਂ ਦਾ ਆਗਾਜ਼ ਹੋ ਜਾਵੇਗਾ। 21 ਅਗਸਤ ਤੱਕ ਚੱਲਣ ਵਾਲੀਆਂ ਇਨ•ਾਂ ਖੇਡਾਂ ਵਿੱਚ ਲਗਪੱਗ ਸਾਰੇ ਦੇਸ਼ਾਂ ਦੇ ਖਿਡਾਰੀ ਰੀਓ ਪਹੁੰਚ ਚੁੱਕੇ ਹਨ। ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹ ਵੀ ਆਪਣੀ ਤਿਆਰੀ ਪੂਰੀ ਕਰ ਚੁੱਕੇ ਹਨ। ਇਨ•ਾਂ ਖੇਡਾਂ 'ਚ ਭਾਰਤ ਦੀਆਂ 15 ਟੀਮਾਂ ਦੇ 120 ਖਿਡਾਰੀ ਭਾਗ ਲੈ ਰਹੇ ਹਨ। 2012 ਦੀਆਂ ਓਲੰਪਿਕ ਖੇਡਾਂ ਦੇ ਮੁਕਾਬਲੇ 37 ਅਥਲੀਟ ਵੱਧ ਹਿੱਸਾ ਲੈ ਰਹੇ ਹਨ ਅਤੇ 2 ਖੇਡਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਜਿਹੜੇ ਅਥਲੀਟ ਭਾਰਤ ਦੀ ਪ੍ਰਤੀਨਿਧਤਾ ਕਰਨ ਜਾ ਰਹੇ ਹਨ ਉਹ ਭਾਰਤ ਦੇ ਵੱਖ ਵੱਖ ਰਾਜਾਂ ਨਾਲ ਸਬੰਧ ਰੱਖਦੇ ਹਨ। ਇਸੇ ਤਰ•ਾਂ ਪੰਜਾਬ 'ਚੋਂ ਵੀ ਖਿਡਾਰੀ ਆਪਣੀ ਪ੍ਰਤੀਬਾ ਦਾ ਲੋਹਾ ਮਨਵਾਉਣ ਲਈ ਇਨ•ਾਂ ਖੇਡਾਂ ਦਾ ਹਿੱਸਾ ਬਣਨਗੇ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧਤ 13 ਖਿਡਾਰੀ ਭਾਰਤ ਲਈ ਆਪੋ ਆਪਣੀ ਖੇਡ ਵਿੱਚ ਤਗ਼ਮਾ ਜਿੱਤਣ ਦਾ ਯਤਨ ਕਰਨਗੇ। ਸਭ ਤੋਂ ਵੱਧ ਖਿਡਾਰੀਆਂ ਦੀ ਗਿਣਤੀ ਹਾਕੀ ਵਿੱਚ ਹੈ। 16 ਖਿਡਾਰੀਆਂ ਦੀ ਟੀਮ 'ਚੋਂ 5 ਖਿਡਾਰੀ ਪੰਜਾਬ ਦੇ ਹਨ। ਇਨ•ਾਂ ਖਿਡਾਰੀਆਂ ਪਹਿਲਾ ਨਾ ਰਮਨਦੀਪ ਸਿੰਘ ਦਾ ਜੋ ਕਿ ਫਾਰਵਰਡ ਹੈ ਅਤੇ ਇਹ ਖਿਡਾਰੀ ਚੈਂਪੀਅਨਟ੍ਰਾਫੀ ਜੋ ਐਸੇ ਵਰ•ੇ ਹੋਈ ਸੀ ਜਿਸ ਵਿੱਚ ਭਾਰਤ ਨੇ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ ਸੀ। ਰਮਨਦੀਪ ਓਸ ਟੀਮ ਦਾ ਮੈਂਬਰ ਵੀ ਸੀ। ਦੂਜਾ ਨਾ ਹੈ ਮਨਪ੍ਰੀਤ ਸਿੰਘ ਦਾ ਇਹ ਟੀਮ ਵਿੱਚ ਮਿਡਫੀਲਡਰ ਦੀ ਭੂਮਿਕਾ ਨਿਭਾਉਂਦਾ ਹੈ ਇਹ ਵੀ ਚੈਂਪੀਅਨਟ੍ਰਾਫੀ ਵਿੱਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਦਾ ਹਿੱਸਾ ਸੀ।ਤੀਜਾ ਖਿਡਾਰੀ ਰੁਪਿੰਦਰਪਾਲ ਸਿੰਘ ਜੋ ਕਿ ਫਰੀਦਕੋਟ ਜ਼ਿਲ•ੇ ਦਾ ਵਾਸੀ ਹੈ। ਇਹ ਵੀ ਅਨੁਭਵੀ ਖਿਡਾਰੀ ਹੈ ਅਤੇ ਤਕਰੀਬਨ 144 ਮੈਚ ਖੇਡ ਚੁੱਕਾ ਹੈ। ਇਨ•ਾਂ ਤੋਂ ਬਿਨਾਂ ਹਰਮਨਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਦੋ ਯੁਵਾ ਖਿਡਾਰੀ ਹਨ ਜੋ ਟੀਮ ਵਿੱਢ ਕ੍ਰਮਵਾਰ ਡੀਫੈਂਡਰ ਅਤੇ ਫਾਰਵਰਡ ਦੀ ਭੂਮਿਕਾ ਨਿਭਾਉਣਗੇ। ਹਾਕੀ ਟੀਮ ਤੋਂ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਭਾਰਤ ਨੂੰ ਉਮੀਦਾਂ ਹਨ ਕਿ ਭਾਰਤੀ ਟੀਮ ਸਰਵਉੱਚ ਪ੍ਰਦਰਸ਼ਨ ਕਰੇਗੀ।
ਹਾਕੀ ਤੋਂ ਬਾਅਦ ਦੂਜੇ ਨੰਬਰ 'ਤੇ ਖਿਡਾਰੀਆਂ ਦੀ ਗਿਣਤੀ ਸ਼ੂਟਿੰਗ ਦੀ ਹੈ ਜੋ ਪੰਜਾਬ ਤੋਂ ਜਾ ਰਹੇ ਹਨ। ਸ਼ੂਟਿੰਗ ਵਿੱਚ ਪਹਿਲਾ ਨਾਮ ਅਬੀਨਵ ਬਿੰਦਰਾ ਦਾ ਆਉਂਦਾ ਹੈ ਜਿਸ ਨੇ ਬੀਜਿੰਗ ਓਲੰਪਿਕ ਵਿੱਚ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਹਾਸਿਲ ਕੀਤਾ ਸੀ। ਇਸ 33 ਸਾਲਾ ਖਿਡਾਰੀ ਤੋਂ ਭਾਰਤੀਆਂ ਨੂੰ ਬਹੁਤ ਆਸ ਹੈ ਕਿ ਇਹ ਇਕ ਵਾਰੀ ਫੇਰ ਤਗ਼ਮਾ ਭਾਰਤ ਦੀ ਝੋਲੀ ਵਿੱਚ ਪਾਵੇਗਾ। ਦੂਜਾ ਨਾਮ ਮਾਨਵਜੀਤ ਸਿੰਘ ਸੰਧੂ ਦਾ ਹੈ ਜੋ ਪੰਜਾਬ ਦੇ ਫਿਰੋਜ਼ਪੁਰ ਜ਼ਿਲ•ੇ ਦੇ ਪਿੰਡ ਰੱਤਾ ਖੇੜੀ ਦਾ ਵਾਸੀ ਹੈ। ਇਸ ਖਿਡਾਰੀ ਤੋਂ ਵੀ ਭਾਰਤੀਆਂ ਨੂੰ ਕਾਫ਼ੀ ਉਮੀਦਾਂ ਹਨ। ਤੀਜਾ ਨਾਮ ਹੀਨਾ ਸਿੱਧੂ ਦਾ ਹੈ ਜੋ ਲੁਧਿਆਣਾ ਦੀ ਜਮਪਲ ਹੈ ਅਤੇ ਇਹ 26 ਸਾਲਾ ਖਿਡਾਰਨ 10 ਮੀਟਰ ਏਅਰ ਪਿਸਟਲ ਅਤੇ 25 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ ਅਤੇ ਪ੍ਰਤੀਬਾ ਦਾ ਲੋਹਾ ਮਨਵਾਏਗੀ। ਜੂਡੋ ਵਿੱਚ ਕੇਵਲ ਇੱਕੋ ਖਿਡਾਰੀ ਭਾਰਤ ਵੱਲੋਂ ਹਿੱਸਾ ਲੈ ਰਿਹਾ ਹੈ ਉਹ ਹੈ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਅਵਤਾਰ ਸਿੰਘ। 24 ਸਾਲਾ ਇਹ ਨੌਜਵਾਨ 90 ਕਿਲੋਗ੍ਰਾਮ ਈਵੈਂਟ ਵਿੱਚ ਹਿੱਸਾ ਲਵੇਗਾ। ਇਸ ਖਿਡਾਰੀ ਨੇ ਗੁਹਾਟੀ ਵਿੱਚ 2016 'ਚ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਅਵਤਾਰ ਸਿੰਘ ਤੋਂ ਤਗ਼ਮੇ ਦੀ ਆਸ ਰੱਖਣਾ ਬਿਲਕੁਲ ਜਾਇਜ਼ ਹੋਵੇਗਾ। ਇਨ•ਾਂ ਖਿਡਾਰੀਆਂ ਤੋਂ ਬਾਅਦ ਮਹਿਲਾ ਅਥਲੀਟ ਖੁਸ਼ਬੀਰ ਕੌਰ ਦਾ ਜ਼ਿਕਰ ਕਰਨਾ ਬਣਦਾ ਹੈ। ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਰਸੂਲਪੁਰ ਦੀਇਹ ਖਿਡਾਰਨ 20 ਕਿਲੋਮੀਟਰ ਪੈਦਲ ਚਾਲ ਵਿੱਚ ਹਿੱਸਾ ਲਵੇਗੀ। ਖੁਸ਼ਬੀਰ ਨੇ ਪੁਰਤਗਾਲ ਦੇ ਰਿਓ ਮੇਅਰ 'ਚ ਹੋਈ ਰੇਸ ਵਾਕਿੰਗ ਚੈਲੰਜ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੁਆਲੀਫ਼ਾਈ ਕੀਤਾ। ਖੁਸ਼ਬੀਰ ਨੇ ਇੰਚੀਓਨ ਏਸ਼ੀਆਈ ਖੇਡਾਂ 'ਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਿਆ ਅਤੇ ਇਹ ਉਪਲਬਧੀ ਹਾਸਿਲ ਕਰਨ ਵਾਲੀ ਪਹਿਲੀ ਮਹਿਲਾ ਅਥਲੀਟ ਬਣੀ ਸੀ। ਇਨ•ਾਂ ਤੌ ਬਿਨਾਂ ਹੋਰ ਵੀ ਖਿਡਾਰੀ ਹਨ ਜੋ ਵੱਖ ਵੱਖ ਈਵੈਂਟਾਂ ਵਿੱਚ ਭਾਗ ਲੈ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।
ਜੇਕਰ ਹੁਣ ਪੰਜਾਬ ਦੀ ਤੁਲਨਾ ਗੁਵਾਂਢੀ ਰਾਜ ਹਰਿਆਣੇ ਨਾਲ ਕਰੀਏ ਤਾਂ ਅਸੀਂ ਉਸਦੇ ਅੱਧ ਵਿੱਚ ਵੀ ਨਹੀਂ ਟਿਕਦੇ। ਹਰਿਆਣੇ ਦੇ 30 ਖਿਡਾਰੀ ਓਲੰਪਿਕ ਵਿੱਚ ਭਾਗ ਲੈਣਗੇ ਅਤੇ ਸਾਡੇ 13 ਖਿਡਾਰੀ ਗਏ ਹਨ। ਪਿਛਲੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਹਰਿਆਣੇ ਦੇ 18 ਖਿਡਾਰੀ ਸੀ ਅਤੇ ਜੋ ਭਾਰਤ ਨੇ 6 ਤਗ਼ਮੇ ਜਿੱਤੇ ਸੀ ਉਨ•ਾਂ 'ਚੋਂ ਚਾਰ ਤਗ਼ਮੇ ਹਰਿਆਣੇ ਦੇ ਖਿਡਾਰੀਆਂ ਨੇ ਜਿੱਤੇ ਸਨ। ਇਸ ਵਾਰੀ ਖਿਡਾਰੀਆਂ ਦੀ ਗਿਣਤੀ ਵਿੱਚ 12 ਖਿਡਾਰੀਆਂ ਦਾ ਵਾਧਾ ਹੋਇਆ ਹੈ ਜਦਕਿ ਪੰਜਾਬ ਦੇ ਲੰਡਨ ਓਲੰਪਿਕ ਵਿੱਚ ਵੀ 13 ਹੀ ਖਿਡਾਰੀ ਗਏ ਸੀ। ਇਸ ਗੱਲ ਤੋਂ ਬਾਖੂਬੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਖੇਡਾਂ ਵਿੱਚ ਕਿੰਨੀ ਕੁ ਤਰੱਕੀ ਕੀਤੀ ਹੈ। ਸਰਕਾਰ ਇਹ ਕਹਿੰਦੀ ਨਹੀਂ ਥੱਕਦੀ ਕਿ ਅਸੀਂ ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਅਨੇਕਾਂ ਯਤਨ ਕੀਤੇ ਹਨ ਪਰ ਜਦੋਂ ਅੰਕੜਿਆਂ 'ਤੇ ਝਾਤੀ ਮਾਰੀ ਜਾਂਦੀ ਹੈ ਤਾਂ ਕੁੱਝ ਹੋਰ ਹੀ ਨਿਕਲਦਾ ਹੈ। ਆਸ ਕਰਦੇ ਹਾਂ ਕਿ ਪੰਜਾਬੀ ਰੀਓ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ ਜਿਸ ਨਾਲ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਸਕੇਗਾ।
ਹਰਪਿੰਦਰ ਸਿੰਘ ਟੌਹੜਾ
98140 02555
-
-
ਹਰਪਿੰਦਰ ਸਿੰਘ ਟੌਹੜਾ,
tiwana.harpinder7@gmail.com
98140 02555
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.